22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਕੈਂਬਰਿਜ ਓਵਰਸੀਜ਼ ਸਕੂਲ ਦਾ ਮਾਣ ਧਰੁਵ ਸੈਣੀ ਨੇ ਜ਼ਿਲ੍ਹਾ ਪੱਧਰ 'ਤੇ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 19-11-2025
ਮੁਕੇਰੀਆਂ, 18 ਨਵੰਬਰ (ਰਾਮਗੜ੍ਹੀਆ)- ਕੈਂਬਰਿਜ ਓਵਰਸੀਜ਼ ਸਕੂਲ ਮੁਕੇਰੀਆਂ ਦੇ ਪੰਜਵੀਂ ਜਮਾਤ ਦੇ ਹੁਸ਼ਿਆਰ ਵਿਦਿਆਰਥੀ ਧਰੁਵ ਸੈਣੀ ਨੇ ਆਪਣੇ ਸ਼ਾਨਦਾਰ ਐਥਲੈਟਿਕ ਹੁਨਰ ਦਾ ਪ੍ਰਦਰਸ਼ਨ ਕੀਤਾ ਅਤੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਮੋਨਿਕਾ ਠਾਕੁਰ ਨੇ ਕਿਹਾ ਕਿ ਧਰੁਵ ਦੀ ਸ਼ਾਨਦਾਰ ਪ੍ਰਾਪਤੀ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ | ਪੂਰਾ ਟੂਰਨਾਮੈਂਟ ਸਖ਼ਤ ਮੁਕਾਬਲੇ ਨਾਲ ਭਰਿਆ ਹੋਇਆ ਸੀ ਪਰ ਧਰੁਵ ਨੇ ਆਪਣੇ ਬੇਮਿਸਾਲ ਤਕਨੀਕੀ ਹੁਨਰ, ਚੁਸਤੀ ਅਤੇ ਦਿ੍ੜ੍ਹ ਇਰਾਦੇ ਨਾਲ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦਿੱਤੀ | ਕੋਚ ਮੁਕੇਸ਼ ਕਰੀਰ ਅਤੇ ਅਰਚਿਤ ਗੋਤਮ ਦੇ ਮਾਰਗ ਦਰਸ਼ਨ ਦੇ ਨਾਲ-ਨਾਲ ਧਰੁਵ ਦੇ ਸਮਰਪਣ, ਅਨੁਸ਼ਾਸਨ ਅਤੇ ਖੇਡ ਭਾਵਨਾ ਨੇ ਸਾਰੇ ਦਰਸ਼ਕਾਂ ਨੂੰ ਮੋਹਿਤ ਕਰ ਲਿਆ | ਸਕੂਲ ਦੇ ਐਮ.ਡੀ. ਸਚਿਨ ਸਮਿਆਲ ਅਤੇ ਚੇਅਰਪਰਸਨ ਸ਼ਿਖਾ ਸਮਿਆਲ ਨੇ ਧਰੁਵ ਦੀ ਸਫਲਤਾ 'ਤੇ ਖ਼ੁਸ਼ੀ ਪ੍ਰਗਟ ਕੀਤੀ ਅਤੇ ਦਿਲੋਂ ਵਧਾਈਆਂ ਦਿੱਤੀਆਂ | ਸਕੂਲ ਦਾ ਮੰਨਣਾ ਹੈ ਕਿ ਧਰੁਵ ਵਰਗੇ ਪ੍ਰਤਿਭਾਸ਼ਾਲੀ ਵਿਦਿਆਰਥੀ ਸੰਸਥਾ ਦੀ ਸਾਖ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਂਦੇ ਹਨ | ਧਰੁਵ ਸੈਣੀ ਦੀ ਪ੍ਰਾਪਤੀ ਦੂਜੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੈ | ਸਕੂਲ ਪਰਿਵਾਰ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹੈ |

ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਚ ਅੰਤਰ-ਸਕੂਲ ਮੁਕਾਬਲੇ ਕੱਲ੍ਹ-ਪਿ੍ੰਸੀਪਲ ਡਾ. ਹੀਰਾ <br/> ਅਗਲੀ ਖ਼ਬਰ ਮਨਸੂਰਪੁਰ ਸਕੂਲ ਵਿਖੇ ਬਾਲ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।