ਮੁਕੇਰੀਆਂ, 18 ਨਵੰਬਰ (ਰਾਮਗੜ੍ਹੀਆ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਪੁਕਾਰ ਨਗਰ ਕੀਰਤਨ ਦਾ ਮੁਕੇਰੀਆਂ ਵਿਖੇ ਪਹੁੰਚਣ 'ਤੇ ਦਸ਼ਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਵਿਖੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਦੇ ਹੋਏ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਮੈਂਬਰ ਐਸ.ਜੀ.ਪੀ.ਸੀ. ਹਲਕਾ ਮੁਕੇਰੀਆਂ ਅਤੇ ਚੇਅਰਮੈਨ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਜਥੇਦਾਰ ਰਵਿੰਦਰ ਸਿੰਘ ਚੱਕ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਗੁਰੂਆਂ ਦੁਆਰਾ ਦਿੱਤੀਆਂ ਸਿੱਖਿਆਵਾਂ 'ਤੇ ਚੱਲੇ ਅਤੇ ਆਪਣਾ ਜੀਵਨ ਸਫਲ ਕਰੇ ਉੱਥੇ ਹੀ ਉਨ੍ਹਾਂ ਨੇ ਸਮੂਹ ਇਲਾਕਾ ਨਿਵਾਸੀਆਂ, ਧਾਰਮਿਕ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਸਦਕਾ ਇਹੋ-ਜਿਹੇ ਨਗਰ ਕੀਰਤਨ ਸਫਲਾ ਹੁੰਦੇ ਹਨ | ਇਸ ਮੌਕੇ ਨਗਰ ਕੀਰਤਨ ਦੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਵਿਚ ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ, ਸੰਤ ਬਾਬਾ ਸਤਿੰਦਰ ਸਿੰਘ ਜੀ ਕਿਲ੍ਹਾ ਅਟੱਲਗੜ੍ਹ, ਐਸ.ਜੀ.ਪੀ.ਸੀ. ਤੋਂ ਸੁਖਬੀਰ ਸਿੰਘ, ਗੁਰੂ ਨਾਨਕ ਸੇਵਾ ਸੁਸਾਇਟੀ ਦੇ ਪ੍ਰਧਾਨ ਜਥੇ. ਕਿਰਪਾਲ ਸਿੰਘ ਗੇਰਾ, ਮੈਨੇਜਰ ਗੁਰਦੁਆਰਾ ਸ਼੍ਰੀ ਗਰਨਾ ਸਾਹਿਬ ਸਰਬਜੀਤ ਸਿੰਘ, ਬਿਕਰਮ ਸਿੰਘ ਅੱਲਾ ਬਖਸ਼ ਯੂਥ ਆਗੂ, ਲਖਵਿੰਦਰ ਸਿੰਘ ਟਿੰਮੀ ਹਾਜੀਪੁਰ, ਇੰਜੀਨੀਅਰ ਸਤਨਾਮ ਸਿੰਘ ਧਨੋਆ, ਭੁਪਿੰਦਰ ਸਿੰਘ ਪਿੰਕੀ ਮੁਕੇਰੀਆਂ, ਜਸਵਿੰਦਰ ਸਿੰਘ ਬਿੱਟੂ, ਆਸ਼ਾ ਸਿੰਘ ਕੋਲੀਆਂ, ਗਿਆਨੀ ਕਲਿਆਣ ਸਿੰਘ, ਸਤਪਾਲ ਸਿੰਘ ਚੱਕ, ਗੁਰਜਿੰਦਰ ਸਿੰਘ ਚੱਕ, ਦਵਿੰਦਰ ਸਿੰਘ ਚੱਕ, ਹਰਮਨਜੀਤ ਸਿੰਘ ਚੱਕ, ਹਰਿੰਦਰਜੀਤ ਸਿੰਘ ਚੱਕ, ਸੁਰਜੀਤ ਸਿੰਘ ਭੱਟੀਆਂ, ਕੁਲਦੀਪ ਸਿੰਘ ਬਰਿਆਣਾ, ਬਲਬੀਰ ਸਿੰਘ ਬਿਸ਼ਨਪੁਰ, ਸ਼ੇਰ ਸਿੰਘ ਸ਼ੇਰਾ ਐਮ.ਸੀ., ਬਲਵਿੰਦਰ ਸਿੰਘ ਬਿੰਦਾ ਕਾਂਗਰਸੀ ਆਗੂ, ਮੀਤ ਪ੍ਰਧਾਨ ਨਗਰ ਕੌਂਸਲ ਮੱਖਣ ਸਿੰਘ, ਡੀ.ਐਸ.ਪੀ. ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ, ਐਸ.ਐਚ.ਓ. ਮੁਕੇਰੀਆਂ ਦਲਜੀਤ ਸਿੰਘ, ਸੁਦਾਗਰ ਸਿੰਘ ਚਨੋਰ, ਬਲਜੀਤ ਸਿੰਘ ਲਾਡੂ, ਸ਼ਾਮ ਸਿੰਘ ਸ਼ਾਮਾਂ, ਜਗਪਾਲ ਸਿੰਘ ਹੈਪੀ, ਸਤਨਾਮ ਸਿੰਘ ਫੌਜਾ, ਸ਼ੰਬੂ ਭਾਰਤੀ, ਗੁਰਸੱਜਣਦੀਪ ਸਿੰਘ ਗੱਜੀ, ਗੁਰਵਿੰਦਰ ਸਿੰਘ ਬਿੰਦੂ, ਮਨਜੀਤ ਸਿੰਘ ਚੀਮਾ, ਗੁਰਮੀਤ ਸਿੰਘ ਮਿੰਟੂ, ਡਾ. ਸੰਤੋਖ ਸਿੰਘ ਮੰਜਪੁਰ, ਪਿ੍ੰਸੀਪਲ ਡਾਕਟਰ ਕਰਮਜੀਤ ਕੌਰ ਬਰਾੜ, ਪਿ੍ੰਸੀਪਲ ਡਾਕਟਰ ਗੁਰਮੀਤ ਕੌਰ ਗਿੱਲ, ਪਿ੍ੰਸੀਪਲ ਡਾਕਟਰ ਸੰਜੀਵ ਚੰਡੇਲ, ਪਿ੍ੰਸੀਪਲ ਸ੍ਰੀਮਤੀ ਸੁਮਨ ਸ਼ੁਕਲਾ ਆਦਿ ਸਮੇਤ ਵੱਡੀ ਗਿਣਤੀ ਵਿਚ ਮੁਕੇਰੀਆਂ ਹਲਕੇ ਦੇ ਨਜ਼ਦੀਕੀ ਪਿੰਡਾਂ ਦੀਆਂ ਸੰਗਤਾਂ ਵੀ ਹਾਜ਼ਰ ਸਨ |