11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਵਿਧਾਇਕ ਘੰੁਮਣ ਨੇ ਬੌਬੀ ਕੌਸ਼ਲ ਨੂੰ ਜਿਤਾਉਣ ਲਈ ਦਾਤਾਰਪੁਰ ਵਾਸੀਆਂ ਦਾ ਕੀਤਾ ਧੰਨਵਾਦ <br/>

ਅਜੀਤ ਡੈਸਕ 28-12-2025
ਤਲਵਾੜਾ, 27 ਦਸੰਬਰ (ਮਹਿਤਾ)- ਬਲਾਕ ਸੰਮਤੀ ਚੋਣਾਂ ਵਿਚ ਰੱਕੜੀਂ ਦਾਤਾਰਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਬੌਬੀ ਕੌਸ਼ਲ ਨੇ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਸੀ | ਉਨ੍ਹਾਂ ਦੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਹਲਕਾ ਵਿਧਾਇਕ ਐਡਵੋਕੇਟ ਸਰਦਾਰ ਕਰਮਵੀਰ ਸਿੰਘ ਘੁੰਮਣ ਮੁਹੱਲਾ ਰੱਕੜੀ, ਚੌਂਕੀ ਅਤੇ ਲੰਬੜਾ ਵਿਖੇ ਵਿਸ਼ੇਸ ਤੌਰ 'ਤੇ ਪਹੁੰਚੇ | ਉਨ੍ਹਾਂ ਇਨ੍ਹਾਂ ਤਿੰਨਾਂ ਮੁਹੱਲਿਆਂ ਵਿਚ ਆਪਣੇ ਸੰਬੋਧਨ ਦੌਰਾਨ ਸਭ ਤੋਂ ਪਹਿਲਾਂ ਸ਼੍ਰੀ ਬੌਬੀ ਕੌਸ਼ਲ ਨੂੰ ਜਿਤਾਉਣ ਲਈ ਸਮੂਹ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਵਿਸ਼ਵਾਸ ਦਵਾਇਆ ਕਿ ਜੋ ਵਾਅਦੇ ਸ਼੍ਰੀ ਬੌਬੀ ਕੌਸ਼ਲ ਨੇ ਚੋਣਾਂ ਦੌਰਾਨ ਤੁਹਾਡੇ ਸਾਰਿਆਂ ਨਾਲ ਕੀਤੇ ਸਨ, ਉਨ੍ਹਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਹਲਕੇ ਦੇ ਪਿੰਡਾਂ ਅੰਦਰ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ | ਇਸ ਮੌਕੇ 'ਤੇ ਬਲਾਕ ਸੰਮਤੀ ਮੈਂਬਰ ਰੱਕੜੀ ਦਾਤਾਰਪੁਰ ਜ਼ੋਨ ਸ਼੍ਰੀ ਬੌਬੀ ਕੌਸ਼ਲ, 'ਆਪ' ਨੇਤਾ ਅਰੁਣ ਕਸ਼ਯਪ, ਰਜੇਸ਼ ਡਿੰਪਾ, ਪੰਡਿਤ ਦੀਪਕ ਸ਼ਰਮਾ, ਪੰਚਾਇਤ ਮੈਂਬਰ ਰਵਿੰਦਰ ਭੀਲੂ, ਦਰਸ਼ਨ ਭਾਰਦਵਾਜ, ਅਸ਼ਵਨੀ ਭਾਰਦਵਾਜ, ਗੁਰਪ੍ਰੀਤ ਸਿੰਘ ਲਵਲੀ ਬਲਾਕ ਸੰਮਤੀ ਮੈਂਬਰ, ਜੇਪੂ ਰੱਕੜੀ, ਹਿਟਲਰ ਸਿੰਘ, ਮਾਸਟਰ ਚਮਨ ਲਾਲ ਆਦਿ ਤੋਂ ਇਲਾਵਾ ਮਹੱਲਾ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਏ <br/> ਅਗਲੀ ਖ਼ਬਰ ਚੇਤਨਾ ਮਾਰਚ ਕੱਢ ਕੇ ਕਿਡਜ਼ਲੈਂਡ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਿਜਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।