ਇੰਡੀਅਨ ਓਵਰਸੀਜ਼ ਬੈਂਕ ਵਲੋਂ ਗੁਰਦੁਆਰਾ ਸਿੰਘ ਸਭਾ ਵਿਖੇ ਈ-ਦਾਨ ਡੈਸਕ ਸਥਾਪਿਤ
ਗੁਰੂਸਰ ਸੁਧਾਰ, 7 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ) ਇੰਡੀਅਨ ਓਵਰਸੀਜ਼ ਬੈਂਕ ਦੀ ਸ਼ਾਖਾ ਸੁਧਾਰ ਵਲੋਂ ਸਥਾਨਕ ਗੁਰਦੁਆਰਾ ਸਿੰਘ ਸਭਾ ਸੁਧਾਰ ਬਾਜ਼ਾਰ ਵਿਖੇ ਇਕ ਵਿਸ਼ੇਸ਼ ਈ-ਦਾਨ ਡੈਸਕ ਸਥਾਪਿਤ ਕੀਤੀ ਗਈ। ਮਾਰਕੀਟਿੰਗ ਅਫ਼ਸਰ ਵਿਵੇਕ ਕੁਮਾਰ, ਸ਼ਾਖਾ ਮੈਨੇਜਰ ਗੱਬਰ ਮੀਨਾ, ਸ਼ਾਖਾ ਪ੍ਰਬੰਧਕ ਹਲਵਾਰਾ ਗੌਰਵ ਕੁਮਾਰ, ਹਰਜੋਤ ਸਿੰਘ ਨੇ ਇਹ ਡੈਸਕ ਗੁਰਦੁਆਰਾ ਸਾਹਿਬ ਦੇ ਅੰਦਰ ਸਥਾਪਿਤ ਕਰਦਿਆਂ ਸੰਗਤਾਂ ਵਲੋਂ ਆਪਣੀ ਸ਼ਰਧਾ ਤਹਿਤ ਆਧੁਨਿਕ ਤਕਨੀਕ ਜ਼ਰੀਏ ਦਾਨ ਭੇਟ ਕਰਨ ਦੇ ਕਾਰਜ ਨੂੰ ਸੁਖਾਲਾ ਕੀਤਾ।
ਗੁਰੂਸਰ ਸੁਧਾਰ, 7 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ) ਇੰਡੀਅਨ ਓਵਰਸੀਜ਼ ਬੈਂਕ ਦੀ ਸ਼ਾਖਾ ਸੁਧਾਰ ਵਲੋਂ ਸਥਾਨਕ ਗੁਰਦੁਆਰਾ ਸਿੰਘ ਸਭਾ ਸੁਧਾਰ ਬਾਜ਼ਾਰ ਵਿਖੇ ਇਕ ਵਿਸ਼ੇਸ਼ ਈ-ਦਾਨ ਡੈਸਕ ਸਥਾਪਿਤ ਕੀਤੀ ਗਈ। ਮਾਰਕੀਟਿੰਗ ਅਫ਼ਸਰ ਵਿਵੇਕ ਕੁਮਾਰ, ਸ਼ਾਖਾ ਮੈਨੇਜਰ ਗੱਬਰ ਮੀਨਾ, ਸ਼ਾਖਾ ਪ੍ਰਬੰਧਕ ਹਲਵਾਰਾ ਗੌਰਵ ਕੁਮਾਰ, ਹਰਜੋਤ ਸਿੰਘ ਨੇ ਇਹ ਡੈਸਕ ਗੁਰਦੁਆਰਾ ਸਾਹਿਬ ਦੇ ਅੰਦਰ ਸਥਾਪਿਤ ਕਰਦਿਆਂ ਸੰਗਤਾਂ ਵਲੋਂ ਆਪਣੀ ਸ਼ਰਧਾ ਤਹਿਤ ਆਧੁਨਿਕ ਤਕਨੀਕ ਜ਼ਰੀਏ ਦਾਨ ਭੇਟ ਕਰਨ ਦੇ ਕਾਰਜ ਨੂੰ ਸੁਖਾਲਾ ਕੀਤਾ। ਗੁਰਦੁਆਰਾ ਸਾਹਿਬ ਪ੍ਰਧਾਨ ਮਲਕੀਤ ਸਿੰਘ ਸਿੱਧੂ, ਸਮਾਜ ਸੇਵੀ ਡਾ. ਰਾਕੇਸ਼ ਧੀਰ, ਡਾ. ਕਿਰਪਾਲ ਸਿੰਘ, ਪੰਚ ਰਜਿੰਦਰ ਸਿੰਘ , ਅਮਰ ਸਿੰਘ ਗਰੇਵਾਲ, ਸੁਖਦੇਵ ਸਿੰਘ, ਚਾਚਾ ਸਤਨਾਮ ਸਿੰਘ, ਪ੍ਰਦੀਪ ਸਿੰਘ ਆਦਿ ਨੇ ਇਸ ਉਪਰਾਲੇ ਬਦਲੇ ਸਰਪੰਚ ਭੁਪਿੰਦਰ ਸਿੰਘ ਘੁਮਾਣ ਤੇ ਸ਼ਾਖਾ ਪ੍ਰਬੰਧਕਾਂ ਦਾ ਧੰਨਵਾਦ ਕੀਤਾ। 07Jag12