22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਬਲਾਂਈਾਡ ਐਂਡ ਹੈਾਡੀਕੈਪਡ ਡਿਵੈਲਪਮੈਂਟ ਸੁਸਾਇਟੀ ਬਾਹੋਵਾਲ ਵਲੋਂ ਧਾਰਮਿਕ ਸਮਾਗਮ <br/>

ਅਜੀਤ ਡੈਸਕ 21-11-2025
ਮਾਹਿਲਪੁਰ, 20 ਨਵੰਬਰ (ਰਜਿੰਦਰ ਸਿੰਘ)-ਪ੍ਰਧਾਨ ਅਤਰ ਸਿੰਘ ਦੀ ਦੇਖ ਰੇਖ 'ਚ ਚਲ ਰਹੀ ਬਲਾਂਈਾਡ ਐਂਡ ਹੈਾਡੀਕੈਪਡ ਡਿਵੈਲਪਮੈਂਟ ਸੁਸਾਇਟੀ ਬਾਹੋਵਾਲ ਦੇ 42 ਸਾਲ ਹੋਣ, ਸੁਸਾਇਟੀ ਤੇ ਬਲਾਂਈਾਡ ਬੱਚਿਆਂ ਦੀ ਚੜ੍ਹਦੀਕਲਾ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਉਪਰੰਤ ਰਾਗੀ ਸਿੰਘ ਤੇ ਸਕੂਲੀ ਬੱਚਿਆਂ ਵਲੋਂ ਰਸ-ਭਿੰਨਾ ਕੀਰਤਨ ਸਰਵਣ ਕਰਵਾਇਆ ਗਿਆ | ਇਸ ਮੌਕੇ ਸੰਤ ਰਮੇਸ਼ ਦਾਸ ਡੇਰਾ ਸ਼ੇਰਪੁਰ ਕੱਲਰਾਂ, ਸੰਤ ਪ੍ਰੇਮਾ ਨੰਦ, ਸੰਤ ਜਗੀਰ ਦਾਸ, ਸੰਤ ਖੁਸ਼ਵਿੰਦਰ ਸਮੇਤ ਹੋਰ ਸੰਤ ਮਹਾਂਪੁਰਸ਼ਾਂ ਵਲੋਂ ਗੁਰਬਾਣੀ ਕਥਾ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦਾ ਸੰਦੇਸ਼ ਦਿੱਤਾ | ਇਸ ਮੌਕੇ ਪ੍ਰਧਾਨ ਅਤਰ ਸਿੰਘ ਨੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਸਕੂਲ 'ਚ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਬਲਾਇੰਡ ਬੱਚਿਆਂ ਦੀ ਪੜਾਈ ਦੇ ਨਾਲ ਨਾਲ ਦੇ ਰੋਜ਼ਗਾਰ ਤਹਿਤ ਡਿਸਪੋਜ਼ਲ ਮਸ਼ੀਨਾਂ ਲਗਾ ਕੇ ਡਿਸਪੋਜ਼ਲ ਦਾ ਕੰਮ ਸ਼ੁਰੂ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਸੁਸਾਇਟੀ ਵਲੋਂ ਨੇਤਰਹੀਣ ਬੱਚਿਆਂ ਲਈ ਸੰਗੀਤ, ਪੜਾਈ, ਖੇਡਾਂ ਅਤੇ ਹੋਰ ਕਾਰਜ ਵੀ ਕਰਵਾਏ ਜਾਂਦੇ ਹਨ | ਇਸ ਮੌਕੇ ਸਕੂਲ ਦੀ ਪਿ੍ੰ. ਮਾਲਤੀ ਦੇਵੀ, ਜਸਵੰਤ ਸਿੰਘ ਫਗਵਾੜਾ, ਅਮਰਜੀਤ ਸਿੰਘ ਚੰਦੇਲੀ, ਬੀਬੀ ਕੁਲਵੰਤ ਕੌਰ, ਮਾ. ਭੁਪਿੰਦਰ ਸਿੰਘ, ਮੋਨਿਕਾ,ਰੀਤੂ, ਯੋਗੇਸ਼ ਕੁਮਾਰ, ਪੂਜਾ ਸਮੇਤ ਬੱਚੇ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਤਾਬਦੀ ਸਮਾਗਮਾਂ ਲਈ ਹੁਸ਼ਿਆਰਪੁਰ ਤੋਂ ਮੈਡੀਕਲ ਐਂਬੂਲੈਂਸਾਂ ਤੇ ਟੀਮਾਂ ਰਵਾਨਾ <br/> ਅਗਲੀ ਖ਼ਬਰ ਪਿ੍ੰਸੀਪਲ ਮੁਕਤਾ ਜੈਨ ਲਈ 2025 ਰਿਹਾ ਬੇਮਿਸਾਲ ਪ੍ਰੇਪਤੀਆਂ ਦਾ ਸਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।