ਹੁਸ਼ਿਆਰਪੁਰ, 19 ਨਵੰਬਰ (ਬਲਜਿੰਦਰਪਾਲ ਸਿੰਘ)-ਸਬ ਅਰਬਨ ਉਪ ਮੰਡਲ ਹੁਸ਼ਿਆਰਪੁਰ ਦੇ ਸਹਾਇਕ ਕਾਰਜਕਾਰੀ ਇੰਜ. ਰਾਜੀਵ ਜਸਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 20 ਨਵੰਬਰ ਨੂੰ 66 ਕੇ.ਵੀ. ਸਬ ਸਟੇਸ਼ਨ ਫੋਕਲ ਪੁਆਇੰਟ ਵਿਖੇ ਜਰੂਰੀ ਮੁਰੰਮਤ ਦੇ ਚੱਲਦਿਆਂ 11 ਕੇ.ਵੀ. ਫੀਡਰ ਫੋਕਲ ਪੁਆਇੰਟ ਕੈਟਾਗਰੀ-2 ਫੀਡਰ, 11 ਕੇ.ਵੀ. ਹਾਕਿੰਸ ਕੂਕਰ, 11 ਕੇ.ਵੀ. ਪੁਰਹੀਰਾਂ ਫੀਡਰ ਦੀ ਸਪਲਾਈ ਸਵੇਰੇ 10 ਵਜੇ ਤੋਂ 4 ਵਜੇ ਤੱਕ ਬੰਦ ਰਹੇਗੀ | ਜਿਸਦੇ ਚੱਲਦਿਆਂ ਇੰਡਸਟਰੀਅਲ ਏਰੀਏ, ਰਾਮ ਨਗਰ, ਈ.ਐਸ.ਆਈ., ਕੀਰਤੀ ਨਗਰ, ਜੈਮਸ ਸਕੂਲ, ਪਾਰਕਵੁੱਡ ਕਲੋਨੀ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ |