22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪਿ੍ੰਸੀਪਲ ਮੁਕਤਾ ਜੈਨ ਲਈ 2025 ਰਿਹਾ ਬੇਮਿਸਾਲ ਪ੍ਰੇਪਤੀਆਂ ਦਾ ਸਾਲ <br/>

ਅਜੀਤ ਡੈਸਕ 21-11-2025
ਹੁਸ਼ਿਆਰਪੁਰ, 20 ਨਵੰਬਰ (ਹਰਪ੍ਰੀਤ ਕੌਰ)-ਅੰਗਰੇਜ਼ੀ ਕਵਿਤਾ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਸਰਵਹਿਤਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਜਰਬਾਗ ਦੀ ਪਿ੍ੰਸੀਪਲ ਮੁਕਤਾ ਜੈਨ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਸ਼ਾਮਿਲ ਕੀਤਾ ਗਿਆ ਹੈ | ਸ੍ਰੀਮਤੀ ਜੈਨ ਨੇ ਭਗਵਤ ਗੀਤਾ ਦੇ ਸਾਰੇ 18 ਅਧਿਆਇ ਨੂੰ ਅੰਗਰੇਜ਼ੀ ਕਵਿਤਾ ਦੇ ਰੂਪ ਵਿਚ ਲਿਖਿਆ ਹੈ | ਇਸ ਤੋਂ ਇਲਾਵਾ ਉਨ੍ਹਾਂ ਨੇ 364 ਦਿਨਾਂ ਵਿਚ 364 ਕਵਿਤਾਵਾਂ ਲਿਖੀਆਂ | ਇਸ ਤੋਂ ਪਹਿਲਾਂ 105 ਦਿਨਾਂ ਵਿਚ 105 ਕਵਿਤਾਵਾਂ ਲਿਖਣ ਲਈ ਉਨ੍ਹਾਂ ਦਾ ਨਾਂਅ ਇੰਟਰਨੈਸ਼ਨਲ ਬੱੁਕ ਆਫ਼ ਰਿਕਾਰਡ ਵਿਚ ਆਇਆ ਹੈ | ਸ੍ਰੀਮਤੀ ਜੈਨ ਨੇ ਇਸ ਸਾਲ ਕਈ ਮਹੱਤਵਪੂਰਨ ਸਨਮਾਨ ਪ੍ਰਾਪਤ ਕੀਤੇ | ਵਧੀਆ ਲਿਖਣ ਲਈ ਉਨ੍ਹਾਂ ਨੂੰ ਰਵਿੰਦਰ ਨਾਥ ਟੈਗੋਰ ਪੁਰਸਕਾਰ ਅਤੇ ਏਸ਼ੀਆ ਟੇਲੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਕਵਿਤਾ ਦੇ ਨਾਲ-ਨਾਲ ਅਧਿਆਪਨ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਉਹ ਭਾਰਤੀ ਸਿਖਿਆ ਪੁਰਸਕਾਰ ਵੀ ਜਿੱਤ ਚੁੱਕੇ ਹਨ | ਭਾਰਤ ਪ੍ਰਤਿਭਾ ਸਨਮਾਨ ਪਰਿਸ਼ਦ ਨੇ ਉਨ੍ਹਾਂ ਨੂੰ ਸਿਖਰਲੇ ਸੌ ਪ੍ਰੇਰਕਾਂ ਵਿਚ ਸ਼ਾਮਿਲ ਕੀਤਾ ਹੈ | ਸ੍ਰੀਮਤੀ ਜੈਨ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਉਪਲਬਧੀਆਂ ਹਾਸਿਲ ਹੋਈਆਂ ਹਨ, ਉਹ ਮਿਹਨਤ ਅਤੇ ਪ੍ਰਤੀਬਧਤਾ ਦਾ ਨਤੀਜਾ ਹਨ |

ਪਿਛਲੀ ਖ਼ਬਰ ਬਲਾਂਈਾਡ ਐਂਡ ਹੈਾਡੀਕੈਪਡ ਡਿਵੈਲਪਮੈਂਟ ਸੁਸਾਇਟੀ ਬਾਹੋਵਾਲ ਵਲੋਂ ਧਾਰਮਿਕ ਸਮਾਗਮ <br/> ਅਗਲੀ ਖ਼ਬਰ ਬਾਬਾ ਬਲਵੀਰ ਸਿੰਘ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।