26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

-ਝਪਟਮਾਰਾਂ ਦੀ ਬਣੀ ਚਾਂਦੀ- ਪ੍ਰਵਾਸੀ ਮਜ਼ਦੂਰ ਦਾ ਮੋਬਾਈਲ ਖੋਹ ਕੇ ਭੱਜੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੂੰ ਲੋਕਾਂ ਨੇ ਫੜ ਕੇ ਕੀਤਾ ਪੁਲਿਸ ਹਵਾਲੇ <br/>

ਅਜੀਤ ਡੈਸਕ 19-07-2025
ਸਿੱਧਵਾਂ ਬੇਟ, 18 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)-ਇਲਾਕੇ ਵਿਚ ਘੁੰਮ ਰਹੇ ਬੇਖੌਫ ਚੋਰਾਂ ਅਤੇ ਲੁਟੇਰਿਆਂ ਨੂੰ ਦਬੋਚਣ ਲਈ ਹੁਣ ਲੋਕ ਖੁਦ ਸਰਗਰਮ ਹੋ ਗਏ ਹਨ | ਜਿੱਥੇ ਕੁਝ ਦਿਨ ਪਹਿਲਾਂ ਹੀ ਲੋਕਾਂ ਨੇ ਪਿੰਡ ਭੁਮਾਲ ਦੇ ਸਾਬਕਾ ਸਰਪੰਚ ਭਗਵੰਤ ਸਿੰਘ ਹੈਪੀ ਦੇ ਘਰੋਂ ਮੋਬਾੲਈਲ, ਨਕਦੀ ਅਤੇ ਸੋਨਾ ਚੋਰੀ ਕਰਨ ਵਾਲੇ ਸ਼ਖ਼ਸ ਨੂੰ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਦੇ ਹਵਾਲੇ ਕੀਤਾ ਸੀ | ਇਸੇ ਤਰ੍ਹਾਂ ਲਾਗਲੇ ਪਿੰਡ ਜਨੇਤਪੁਰਾ ਦੇ ਲੋਕਾਂ ਨੇ ਇਕ ਪ੍ਰਵਾਸੀ ਮਜ਼ਦੂਰ ਤੋਂ ਮੋਬਾੲਈਲ ਖੋਹ ਕੇ ਭੱਜੇ ਦੋ ਮੋਟਰਸਾਈਕਲ 'ਤੇ ਸਵਾਰ ਲੁਟੇਰਿਆਂ ਨੂੰ ਪੂਰੀ ਜੱਦੋ-ਜਹਿਦ ਨਾਲ ਫੜ੍ਹ ਕੇ ਥਾਣਾ ਸਦਰ ਦੀ ਪੁਲਿਸ ਚੌਂਕੀ ਗਾਲਿਬ ਕਲਾਂ ਦੇ ਹਵਾਲੇ ਤਾਂ ਕਰ ਦਿੱਤਾ | ਪਰ ਜਾਣਕਾਰੀ ਮਿਲੀ ਕਿ ਪੁਲਿਸ ਨੇ ਇਹ ਕਹਿ ਕੇ ਲੁਟੇਰਿਆਂ ਨੂੰ ਛੱਡ ਦਿੱਤਾ ਕਿ ਪ੍ਰਵਾਸੀ ਮਜ਼ਦੂਰ ਦੇ ਬਿਆਨਾਂ 'ਤੇ ਪਰਚਾ ਨਹੀਂ ਹੋ ਸਕਦਾ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਬਾਅਦ ਦੁਪਹਿਰ ਕਰੀਬ 3 ਵਜੇ ਮੋਟਰਸਾਈਕਲ 'ਤੇ ਸਵਾਰ ਦੋ ਲੁਟੇਰਿਆਂ ਨੇ ਸਿੱਧਵਾਂ ਬ੍ਰਾਂਚ ਨਹਿਰ ਦੇ ਕੋਲੋਂ ਲੰਘਦੀ ਜਨੇਤਪੁਰਾ ਵਾਲੀ ਸੜਕ 'ਤੇ ਇਕ ਪ੍ਰਵਾਸੀ ਮਜ਼ਦੂਰ ਤੋਂ ਮੋਬਾਈਲ ਖੋਹ ਲਿਆ ਅਤੇ ਲੀਲਾਂ ਮੇਘ ਸਿੰਘ ਵਾਲੀ ਸੜਕ ਵੱਲ ਭੱਜ ਨਿਕਲੇ | ਲੋਕਾਂ ਨੇ ਪੂਰੀ ਜੱਦੋ-ਜਹਿਦ ਨਾਲ ਉਨ੍ਹਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਲੀਲਾਂ ਮੇਘ ਸਿੰਘ ਦੇ ਸ਼ਮਸ਼ਾਨਘਾਟ ਕੋਲ ਜਾ ਦਬੋਚਿਆ | ਪਹਿਲਾਂ ਉਨ੍ਹਾਂ ਦੀ ਕੁਝ ਛਿੱਤਰ-ਪਰੇਡ ਕੀਤੀ | ਫਿਰ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ | ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸਾਨੂੰ ਪੁਲਿਸ ਵਾਲਿਆਂ ਨੇ ਇਹ ਆਖਿਆ ਕਿ ਪਿੰਡ ਦਾ ਕੋਈ ਵੀ ਵਿਅਕਤੀ ਜੇਕਰ ਬਿਆਨ ਦਰਜ ਕਰਵਾਉਂਦਾ ਹੈ ਤਾਂ ਹੀ ਇੰਨ੍ਹਾਂ ਖ਼ਿਲਾਫ਼ ਮਾਮਲਾ ਦਰਜ ਹੋ ਸਕਦਾ ਹੈ, ਪਰ ਪ੍ਰਵਾਸੀ ਮਜ਼ਦੂਰ ਦੇ ਬਿਆਨਾਂ 'ਤੇ ਪਰਚਾ ਨਹੀਂ ਦਰਜ ਹੋ ਸਕਦਾ | ਪਰ ਇਸ ਮੌਕੇ ਜਦੋਂ ਕੋਈ ਵੀ ਵਿਅਕਤੀ ਬਿਆਨ ਦਰਜ ਕਰਵਾਉਣ ਲਈ ਰਾਜੀ ਨਾ ਹੋਇਆ ਤਾਂ ਪੁਲਿਸ ਨੇ ਦੋਹਾਂ ਨੂੰ ਪਿੰਡ ਦੀ ਪੰਚਾਇਤ ਦੇ ਹਵਾਲੇ ਕਰ ਦਿੱਤਾ | ਲੋਕਾਂ ਨੇ ਇਹ ਵੀ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਕੋਲ ਆਪਣਾ ਆਧਾਰ ਕਾਰਡ ਵੀ ਸੀ | ਦੂਜੇ ਪਾਸੇ ਇੰਨ੍ਹਾਂ ਤੋਂ ਪੁਲਿਸ ਨੇ ਕੋਈ ਪੁੱਛਗਿੱਛ ਕੀਤੀ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਵਾਉਣ ਲਈ ਧਰਨਾ 22 ਨੂੰ -ਦਿਉਲ/ਡੱਲਾ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਲੈਂਡ ਪੂਲਿੰਗ ਦੇ ਵਿਰੋਧ 'ਚ ਡੀ. ਸੀ. ਦਫ਼ਤਰ ਸਾਹਮਣੇ ਧਰਨਾ 22 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।