ਹੁਸ਼ਿਆਰਪੁਰ, 19 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ 21 ਨਵੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ | ਇਸ ਪਲੇਸਮੈਂਟ ਕੈਂਪ ਵਿਚ ਸੋਨਾਲੀਕਾ (ਕੰਟਰੈਕਟਰ ਰੋਲ), ਰੈਕਸਾ ਸਕਿਉਰਿਟੀ, ਸਫੇਅਰ ਫੂਡ (ਕੇ.ਐਫ.ਸੀ), ਪੇਅ ਟੀ.ਐਮ ਅਤੇ ਬਲਿੰਕਿਟ ਕੰਪਨੀ ਵਲੋਂ ਸਕਿਉਰਿਟੀ ਗਾਰਡ, ਮਲਟੀ ਸਟਾਫ਼, ਫ਼ੀਲਡ ਅਫ਼ਸਰ, ਹੈਲਪਰ, ਓਪਰੇਟਰ ਅਤੇ ਪਿੱਕਰ-ਪੈੱਕਰ ਦੀ ਅਸਾਮੀ ਦੇ ਲਈ ਇੰਟਰਵਿਊ ਕੀਤੀ ਜਾਵੇਗੀ | ਇਸ ਪਲੇਸਮੈਂਟ ਕੈਂਪ ਵਿਚ ਘੱਟੋ-ਘੱਟ ਦਸਵੀਂ ਪਾਸ ਵਿੱਦਿਅਕ ਯੋਗਤਾ ਵਾਲੇ ਪ੍ਰਾਰਥੀ ਭਾਗ ਲੈ ਸਕਦੇ ਹਨ | ਇਸ ਅਸਾਮੀ ਦੇ ਲਈ ਤਨਖ਼ਾਹ 12 ਹਜ਼ਾਰ ਤੋਂ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਇਨਸੈਨਟਿਵ ਵੀ ਦਿੱਤੇ ਜਾਣਗੇ |