ਗੜ੍ਹਸ਼ੰਕਰ, 20 ਨਵੰਬਰ (ਧਾਲੀਵਾਲ)- ਦਿ ਐਕਸ ਸਰਵਿਸਮੈਨ ਸੋਸ਼ਲ ਵੈੱਲਫੇਅਰ ਟਰੱਸਟ ਦੀ ਮੀਟਿੰਗ 'ਚ ਸਾਬਕਾ ਫ਼ੌਜੀਆਂ ਵਲੋਂ ਸਰਕਾਰ ਤੋਂ ਖਸਤਾ ਹਾਲਤ ਸੜਕਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ ਗਈ ਹੈ | ਟਰੱਸਟ ਦੇ ਸਰਪ੍ਰਸਤ ਬਖ਼ਸ਼ੀਸ਼ ਸਿੰਘ ਫਤਹਿਪੁਰ ਕਲਾਂ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਸਰਕਾਰ ਨੂੰ ਗੁਹਾਰ ਲਗਾਈ ਕਿ ਪੰਜਾਬ ਯੂਨੀਵਰਸਿਟੀ ਦੇ ਮੌਜੂਦਾ ਢਾਂਚੇ ਨਾਲ ਛੇੜਛਾੜ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਨਾ ਕੀਤੀ ਜਾਵੇ ਕਿਉਂਕਿ ਉਹ ਸਾਡੇ ਪੁਰਖਿਆਂ ਦੀ ਵਿਰਾਸਤ ਹੈ | ਮੀਟਿੰਗ ਵਿਚ ਸਾਬਕਾ ਫੌਜੀਆਂ ਨੇ ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਸੜਕ ਦੀ ਬਦਤਰ ਹਾਲਤ, ਬਲਾਚੌਰ-ਹੁਸ਼ਿਆਰਪੁਰ ਸੜਕ ਦੀ ਵੱਖ-ਵੱਖ ਥਾਵਾਂ 'ਤੇ ਬਣੀ ਖਸਤਾ ਹਾਲਤ ਅਤੇ ਸਮੁੰਦੜਾ ਵਿਖੇ ਸੜਕ 'ਚ ਪਏ ਖੱਡਿਆਂ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਮੰਗ ਕੀਤੀ | ਮੀਟਿੰਗ ਵਿਚ ਕੈਪਟਨ ਅਮਰਜੀਤ ਸਿੰਘ ਗੁੱਲਪੁਰ ਪ੍ਰਧਾਨ, ਸੂਬੇਦਾਰ ਕੇਵਲ ਸਿੰਘ ਭੱਜਲ ਜਨਰਲ ਸਕੱਤਰ, ਸਰਪ੍ਰਸਤ ਬਖਸ਼ੀਸ਼ ਸਿੰਘ ਫਤਹਿਪੁਰ ਕਲਾਂ, ਸਰਪ੍ਰਸਤ ਰਘਵੀਰ ਸਿੰਘ ਕਾਲੇਵਾਲ, ਸਰਪ੍ਰਸਤ ਗਿਆਨ ਸਿੰਘ ਗੋਲੀਆਂ, ਕੈਸ਼ੀਅਰ ਲਖਵਿੰਦਰ ਕੁਮਾਰ ਪਾਰੋਵਾਲ, ਸੂਬੇਦਾਰ ਦਵਿੰਦਰ ਸਿੰਘ ਬੀਰਮਪੁਰ ਤੇ ਹੋਰ ਹਾਜ਼ਰ ਸਨ |