06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਮੇਤ ਕਾਰ ਸਵਾਰ ਕਾਬੂ

ਅਜੀਤ ਡੈਸਕ 17-07-2025
ਜਗਰਾਉਂ, 16 ਜੁਲਾਈ (ਗੁਰਦੀਪ ਸਿੰਘ ਮਲਕ)-ਪੁਲਿਸ ਥਾਣਾ ਸਦਰ ਜਗਰਾਉਂ ਵਲੋਂ ਨਾਕਾਬੰਦੀ ਦੌਰਾਨ ਇਕ ਤਸਕਰ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਤਰਸੇਮ ਸਾਥੀ ਪੁਲਿਸ ਕਰਮਚਾਰੀਆਂ ਨਾਲ ਪਿੰਡ ਅਮਰਗੜ੍ਹ ਕਲੇਰਾਂ ਵਿਖੇ ਮੌਜੂਦ ਸੀ | ਜਿੰਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਵਰਨਾ ਕਾਰ ਰਾਹੀਂ ਮੋਗਾ ਸਾਈਡ ਤੋਂ ਜਗਰਾਉਂ ਨੂੰ ਸ਼ਰਾਬ ਦੀ ਸਪਲਾਈ ਹੋ ਰਹੀ ਹੈ | ਜਿਸ 'ਤੇ ਤੁਰੰਤ ਜੀ.ਟੀ. ਰੋਡ 'ਤੇ ਨਾਕਾਬੰਦੀ ਕਰਕੇ ਵਰਨਾ ਕਾਰਨ ਨੰਬਰ ਪੀ.ਬੀ. 03 ਏ.ਐਕਸ 0268 ਨੂੰ ਰੋਕਿਆ ਗਿਆ | ਜਿਸਨੂੰ ਧਰਮਾ ਵਾਸੀ ਗਾਂਧੀ ਮੁਹੱਲਾ ਜਗਰਾਉਂ ਚਲਾ ਰਿਹਾ ਸੀ, ਕਾਰ ਦੀ ਤਲਾਸ਼ੀ ਲੈਣ 'ਤੇ ਉਸ ਦੀ ਡਿੱਗੀ 'ਚ 144 ਬੋਤਲਾਂ ਦੇਸੀ ਸ਼ਰਾਬ ਰਾਣੋ ਬਰਾਮਦ ਹੋਈਆਂ | ਇਸ ਸਬੰਧੀ ਕਾਬੂ ਕੀਤੇ ਦੋਸ਼ੀ ਖ਼ਿਲਾਫ਼ ਪੁਲਿਸ ਥਾਣਾ ਸਦਰ ਜਗਰਾਉਂ 'ਚ ਮਾਮਲਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਸੱਚਖੰਡਵਾਸੀ ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਵਾਲਿਆਂ ਦੇ 103ਵੇਂ ਜਨਮ ਦਿਹਾੜੇ ਨੂੰ ਸਮਰਪਿਤ ਮਾਣੂੰਕੇ 'ਚ 5 ਰੋਜ਼ਾ ਮਹ... ਅਗਲੀ ਖ਼ਬਰ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਚੁਪਹਿਰਾ ਸਾਹਿਬ ਦੇ ਜਾਪ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।