17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਨਿਰਮਲੇ ਸੰਪਰਦਾਇ ਨੇ ਲੋਹਟਬੱਦੀ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 20-11-2025
ਲੋਹਟਬੱਦੀ, 19 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰੋਸਾਈ ਨਿਰਮਲੇ ਸੰਪਰਦਾਇ ਵਲੋਂ ਅੱਜ ਸੰਤ ਬਾਬਾ ਧਿਆਨ ਸਿੰਘ, ਸੰਤ ਬਾਬਾ ਦਲੀਪ ਸਿੰਘ, ਸੰਤ ਬਾਬਾ ਮਾਨ ਸਿੰਘ ਅਤੇ ਸੰਤ ਬਾਬਾ ਚੰਨਣ ਸਿੰਘ ਦੇ ਅਸਥਾਨ ਗੁਰਦੁਆਰਾ ਬਾਬਾ ਬੁੱਢਾ ਸਰ ਸਾਹਿਬ ਲੋਹਟਬੱਦੀ ਤੋਂ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੱਕ ਜੈਕਾਰਿਆਂ ਦੀ ਗੂੰਜ ਨਾਲ ਵਿਸ਼ਾਲ ਨਗਰ ਕੀਰਤਨ ਆਰੰਭ ਕੀਤਾ ਗਿਆ | ਨਗਰ ਕੀਰਤਨ ਦੀ ਆਰੰਭਤਾ ਅਰਦਾਸ ਮੌਜੂਦਾ ਮੁਖੀ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਨੇ ਕੀਤੀ | ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸੱਚ 'ਤੇ ਪਹਿਰਾ ਦੇ ਕੇ ਧਰਮ ਦੀ ਰਾਖੀ ਕੀਤੀ | ਨਗਰ ਕੀਰਤਨ ਨਜ਼ਦੀਕੀ ਪਿੰਡ ਬ੍ਰਹਮਪੁਰ, ਰਛੀਨ, ਛਪਾਰ ਪੁੱਜਣ 'ਤੇ ਵੱਡੀ ਗਿਣਤੀ ਸੰਗਤਾਂ ਨੇ ਫੁੱਲਾਂ ਦੀ ਵਰਖਾ ਦੇ ਨਾਲ-ਨਾਲ ਪੰਜ ਪਿਆਰਿਆਂ ਅਤੇ ਸਰਪ੍ਰਸਤ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਅਤੇ ਸੰਤਾਂ ਮਹਾਂਪੁਰਸ਼ਾਂ ਨੂੰ ਸਿਰੋਪਾਓ ਭੇਟ ਕੀਤੇ | ਇਸ ਮੌਕੇ ਮਹੰਤ ਰੇਸ਼ਮ ਸਿੰਘ ਪਟਿਆਲਾ ਸ੍ਰੀ ਮਹੰਤ ਪੰਚਾਇਤੀ ਅਖਾੜਾ, ਮਹੰਤ ਹਾਕਮ ਸਿੰਘ ਗੰਡੇਵਾਲ, ਮਹੰਤ ਚਮਕੌਰ ਸਿੰਘ ਲੋਹਗੜ੍ਹ, ਬਾਬਾ ਬਲਵਿੰਦਰ ਸਿੰਘ ਖਮਾਣੀਸਰ, ਮਹੰਤ ਬਲਵਿੰਦਰ ਸਿੰਘ ਜਿੱਤਵਾਲ, ਮਹੰਤ ਕਸ਼ਮੀਰ ਸਿੰਘ ਮੁਕਤਸਰ, ਮਹੰਤ ਭੁਪਿੰਦਰ ਸਿੰਘ ਕੋਟ ਭਾਈ, ਮਹੰਤ ਕੇਵਲ ਕਿ੍ਸ਼ਨ ਬਰਨਾਲਾ, ਮਹੰਤ ਅਮਨਦੀਪ ਸਿੰਘ ਉੱਗੋਕੇ, ਮਹੰਤ ਬਲਵਿੰਦਰ ਸਿੰਘ ਕਾਉਂਕੇ, ਸੰਤ ਚਮਕੌਰ ਸਿੰਘ ਪੰਜਗਰਾਈਾ, ਸੰਤ ਸੁਖਪ੍ਰੀਤ ਸਿੰਘ ਸੁਖਪੁਰਾ, ਸੰਤ ਜਸਪਾਲ ਸਿੰਘ ਮਨਸੂਰ ਦੇਵਾਂ, ਸੰਤ ਜਤਿੰਦਰ ਸਿੰਘ ਲੋਹਗੜ੍ਹ, ਸੰਤ ਸੰਦੀਪ ਸਿੰਘ ਮੁਕਤਸਰ, ਸੰਤ ਬਿਕਰਮਜੀਤ ਸਿੰਘ ਚੀਮਾ, ਸੰਤ ਸੁਖਵਿੰਦਰ ਸਿੰਘ ਸੁੱਖਪੁਰ, ਬਾਬਾ ਵਿਸਾਖਾ ਸਿੰਘ ਕਲਿਆਣ ਪੁਲ ਲੋਹਟਬੱਦੀ ਤੋਂ ਇਲਾਵਾ ਮੈਨੇਜਰ ਤਰਸੇਮ ਸਿੰਘ ਬਲਿਆਲ, ਜਸਵੀਰ ਸਿੰਘ ਗੁਰਦੁਆਰਾ ਇੰਸਪੈਕਟਰ, ਹੈੱਡ ਗ੍ਰੰਥੀ ਭਾਈ ਮਹਿੰਦਰ ਸਿੰਘ ਮਾਣਕੀ, ਗ੍ਰੰਥੀ ਅਵਤਾਰ ਸਿੰਘ, ਰਾਗੀ ਭਰਪੂਰ ਸਿੰਘ, ਭਾਈ ਗੁਰਲੀਨ ਸਿੰਘ, ਚੌਧਰੀ ਲਖਵੀਰ ਸਿੰਘ ਸਾਬਕਾ ਸਰਪੰਚ, ਗੁਰਮੇਲ ਸਿੰਘ ਭੈਣੀ ਦਰੇੜਾ, ਜਸਵੀਰ ਸਿੰਘ, ਗਮਦੂਰ ਸਿੰਘ, ਡਾ: ਤਸਵੀਰ ਸਿੰਘ ਰਛੀਨ, ਗੁਰਬੰਤ ਸਿੰਘ ਸਾਬਕਾ ਸਰਪੰਚ ਰਛੀਨ, ਸਤਵੀਰ ਸਿੰਘ ਰਛੀਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਕੀਰਤਨ ਅੱਜ ਜਗਰਾਉਂ ਸ਼ੇਰਪੁਰਾ ਚੌਂਕ ਵਿਖੇ ਪਹੁੰਚੇਗਾ ਅਗਲੀ ਖ਼ਬਰ ਪੁਲਿਸ ਨੇ 20 ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਨੂੰ ਕਾਬੂ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।