ਦਸੂਹਾ, 3 ਦਸੰਬਰ (ਭੁੱਲਰ)- ਏ. ਬੀ. ਸ਼ੂਗਰ ਮਿੱਲ ਰੰਧਾਵਾ ਵੱਲੋਂ ਗੰਨੇ ਦੀ ਸੀਜ਼ਨ 2025-26 ਦੀ ਪਿੜਾਈ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਭਾਈ ਦਿਲਦਾਰ ਸਿੰਘ ਹਜ਼ੂਰੀ ਰਾਗੀ ਏ.ਬੀ ਸ਼ੂਗਰ ਮਿੱਲ ਰੰਧਾਵਾ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ | ਇਸ ਮੌਕੇ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਮੁੱਖ ਬੁਲਾਰੇ ਜਸਵਿੰਦਰ ਸਿੰਘ ਸਿੰਘ ਧੁੱਗਾ ਵਾਲਿਆਂ ਵੱਲੋਂ ਸੀਜ਼ਨ ਦੀ ਸਫਲਤਾ ਦੀ ਅਰਦਾਸ ਕੀਤੀ ਗਈ ਜਦਕਿ ਮੁੱਖ ਸੇਵਾਦਾਰ ਸੰਤ ਬਾਬਾ ਹਰਚਰਨ ਸਿੰਘ ਖ਼ਾਲਸਾ ਦੇ ਪੰਜ ਸਿੰਘਾਂ ਵਲੋਂ ਏ.ਬੀ. ਸ਼ੂਗਰ ਮਿੱਲ ਰੰਧਾਵਾ ਦੇ ਜੇ. ਐੱਮ. ਡੀ. ਸਰਦਾਰ ਅਸੀਸ ਸਿੰਘ ਚੱਡਾ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਪਹਿਲਾਂ ਟਰਾਲੀਆਂ ਲਿਆਉਣ ਵਾਲੇ ਓਕਾਂਰ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ, ਬਾਵਾ ਸਿੰਘ, ਮਨਪ੍ਰੀਤ ਸਿੰਘ, ਕਰਮਜੀਤ ਸਿੰਘ, ਪਾਖਰ ਸਿੰਘ, ਸੁਰਿੰਦਰ ਸਿੰਘ ਸਮੇਤ ਸਮੂਹ ਕਿਸਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਿੱਲ ਦੇ ਪ੍ਰੈਜ਼ੀਡੈਂਟ ਰਮਨਦੀਪ ਸਿੰਘ ਸਿੱਧੂ ਨੇ ਕਿਹਾ ਮਿੱਲ ਦੇ ਸੀ. ਐੱਮ. ਡੀ. ਡਾਕਟਰ ਰਾਜਿੰਦਰ ਸਿੰਘ ਚੱਢਾ ਦੇ ਸਪੁੱਤਰ ਜੁਆਇੰਟ ਐਮ. ਡੀ. ਅਸੀਸ ਚੱਢਾ ਦੇ ਦੀ ਅਗਵਾਈ ਹੇਠ ਮਿੱਲ ਦਾ ਪਿੜਾਈ ਸੀਜ਼ਨ ਸ਼ੁਰੂ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮਿਲ ਵਿਖੇ ਸਾਫ਼ ਸੁਥਰਾ ਗੰਨਾ ਲੈ ਕੇ ਆਉਣ ਅਤੇ ਉਹ ਗੰਨੇ ਦੀ ਛਿਲਾਈ ਸਬੰਧੀ ਪ੍ਰਬੰਧ ਕਰ ਲੈਣ ਤਾਂ ਜੋ ਕਲੰਡਰ ਸਿਸਟਮ ਚਲਾਉਣ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ | ਉਨ੍ਹਾਂ ਕਿਹਾ ਕਿ ਗੰਨੇ ਦੀ ਛਿਲਾਈ ਪਰਚੀ ਆਉਣ ਤੋਂ ਬਾਅਦ ਹੀ ਕਰਵਾਈ ਜਾਵੇ | ਇਸ ਮੌਕੇ ਮਿੱਲ ਦੇ ਜੀ. ਐਮ. ਕੰਨ ਪੰਕਜ ਕੁਮਾਰ, ਡੀ.ਜੀ.ਐੱਮ. ਕੁਲਦੀਪ ਸਿੰਘ, ਸੁਰਿੰਦਰ ਸਿੰਘ ਬੱਤਰਾ, ਏ. ਜੀ. ਐਮ. ਦੇਸ ਰਾਜ ਠਾਕੁਰ, ਪੁਸ਼ਪਿੰਦਰ ਸ਼ਰਮਾ, ਜੀ.ਐਮ. ਫਨਾਈਸ਼ ਭੋਪਾਲ ਸਿੰਘ, ਵਿਸ਼ਾਲ ਵਾਲੀਆ, ਵਾਈਸ ਪੈ੍ਰਜ਼ੀਡੈਂਟ ਡਿਸਟਲਰੀ ਅਲੋਕ ਗੁਪਤਾ, ਜਸਵੀਰ ਸਿੰਘ ਰੰਧਾਵਾ, ਇਕਬਾਲ ਸਿੰਘ ਜੌਹਲ, ਸੰਤ ਸਿੰਘ ਜੰਡੋਰ, ਲਖਵਿੰਦਰ ਸਿੰਘ ਚੱਕ ਬਾਮੂ, ਹਰਭਜਨ ਸਿੰਘ ਢੱਟ, ਪਿ੍ਤਪਾਲ ਸਿੰਘ ਚੱਕਬਾਮੂ, ਮਨਪ੍ਰੀਤ ਸਿੰਘ ਰੰਧਾਵਾ, ਲਖਵਿੰਦਰ ਸਿੰਘ ਲੱਖੀ ਜੰਡੌਰ, ਸਰਪੰਚ ਹਰਦੀਪ ਸਿੰਘ ਸਮਰਾ, ਕੁਲਦੀਪ ਸਿੰਘ ਲਾਡੀ ਬੁੱਟਰ, ਰਾਜਿੰਦਰ ਸਿੰਘ, ਜਰਨੈਲ ਸਿੰਘ, ਸੁਰਜੀਤ ਸਿੰਘ, ਅਸ਼ੋਕ ਕੁਮਾਰ ਜਾਜਾ, ਪ੍ਰੋ: ਬਲਦੇਵ ਸਿੰਘ, ਕਰਨੈਲ ਸਿੰਘ, ਸੁਰਜੀਤ ਸਿੰਘ, ਜਸਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |