ਗੜ੍ਹਸ਼ੰਕਰ, 20 ਨਵੰਬਰ (ਧਾਲੀਵਾਲ)- ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੇ ਖੇਡ ਮੈਦਾਨ 'ਚ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਪੰਜ ਦਿਨਾਂ 16ਵੇਂ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਚੌਥੇ ਦਿਨ ਪਿੰਡ ਪੱਧਰੀ ਫਾਈਨਲ ਮੁਕਾਬਲਾ ਕਰਵਾਇਆ ਗਿਆ | ਫਾਈਨਲ ਮੁਕਾਬਲੇ ਵਿਚ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਦੀ ਟੀਮ ਨੇ ਪਿੰਡ ਕੁੱਕੜਾਂ ਦੀ ਟੀਮ ਨੂੰ 1-0 ਦੇ ਫਰਕ ਨਾਲ ਹਰਾਕੇ ਜਿੱਤ ਲਿਆ | ਇਸ ਦੌਰਾਨ 40 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਦੇ ਮੈਚ ਵਿਚ ਜਲੰਧਰ ਦੀ ਟੀਮ ਨੇ ਗੜ੍ਹਸ਼ੰਕਰ ਨੂੰ ਹਰਾਕੇ ਜਿੱਤ ਦਰਜ਼ ਕੀਤੀ | ਬੱਚਿਆਂ ਦੇ ਸ਼ੋਅ ਮੈਚ ਵਿਚ ਗੜ੍ਹਸ਼ੰਕਰ ਦੀ ਟੀਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਹਿਪੁਰ ਖੁਰਦ ਨੂੰ ਹਰਾਕੇ ਜੇਤੂ ਰਹੀ | ਪਿੰਡ ਪੱਧਰੀ ਫਾਈਨਲ ਮੁਕਾਬਲੇ ਦੌਰਾਨ ਬਲਦੀਪ ਸਿੰਘ ਸੈਣੀ ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ ਅਤੇ ਅਮਰਜੀਤ ਸਿੰਘ ਪੁਰਖੋਵਾਲ ਡਾਇਰੈਕਟਰ ਸੈਂਟਰਲ ਕੋ-ਆਪ੍ਰੇਟਿਵ ਬੈਂਕ ਹੁਸ਼ਿਆਰਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਬਲਦੀਪ ਸਿੰਘ ਸੈਣੀ ਅਤੇ ਅਮਰਜੀਤ ਸਿੰਘ ਪੁਰਖੋਵਾਲ ਨੇ ਟੂਰਨਾਮੈਂਟ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਇਹ ਇਕ ਬਹੁਤ ਹੀ ਉਸਾਰੂ ਉਪਰਾਲਾ ਹੈ | ਇਸ ਮੌਕੇ ਪਿੰਡ ਪੱਧਰੀ ਜੇਤੂ ਤੇ ਉਪ ਜੇਤੂ ਟੀਮ ਨੂੰ ਇਨਾਮਾਂ ਦੀ ਵੰਡ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਨਾਲ ਕੈਨੇਡਾ ਨਿਵਾਸੀ ਸਮਾਜ ਸੇਵੀ ਤੀਰਥ ਸਿੰਘ, ਝਲਮਣ ਸਿੰਘ ਯੂ.ਕੇ. ਵਲੋਂ ਕੀਤੀ ਗਈ | ਖੇਡ ਪ੍ਰੋਗਰਾਮ ਦੌਰਾਨ ਹਰਪ੍ਰੀਤ ਸਿੰਘ ਵਾਲੀਆ, ਬਲਵੀਰ ਸਿੰਘ ਚੰਗਿਆੜਾ, ਅਵਤਾਰ ਸਿੰਘ ਸੀਹਰਾ, ਪਰਮਵੀਰ ਸਿੰਘ ਰਾਏ, ਕਲੱਬ ਦੇ ਉਪ ਪ੍ਰਧਾਨ, ਰਜਿੰਦਰ ਛਾਬਲਾ, ਸੈਕਟਰੀ ਸਤਨਾਮ ਸਿੰਘ ਪਾਰੋਵਾਲ, ਕੈਸ਼ੀਅਰ ਕਮਲਜੀਤ ਬੈਂਸ, ਮੀਡੀਆ ਇੰਚਾਰਜ ਪਰਮਜੀਤ ਪੰਮਾ ਸਾਬਕਾ ਕੌਂਸਲਰ, ਕੋਚ ਸਬ-ਇੰਸਪੈਕਟਰ ਸੁਨੀਲ ਕੁਮਾਰ ਗੋਲਡੀ, ਰਮਨ ਬੰਗਾ ਪੰਜਾਬ ਪੁਲਿਸ, ਰਾਜਪਾਲ ਹੈਪੀ ਪੰਜਾਬ ਪੁਲਿਸ, ਸ਼ਲਿੰਦਰ ਰਾਣਾ, ਲਖਵੀਰ ਸਿੰਘ ਲੱਕੀ, ਪ੍ਰਦੀਪ ਕੁਮਾਰ, ਸਿਪਰੀਅਨ ਡਾਂਗ ਕੋਚ, ਰੋਹਿਤ ਰਾਣਾ ਤੇ ਹੋਰ ਹਾਜ਼ਰ ਹੋਏ | ਸਟੇਜ ਦੀ ਕਾਰਵਾਈ ਅਮਰੀਕ ਹਮਰਾਜ਼ ਵਲੋਂ ਸੰਚਾਲਨ ਲੇਖਕ ਅਮਰੀਕ ਹਮਰਾਜ਼ ਵਲੋਂ ਕੀਤਾ ਗਿਆ |