ਕੋਟਫ਼ਤੂਹੀ, 20 ਨਵੰਬਰ (ਅਟਵਾਲ)-ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਵਿਖੇ ਸੰਤ ਬਾਬਾ ਬਲਵੀਰ ਸਿੰਘ ਨੈਕੀ ਵਾਲਿਆਂ ਦੀ 8ਵੀਂ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਮਰੀਕ ਸਿੰਘ ਨੈਕੀ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਏ ਗਏ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵੀਹ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਸਮਾਗਮ ਵਿਚ ਹਰੀ ਦਰਬਾਰ ਸੰਗੀਤ ਵਿਦਿਆਲਾ ਅਟਾਰੀ, ਭਾਈ ਪ੍ਰਦੀਪ ਸਿੰਘ, ਭਾਈ ਸੁਖਦੇਵ ਸਿੰਘ ਨਡਾਲੋਂ, ਭਾਈ ਗੁਰਵਿੰਦਰ ਸਿੰਘ, ਸੰਤ ਹਰੀ ਸਿੰਘ ਜੀ ਕੀਰਤਨ ਵਿਦਿਆਲਿਆ ਮੰਨਣਹਾਨਾ ਦੇ ਵਿਦਿਆਰਥੀਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ | ਇਸ ਮੌਕੇ ਅਵਤਾਰ ਸਿੰਘ ਗਿੱਲ, ਗੋਲਡੀ ਰਾਣਾ, ਸੰਦੀਪ ਸੈਂਡੀ, ਹਰਵਿੰਦਰ ਸਿੰਘ ਵਿਰਕ, ਨਾਰੰਗ ਸਿੰਘ ਨਵਾਂ ਸ਼ਹਿਰ, ਪਿ੍ੰਸੀਪਲ ਬਲਵੀਰ ਸਿੰਘ ਚੇਲਾ, ਨੰਬਰਦਾਰ ਕੁਲਵਰਨ ਸਿੰਘ ਸਿੱਧੂ, ਰਛਪਾਲ ਕਲੇਰ, ਨਿਰਮਲ ਕੁਮਾਰ, ਸ਼ਿੰਗਾਰਾ ਸਿੰਘ ਆਦਿ ਹਾਜ਼ਰ ਸਨ |