28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪਿੰਡ ਰਾਜਗੜ੍ਹ ਤੋਂ ਹੜ੍ਹ ਪੀੜਤਾਂ ਲਈ ਪਸ਼ੂਆਂ ਦੇ ਚਾਰੇ ਦੀ ਟਰਾਲੀ ਰਵਾਨਾ

ਅਜੀਤ ਡੈਸਕ 02-09-2025
ਰਾਏਕੋਟ, 1 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਹੜ੍ਹ ਪੀੜਤ ਇਲਾਕੇ ਡੇਰਾ ਬਾਬਾ ਨਾਨਕ 'ਚ ਲੋਕਾਂ ਦੀ ਮਦਦ ਕਰਨ ਲਈ ਰਾਏਕੋਟ ਦੇ ਨਜ਼ਦੀਕੀ ਪਿੰਡ ਰਾਜਗੜ੍ਹ ਤੋਂ ਪਸ਼ੂਆਂ ਵਾਲੇ ਚਾਰੇ (ਅਚਾਰ) ਦੀ ਟਰਾਲੀ ਰਵਾਨਾ ਹੋਈ | ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਰਾਜ਼ੀ ਢਿੱਲੋਂ, ਜਸਪ੍ਰੀਤ ਸਿੰਘ ਢਿੱਲੋਂ ਤੇ ਹਰਵਿੰਦਰ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੀੜ੍ਹਤਾਂ ਦੀ ਮਦਦ ਲਈ ਉਪਰਾਲਾ ਕਰਦਿਆਂ ਪਸ਼ੂਆਂ ਦੇ ਚਾਰੇ ਦੀ ਟਰਾਲੀ ਭੇਜੀ ਗਈ ਹੈ ਅਤੇ ਅੱਗੇ ਵੀ ਹੜ੍ਹ ਪੀੜਤਾਂ ਲਈ ਮਦਦ ਜਾਰੀ ਰਹੇਗੀ | ਇਸ ਮੌਕੇ ਪੰਚ ਜਸਵੰਤ ਸਿੰਘ, ਪੰਚ ਮਹਿੰਦਰ ਸਿੰਘ, ਪੰਚ ਗੁਰਜੰਟ ਸਿੰਘ, ਪੰਚ ਹਰਭੋਲ ਸਿੰਘ, ਪੰਚ ਗੁਰਪ੍ਰੀਤ ਸਿੰਘ, ਪ੍ਰਦੀਪ ਸਿੰਘ, ਬਾਰੂ ਸਿੰਘ, ਕੁਲਵੰਤ ਸਿੰਘ, ਵਿਸ਼ਵਜੀਤ ਸਿੰਘ, ਅਰਮਾਨ ਸਿੰਘ, ਮਨਵੀਰ ਸਿੰਘ, ਅਰਸ਼ਦੀਪ ਸਿੰਘ, ਕੁਲਵਿੰਦਰ ਸਿੰਘ, ਚਰਨਜੀਤ ਸਿੰਘ ਸੋਨਾ, ਬਲਵਿੰਦਰ ਸਿੰਘ, ਸਨੀ ਸਿੰਘ ਢਿੱਲੋਂ, ਅਮਨਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਸ੍ਰੀ ਚੰਦ ਕਾਲਜ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਜਨਰਲ ਬਿਮਾਰੀਆਂ ਦਾ ਚੈੱਕਅਪ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।