ਜਗਰਾਉਂ, 31 ਅਗਸਤ (ਵਿਨੋਦ ਕੁਮਾਰ)-ਹੜ੍ਹਾਂ ਦੇ ਮੱਦੇਨਜ਼ਰ ਅਤੇ ਚੱਲ ਰਹੇ ਮਾਨਸੂਨ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਲੁਧਿਆਣਾ ਜ਼ਿਲ੍ਹੇ ਦੇ ਪ੍ਰਸ਼ਾਸਨ, ਸਾਰੇ ਨਾਗਰਿਕਾਂ ਨੂੰ ਇਕ ਜ਼ਰੂਰੀ ਅਪੀਲ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸਮੇਂ ਭਗਵਾਨ ਸ੍ਰੀ ਗਣੇਸ਼ ਜੀ ਦੀ ਮੂਰਤੀ ਵਿਸ਼ਰਜਨ ਨੂੰ ਜਲ ਸਰੋਤ ਵਿਚ ਵਿਸ਼ਰਜਨ ਕਰਨਾ ਇਕ ਮਹੱਤਵਪੂਰਨ ਰਸਮ ਹੈ | ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਬਹੁਤ ਉੱਚਾ ਰਹਿੰਦਾ ਹੈ, ਅਤੇ ਹਾਲ ਹੀ ਵਿਚ ਭਾਰੀ ਬਾਰਿਸ਼ ਅਤੇ ਉੱਪਰ ਵੱਲ ਛੱਡੇ ਜਾਣ ਕਾਰਨ ਵਹਾਅ ਬਹੁਤ ਤੇਜ਼ ਹੈ | ਇਸ ਸਥਿਤੀ ਵਿਚ ਵਿਸ਼ਰਜਨ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਸੁਰੱਖਿਆ ਲਈ ਇੱਕ ਗੰਭੀਰ ਅਤੇ ਤੁਰੰਤ ਖ਼ਤਰਾ ਪੈਦਾ ਕਰਦੀਆਂ ਹਨ | ਜਿਸ ਨਾਲ ਹਾਦਸਿਆਂ ਅਤੇ ਜਾਨਾਂ ਦੇ ਨੁਕਸਾਨ ਦਾ ਉੱਚ ਜ਼ੋਖਮ ਪੈਦਾ ਹੁੰਦਾ ਹੈ | ਇਸ ਲਈ ਡਿਪਟੀ ਕਮਿਸ਼ਨਰ ਹੋਣ ਦੇ ਨਾਤੇ, ਮੈਂ ਹਰੇਕ ਨਾਗਰਿਕ, ਹਰੇਕ ਪਰਿਵਾਰ ਅਤੇ ਹਰੇਕ ਸ੍ਰੀ ਗਣੇਸ਼ ਉਤਸ਼ਵ ਸਮਿਤੀ ਨੂੰ ਅਪੀਲ ਕਰਦਾ ਹਾਂ ਕਿ ਇਸ ਸਾਲ ਸਤਲੁਜ ਦਰਿਆ ਵਿਚ ਮੂਰਤੀਆਂ ਵਿਸ਼ਰਜਨ ਕਰਨ ਤੋਂ ਗੁਰੇਜ਼ ਕੀਤਾ ਜਾਵੇ |