ਦੁਸਹਿਰਾ ਕਮੇਟੀ ਪ੍ਰਧਾਨ ਸ਼ੁਭਮ ਬਿੱਲਾ ਦੀ ਅਗਵਾਈ ਹੇਠ ਟਾਂਡਾ ’ਚ ਮਨਾਇਆ ਦੁਸਹਿਰੇ ਦਾ ਤਿਉਹਾਰ
ਟਾਂਡਾ ਉੜਮੁੜ, 21 ਅਕਤੂਬਰ (ਦੀਪਕ ਬਹਿਲ)- ਦੁਸਹਿਰਾ ਕਮੇਟੀ ਟਾਂਡਾ ਦੇ ਪ੍ਰਧਾਨ ਸ਼ੁਭਮ ਬਿੱਲਾ ਦੀ ਅਗਵਾਈ ਅਤੇ ਸੁਮਿਤ ਗੁਪਤਾ, ਜੱਸਾ ਪੰਡਿਤ, ਅੰਮ੍ਰਿਤਪਾਲ ਸਿੰਘ ਬਾਜਵਾ ਤੇ ਦੀਪਕ ਮਾਹਲਾ ਦੀ ਦੇਖ-ਰੇਖ ਵਿੱਚ ਦੁਸਹਿਰਾ ਪਵਿੱਤਰ ਤਿਉਹਾਰ ਬੜੀ ਧੂਮ-ਧਾਮ, ਉਤਸ਼ਾਹ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ। ਬੁਰਾਈ ਤੇ ਸੱਚਾਈ ਦਾ ਪ੍ਰਤੀਕ ਦੁਸਹਿਰਾ ਉਤਸਵ ਦੇਖਣ ਲਈ ਟਾਂਡਾ ਸ਼ਹਿਰ ਅਤੇ ਵੱਖ-ਵੱਖ ਪਿੰਡਾਂ ਦੇ ਲੋਕ ਹਜ਼ਾਰਾਂ ਦੀ ਗਿਣਤੀ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਟਾਂਡਾ ਦੀ ਗਰਾਊਂਡ ਵਿਚ ਹਾਜ਼ਰ ਸਨ।
ਦ
ਦਸਹਿਰਾ ਗਰਾਉਂਡ ਵਿਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਬੁੱਤ। ਤਸਵੀਰ ਦੀਪਕ ਬਹਿਲ
22-10-2026
ਟਾਂਡਾ ਉੜਮੁੜ, 21 ਅਕਤੂਬਰ (ਦੀਪਕ ਬਹਿਲ)- ਦੁਸਹਿਰਾ ਕਮੇਟੀ ਟਾਂਡਾ ਦੇ ਪ੍ਰਧਾਨ ਸ਼ੁਭਮ ਬਿੱਲਾ ਦੀ ਅਗਵਾਈ ਅਤੇ ਸੁਮਿਤ ਗੁਪਤਾ, ਜੱਸਾ ਪੰਡਿਤ, ਅੰਮ੍ਰਿਤਪਾਲ ਸਿੰਘ ਬਾਜਵਾ ਤੇ ਦੀਪਕ ਮਾਹਲਾ ਦੀ ਦੇਖ-ਰੇਖ ਵਿੱਚ ਦੁਸਹਿਰਾ ਪਵਿੱਤਰ ਤਿਉਹਾਰ ਬੜੀ ਧੂਮ-ਧਾਮ, ਉਤਸ਼ਾਹ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ। ਬੁਰਾਈ ਤੇ ਸੱਚਾਈ ਦਾ ਪ੍ਰਤੀਕ ਦੁਸਹਿਰਾ ਉਤਸਵ ਦੇਖਣ ਲਈ ਟਾਂਡਾ ਸ਼ਹਿਰ ਅਤੇ ਵੱਖ-ਵੱਖ ਪਿੰਡਾਂ ਦੇ ਲੋਕ ਹਜ਼ਾਰਾਂ ਦੀ ਗਿਣਤੀ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਟਾਂਡਾ ਦੀ ਗਰਾਊਂਡ ਵਿਚ ਹਾਜ਼ਰ ਸਨ। ਦੁਸਹਿਰਾ ਕਮੇਟੀ ਵਲੋਂ ਕਰਵਾਏ ਗਏ ਸਮਾਗਮ ਦਾ ਆਰੰਭ ਭਗਵਾਨ ਸ੍ਰੀ ਰਾਮਚੰਦਰ ਜੀ ਦੀ ਪੂਜਾ ਅਰਚਨਾ ਕਰਨ ਉਪਰੰਤ ਸਮੂਹ ਹਾਜ਼ਰ ਕਮੇਟੀ ਮੈਂਬਰਾਂ ਵਲੋਂ ਜੈ ਸ਼੍ਰੀ ਰਾਮ, ਹਰ ਹਰ ਮਹਾਦੇਵ ਦੇ ਜੈਕਾਰੇ ਲਗਾਏ ਗਏ। ਦੁਸਹਿਰਾ ਗਰਾਉਂਡ ਵਿਖੇ ਵੱਖ-ਵੱਖ ਸਰੂਪਾਂ ਵਿਚ ਬਣੇ ਲਕਸ਼ਮਣ-ਮੇਘਨਾਥ ਦੇ ਯੁੱਧ ਵਿਚ ਜਦ ਲਕਸ਼ਮਣ ਮੁਰਸ਼ਿਤ ਹੋ ਕੇ ਜਮੀਨ ਤੇ ਡਿੱਗ ਗਏ ਤਾਂ ਇਹ ਸੀਨ ਵੇਖ ਕੇ ਦਰਸ਼ਕ ਭਾਵੁਕ ਹੋ ਗਏ। ਪ੍ਰਭੂ ਸ਼੍ਰੀ ਰਾਮ ਜੀ ਅਤੇ ਰਾਵਣ ਯੁੱਧ ਵਿਚ ਰਾਵਣ ਦੀ ਮੌਤ ਹੋ ਜਾਣ ’ਤੇ ਗਰਾਊਂਡ ਵਿਚ ਹਾਜਰ ਹਜ਼ਾਰਾਂ ਸ਼ਰਧਾਲੂਆਂ ਨੇ ਬੁਰਾਈ ’ਤੇ ਸੱਚਾਈ ਦੀ ਜਿੱਤ ਹੋਣ ’ਤੇ ਜੈ ਸ਼੍ਰੀ ਰਾਮ ਦੇ ਜੈਕਾਰੇ ਲਗਾਏ। ਹਾਜ਼ਰ ਮੁੱਖ ਮਹਿਮਾਨ ਸਨਾਤਨ ਧਰਮ ਸਭਾ ਉੜਮੁੜ ਪ੍ਰਧਾਨ ਦੀਪਕ ਬਹਿਲ, ਦੋਆਬਾ ਕਿਸਾਨ ਕਮੇਟੀ ਪੰਜਾਬ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਸਮਾਜ ਸੇਵੀ ਜਿੰਮੀ ਖੰਨਾ, ਸਮਾਜ ਸੇਵੀ ਸਤਪਾਲ ਸਿੰਘ ਰਿਚੀ ਟਰੈਵਲ, ਸਮਾਜ ਸੇਵੀ ਜੀਵੇਸ਼ ਹਾਂਡਾ, ਸੈਫਰੋਨ ਰੈਸਟੋਰੈਂਟ ਦੇ ਐਮ.ਡੀ ਰਘੂਵੀਰ ਸਿੰਘ, ਰਿਟਾ. ਡਿਪਟੀ ਡਾਇਰੈਕਟਰ ਹੈਲਥ ਪੰਜਾਬ ਡਾਕਟਰ ਕੇਵਲ ਸਿੰਘ ਕਾਜਲ, ਕਾਂਗਰਸ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਿਲਜੀਆਂ, ਸਨਾਤਨ ਧਰਮ ਸਭਾ ਉੜਮੁੜ ਪ੍ਰਧਾਨ ਦੀਪਕ ਬਹਿਲ, ਵਾਲਮੀਕਿ ਸ਼ਕਤੀ ਸੈਨਾ ਪੰਜਾਬ ਪ੍ਰਧਾਨ ਐਡਵੋਕੇਟ ਅਜੇ ਕੁਮਾਰ, ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਜਵਾਹਰ ਲਾਲ ਖੁਰਾਨਾ, ਮਿੱਕੀ ਪੰਡਿਤ, ਗਗਨ ਭੱਟੀ, ਰਾਹੁਲ ਖੰਨਾ, ਇੰਦਰਜੀਤ ਸਿੰਘ ਮੁਲਤਾਨੀ, ਕਸ਼ਮੀਰ ਸਿੰਘ ਸ਼ਾਹੀ ਅਨਾਥ ਆਸ਼ਰਮ ਚੇਅਰਮੈਨ ਬੇਗੋਵਾਲ ਅਤੇ ਸਮਾਜ ਸੇਵੀ ਸੁਭਾਸ਼ ਸੋਂਧੀ ਨੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਬੁੱਤਾਂ ਨੂੰ ਅਗਣਿ ਭੇਂਟ ਕੀਤੀ। ਇਸ ਮੌਕੇ ’ਤੇ ਸ੍ਰੀ ਅਰਜੁਨ ਕਲੱਬ ਟਾਂਡਾ ਪ੍ਰਧਾਨ ਰਣਜੀਤ ਸਿੰਘ ਜੀਤਾ, ਰਾਮਾ ਡਰਾਮੈਟਿਕ ਕਲੱਬ ਉੜਮੁੜ ਪ੍ਰਧਾਨ ਵਿਕਾਸ ਮਦਾਨ, ਵੀਰ ਕ੍ਰਿਸ਼ਨਾ ਕਲੱਬ ਅਹਿਆਪੁਰ ਪ੍ਰਧਾਨ ਲਾਡੀ ਤਲਵਾੜ, ਸਰਬਜੀਤ ਸਿੰਘ ਮੋਮੀ, ਕਮਲਜੀਤ ਸਿੰਘ ਤੁੱਲੀ, ਪ੍ਰਿਥੀਪਾਲ ਸਿੰਘ ਦਾਤਾ, ਲਕਸ਼ੇ ਬਹਿਲ, ਪੁਨੀਸ਼ ਗਰੋਵਰ, ਪੰਡਿਤ ਮਿਥਲੇਸ਼ ਗਰਗ, ਰਾਜੂ ਖੋਸਲਾ, ਪ੍ਰਸ਼ਾਂਤ ਪੰਡਿਤ, ਪੁਨੀਤ ਢੀਂਗਰਾ, ਵਿਨੋਦ ਕੁਮਾਰ, ਬੱਗਾ ਸਿੱਧੂ, ਲਾਡੀ ਗੁਲਾਮ, ਨਵੀਨ ਵਰਮਾ, ਅਜੇ ਅਰੋੜਾ, ਮੋਹਿਤ ਸ਼ਰਮਾ, ਡਾ. ਅਨਮੋਲਕ ਮਰਵਾਹਾ, ਜਸਪ੍ਰੀਤ ਸਿੰਘ ਸੈਣੀ, ਸੁਮੇਸ਼ ਖੰਨਾ, ਨਿਤਿਨ ਖੰਨਾ, ਆਕਾਸ਼ ਮਰਵਾਹਾ, ਪਾਰਸ ਕਾਲੀਆ, ਮੁਨੀਸ਼ ਸੂਦ, ਬੋਬੀ ਸੂਦ, ਮੋਤੀ ਲਾਲ ਗੁਲਾਟੀ, ਸਾਗਰ ਸੂਦ, ਅੰਕੁਸ਼, ਅਭੀ ਤਲਵਾੜ, ਸੰਨੀ ਠੇਕੇਦਾਰ, ਬ੍ਰਹਮਜੀਤ ਸੈਣੀ, ਅਮਨ ਮਾਹਲਾ, ਜੋਗੇਸ਼ ਕੁਮਾਰ, ਅਨੁਰਾਗ ਸ਼ਰਮਾ, ਵਿਸ਼ਾਲ, ਸੰਦੀਪ, ਸੁਦਾਮਾ ਜੀ, ਅਮਿਤ ਸ਼ਰਮਾ, ਹਨੀ, ਮਨੀਸ਼ ਮਾਹਲਾ ਅਤੇ ਬੰਟੀ ਰਾਜਪੂਤ ਤੋਂ ਇਲਾਵਾ ਹੋਰ ਹਾਜ਼ਰ ਸ਼ਰਧਾਲੂਆਂ ਨੇ ਪੂਜਾ ਅਰਚਨਾ ਕਰਦੇ ਹੋਏ ਜੈ ਸ਼੍ਰੀ ਰਾਮ ਦੇ ਜੈਕਾਰੇ ਲਗਾਏ।