02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਕਿਸਾਨ ਜਥੇਬੰਦੀ ਵਲੋਂ ਅਨਾਜ ਮੰਡੀਆਂ ਦਾ ਦੌਰਾ

ਜਗਰਾਉਂ, 2 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ, ਗੁਰਦੀਪ ਸਿੰਘ ਮਲਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰਾਂ ਨੇ ਜਗਰਾਉਂ ਦੀ ਨਵੀਂ ਦਾਣਾ ਮੰਡੀ, ਸਿੱਧਵਾਂ ਕਲਾਂ ਦੀ ਦਾਣਾ ਮੰਡੀ ਦਾ ਦੌਰਾ ਕੀਤਾ। ਦੋਹਾਂ ਮੰਡੀਆਂ ’ਚ ਕਿਸਾਨਾਂ ਤੇ ਮਜ਼ਦੂਰਾਂ ਤੋਂ ਉਨ੍ਹਾਂ ਦੀ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਅਤੇ ਵਰਕਰ ਜਗਰਾਉਂ ਮੰਡੀ ਦੇ ਦੌਰੇ ਸਮੇਂ। ਅਜੀਤ ਤਸਵੀਰ 03-11-2026
ਜਗਰਾਉਂ, 2 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ, ਗੁਰਦੀਪ ਸਿੰਘ ਮਲਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰਾਂ ਨੇ ਜਗਰਾਉਂ ਦੀ ਨਵੀਂ ਦਾਣਾ ਮੰਡੀ, ਸਿੱਧਵਾਂ ਕਲਾਂ ਦੀ ਦਾਣਾ ਮੰਡੀ ਦਾ ਦੌਰਾ ਕੀਤਾ। ਦੋਹਾਂ ਮੰਡੀਆਂ ’ਚ ਕਿਸਾਨਾਂ ਤੇ ਮਜ਼ਦੂਰਾਂ ਤੋਂ ਉਨ੍ਹਾਂ ਦੀ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਿੱਧਵਾਂ ਬੇਟ ਦਾਣਾ ਮੰਡੀ ’ਚ ਕਿਸਾਨ ਸੁਖਦੇਵ ਸਿੰਘ ਅਤੇ ਕੁਲਜੀਤ ਸਿੰਘ ਨੋਨਾ ਨੇ ਦੱਸਿਆ ਕਿ ਆੜ੍ਹਤੀਆਂ ਦੀ ਮਿਲੀਭੁਗਤ ਨਾਲ ਕਿਸਾਨਾਂ ਤੋਂ ਗੱਡੀ ਪਿੱਛੇ ਨਮੀ ਵਾਲੇ ਝੋਨੇ ਦੀ ਆੜ ’ਚ ਸੋਲਾਂ-ਸੋਲਾਂ ਬੋਰੀਆਂ ਕਾਟ ਕੱਟੀ ਜਾ ਰਹੀ ਹੈ। ਕਿਸਾਨ ਜਥੇਬੰਦੀ ਨੇ ਇਸ ਧੱਕੇਸ਼ਾਹੀ ਦਾ ਸਖ਼ਤ ਨੋਟਿਸ ਲੈਂਦਿਆਂ ਐੱਸ.ਡੀ.ਐੱਮ ਜਗਰਾਉਂ ਤੋਂ ਮਾਮਲੇ ’ਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਨਛੱਤਰ ਸਿੰਘ ਤੋਂ 850 ਕੁਇੰਟਲ ਪਿਛੇ 24 ਬੋਰੀਆਂ ਅਤੇ ਸਿੱਧਵਾਂ ਕਲਾਂ ਦੇ ਹੀ ਕਿਸਾਨ ਸੂਖਦੇਵ ਸਿੰਘ ਤੋਂ 100 ਕੁਇੰਟਲ ਪਿਛੇ ਤਿੰਨ ਬੋਰੀਆਂ ਦੀ ਮੰਗ ਕੀਤੀ ਗਈ ਹੈ ਜੋ ਕਿ ਗੁੰਡਾਗਰਦੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਿੱਧਵਾਂ ਬੇਟ ਮੰਡੀ ’ਚ ਆੜਤੀਏ ਗੱਲਾ ਮਜ਼ਦੂਰਾਂ ਤੋਂ ਮੁਫ਼ਤ ’ਚ ਚੱਕੇ ਲਵਾ ਰਹੇ ਹਨ ਜਦੋਂ ਕਿ ਚਾਰ ਰੁਪਏ ਪ੍ਰਤੀ ਨਗ ਮਜ਼ਦੂਰੀ ਮੰਡੀਕਰਨ ਬੋਰਡ ਵਲੋਂ ਨਿਸ਼ਚਿਤ ਹੈ। ਉਨ੍ਹਾਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨੱਈਆ ਗੁਪਤਾ ਬਾਂਕਾ ਤੋਂ ਮਾਮਲੇ ’ਚ ਦਖ਼ਲ ਦੇਣ ਦੀ ਮੰਗ ਕੀਤੀ ਹੈ। ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਕਰਮਜੀਤ ਸਿੰਘ ਕਾਉਂਕੇ ਨੇ ਮੰਗ ਕੀਤੀ ਕਿਉਂਕਿ ਮੌਸਮ ਹੁਣ ਸਰਦ ਹੋ ਰਿਹਾ ਹੈ ਇਸ ਲਈ ਝੋਨੇ ਨਮੀ ਘੱਟਣ ਦੇ ਚਾਂਸ ਘੱਟ ਹਨ। ਉਨ੍ਹਾਂ ਸਰਕਾਰ ਤੋਂ ਝੋਨੇ ਦੀ ਨਮੀ ਦਾ ਪੈਮਾਨਾ ਸਤਾਰਾਂ ਦੀ ਥਾਂ ਵੀਹ ਕਰਨ ਦੀ ਮੰਗ ਕੀਤੀ। ਇਸ ਤੋਂ ਬਿਨਾਂ ਜਥੇਬੰਦੀ ਨੇ ਮੰਡੀਆਂ ’ਚੋਂ ਭਰੇ ਮਾਲ ਦੀ ਲਿਫਟਿੰਗ ’ਚ ਤੇਜ਼ੀ ਲਿਆਉਣ ਦੀ ਵੀ ਜ਼ੋਰਦਾਰ ਮੰਗ ਕੀਤੀ ਹੈ। ਇਸ ਸਮੇਂ ਕਿਸਾਨ ਆਗੂ ਕੁੰਡਾ ਸਿੰਘ ਕਾਉਂਕੇ , ਕੁਲਵਿੰਦਰ ਸਿੰਘ ਬੱਸੂਵਾਲ, ਬਾਬਾ ਹਰਬੰਸ ਸਿੰਘ ਡੱਲਾ, ਦਰਸ਼ਨ ਸਿੰਘ ਦੇਹੜਕਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ਗੁਰਸ਼ਰਨ ਕਲਾ ਭਵਨ ਵਿਖੇ ਨਾਟਕ ‘ਅਸੀਂ ਯੁੱਗ ਸਿਰਜਾਂਗੇ’ ਦਾ ਸਫ਼ਲ ਮੰਚਨ ਅਗਲੀ ਖ਼ਬਰ ਸੇਵਾਮੁਕਤ ਹੋਣ ’ਤੇ ਏ. ਐੱਨ. ਐੱਮ. ਸ਼ਿੰਦਰਪਾਲ ਕੌਰ ਦਾ ਸਨਮਾਨ ਬੇਦਾਗ਼ ਸੇਵਾਵਾਂ ਲਈ ਬੇਟ ਇਲਾਕੇ ਦੇ ਲੋਕ ਹਮੇਸ਼ਾ ਯਾਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।