29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਕੌਮੀ ਖੇਡ ਦਿਵਸ ਨੂੰ ਸਮਰਪਿਤ ਜੀ.ਟੀ.ਬੀ-ਆਈ.ਐੱਮ.ਟੀ ਦਾਖਾ 'ਚ ਇਨਡੋਰ ਖੇਡ ਮੁਕਾਬਲੇ

ਅਜੀਤ ਡੈਸਕ 02-09-2025
ਮੁੱਲਾਂਪੁਰ-ਦਾਖਾ, 1 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ, ਕੌਮੀ ਖੇਡ ਦਿਵਸ ਨੂੰ ਸਮਰਪਿਤ ਗੁਰੂ ਤੇਗ਼ ਬਹਾਦਰ ਆਈ.ਐੱਮ.ਟੀ ਦਾਖਾ ਵਿਖੇ ਕਾਲਜ ਦੇ ਐੱਨ.ਐੱਸ.ਐੱਸ ਅਤੇ ਖੇਡ ਵਿਭਾਗ ਵਲੋਂ ਵਿਦਿਆਰਥੀਆਂ ਵਿਚਕਾਰ ਇਨਡੋਰ ਵਾਲੀਬਾਲ, ਕਈ ਹੋਰ ਖੇਡ ਮੁਕਾਬਲੇ ਕਰਵਾਏ ਗਏ | ਇਕ ਰੋਜ਼ਾ ਖੇਡ ਮੁਕਾਬਲਿਆਂ ਦਾ ਉਦਘਾਟਨ ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ ਵਲੋਂ ਕੀਤਾ ਗਿਆ | ਵਾਲੀਬਾਲ ਸ਼ੂਟਿੰਗ ਵੱਖ-ਵੱਖ ਮੁਕਾਬਲਿਆਂ 'ਚੋਂ ਗੁਜ਼ਰ ਕੇ ਮੈਨੇਜਮੈਂਟ ਡਿਪਾਰਟਮੈਂਟ ਦੀ ਵਾਲੀਬਾਲ ਟੀਮ ਜੇਤੂ ਬਣੀ | ਲੜਕਿਆਂ ਦਾ ਰੱਸਾਕਸ਼ੀ ਮੁਕਾਬਲਾ ਕੰਪਿਊਟਰ ਡਿਪਾਰਟਮੈਂਟ ਟੀਮ ਅਤੇ ਲੜਕੀਆਂ 'ਚ ਐੱਮ.ਐੱਲ.ਐੱਸ ਵਿਭਾਗ ਟੀਮ ਜੇਤੂ ਰਹੀ | ਓਵਰਆਲ ਟਰਾਫ਼ੀ ਕਾਲਜ ਦੇ ਕੰਪਿਊਟਰ ਡਿਪਾਰਟਮੈਂਟ ਵਿਦਿਆਰਥੀਆਂ ਦੇ ਹਿੱਸੇ ਆਈ | ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਲਈ ਪਹੁੰਚੇ ਜੀ.ਟੀ.ਬੀ.ਆਈ.ਐੱਮ.ਟੀ ਦਾਖਾ ਦੇ ਡਾਇਰੈਕਟਰ ਡਾ: ਮਨੂਦੀਪ ਕੌਸ਼ਲ ਨੇ ਖਿਡਾਰੀਆਂ ਨੂੰ ਦੱਸਿਆ ਕਿ ਭਾਰਤ 'ਚ ਹਾਕੀ ਉਲੰਪੀਅਨ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਕੌਮੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ, ਮੇਜਰ ਧਿਆਨ ਚੰਦ ਦੀ ਅਗਵਾਈ 'ਚ ਸਾਲ 1928, 1932 ਅਤੇ 1936 ਵਿਚ ਹੋਈਆਂ ਉਲੰਪਿਕ ਖੇਡਾਂ ਦੌਰਾਨ ਭਾਰਤੀ ਹਾਕੀ ਟੀਮ ਨੇ ਸੋਨ ਤਮਗੇ ਜਿੱਤੇ | ਡਾ: ਮਨੂਦੀਪ ਕੌਸ਼ਲ ਵਲੋਂ ਵੱਖ-ਵੱਖ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਜੀ.ਐੱਚ.ਜੀ. ਖ਼ਾਲਸਾ ਕਾਲਜਿਜ਼ ਵਿਖੇ ਮਨਾਇਆ 'ਤੀਆਂ ਤੀਜ ਦੀਆਂ' ਤਿਉਹਾਰ ਅਗਲੀ ਖ਼ਬਰ ਜੀ.ਐੱਚ.ਜੀ. ਇੰਸਟੀਚਿਊਟ 'ਚ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।