20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਬੱਚਿਆਂ ਦਾ ਵਿੱਦਿਅਕ ਟੂਰ ਲਗਾਇਆ <br/>

ਅਜੀਤ ਡੈਸਕ 21-11-2025
ਦਸੂਹਾ, 20 ਨਵੰਬਰ (ਭੁੱਲਰ)- ਕਲਸਟਰ ਮੀਰਪੁਰ ਡੋਗਰਾਂ ਦੇ ਅਧੀਨ ਆਉਂਦੇ ਸਕੂਲਾਂ ਵੱਲੋਂ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦਾ ਵਿੱਦਿਅਕ ਟੂਰ ਲਗਾਇਆ ਗਿਆ ਇਸ ਵਿਚ ਕਲੱਸਟਰ ਅਧੀਨ ਆਉਂਦੇ ਅੱਠ ਸਕੂਲ ਫੱਤਣ ਚੱਕ, ਚੱਕ ਮਹਿਰਾ, ਸਾਹੂ ਦਾ ਪਿੰਡ, ਕਾਲੂਵਾਲ, ਹਰਦੋਥਲਾ, ਸ਼ਰੀਂਹਪੁਰ, ਚੱਕ ਕਾਸਿਮ ਅਤੇ ਮੀਰਪੁਰ ਡੋਗਰਾਂ ਦੇ ਲਗਭਗ 60 ਬੱਚੇ ਸ਼ਾਮਿਲ ਹੋਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟੂਰ ਦੇ ਇੰਚਾਰਜ ਹੈੱਡ ਟੀਚਰ ਸਰਦਾਰ ਗੁਰਮੁਖ ਸਿੰਘ ਬਾਜਵਾ ਨੇ ਦੱਸਿਆ ਕਿ ਸਾਡੇ ਕਲਸਟਰ ਮੀਰਪੁਰ ਡੋਗਰਾ ਵੱਲੋਂ ਹਰ ਸਾਲ ਬੱਚਿਆਂ ਦਾ ਵਿੱਦਿਅਕ ਟੂਰ ਆਪਣੇ ਖ਼ਰਚੇ ਤੇ ਲਗਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਟੂਰ ਪਹਿਲਾਂ ਪੁਸ਼ਪਾ ਗੁਜਰਾਲ ਸਾਂਈਸ ਸਿਟੀ ਪਹੁੰਚਿਆ, ਇਸ ਉਪਰੰਤ ਜੰਗੇ ਆਜ਼ਾਦੀ ਯਾਦਗਾਰ ਕਰਤਾਰਪੁਰ ਪਹੁੰਚਿਆ ਜਿਥੇ ਬੱਚਿਆਂ ਨੇ ਆਜ਼ਾਦੀ ਅੰਦੋਲਨ ਸਮੇਂ ਦੇ ਸੰਘਰਸ਼ਾਂ ਬਾਰੇ ਇਤਿਹਾਸਿਕ ਜਾਣਕਾਰੀ ਪ੍ਰਾਪਤ ਕੀਤੀ | ਇਸ ਮੌਕੇ ਤੇ ਗੁਰਮੁਖ ਸਿੰਘ ਬਾਜਵਾ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੇ ਟੂਰ ਵਾਸਤੇ ਬਜਟ ਦੇ ਵਿਚ ਵੱਖਰਾ ਫ਼ੰਡ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਕਿ ਗ਼ਰੀਬ ਘਰਾਂ ਦੇ ਬੱਚੇ ਵੀ ਅਲੱਗ ਅਲੱਗ ਥਾਵਾਂ ਦਾ ਦੌਰਾ ਕਰ ਕੇ ਆਪਣੇ ਗਿਆਨ ਵਿਚ ਵਾਧਾ ਕਰ ਸਕਣ ਜੋ ਸਿੱਖਿਆ 'ਚ ਵੀ ਬਹੁਤ ਸਹਾਈ ਹੋ ਸਕਦੇ ਹਨ | ਇਸ ਮੌਕੇ ਸੈਂਟਰ ਹੈੱਡ ਟੀਚਰ ਰੰਜਨਾ, ਹੈੱਡ ਟੀਚਰ ਬਲਜਿੰਦਰ ਕੌਰ, ਹੈੱਡ ਟੀਚਰ ਹਰਜੀਤ ਕੌਰ, ਜਯੋਤੀ ਜਰਿਆਲ, ਪੂਨਮ ਸ਼ਰਮਾ, ਕਰਮਜੀਤ ਕੌਰ, ਅਜੇ ਕੁਮਾਰ, ਪੂਜਾ, ਸੁਖਪ੍ਰੀਤ ਕੌਰ, ਅਮਨਦੀਪ ਕੌਰ, ਅਕਾਸ਼ਦੀਪ ਕੰਬੋਜ ਇਹ ਅਧਿਆਪਕ ਵੀ ਇਸ ਟੂਰ ਵਿਚ ਸ਼ਾਮਿਲ ਹੋਏ |

ਪਿਛਲੀ ਖ਼ਬਰ ਸਰਕਾਰ ਖਸਤਾ ਹਾਲਤ ਸੜਕਾਂ ਵੱਲ ਧਿਆਨ ਦੇਵੇ - ਸਾਬਕਾ ਫ਼ੌਜੀ <br/> ਅਗਲੀ ਖ਼ਬਰ ਨਸ਼ਾ ਮੁਕਤੀ ਅਭਿਆਨ ਤਹਿਤ ਸੀ. ਐਚ. ਸੀ. ਬੁੱਢਾਬੜ ਵਿਖੇ ਨਸ਼ੇ ਵਿਰੁੱਧ ਜਾਗਰੂਕਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।