ਹੁਸ਼ਿਆਰਪੁਰ, 5 ਨਵੰਬਰ (ਬਲਜਿੰਦਰਪਾਲ ਸਿੰਘ)-ਸਿਟੀ ਸੈਂਟਰ, ਪੁਲਿਸ ਲਾਈਨ ਹੁਸ਼ਿਆਰਪੁਰ 'ਚ ਆਰ.ਜੇ. ਕ੍ਰੀਏਟਰਜ਼ ਵਲੋਂ 26 ਤੋਂ 28 ਦਸੰਬਰ ਤੱਕ ਹੋਣ ਵਾਲੀ 'ਵੱਖਰਾ ਸਵੈਗ' ਗ੍ਰੈਂਡ ਵਿੰਟਰ ਪ੍ਰਦਰਸ਼ਨੀ ਦਾ ਕਰਟਨ ਰੇਜ਼ਰ ਸਮਾਗਮ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਸਾਬਕਾ ਸਾਂਸਦ ਤੇ ਰੈੱਡ ਕਰਾਸ ਵਾਈਸ ਚੇਅਰਮੈਨ ਅਵਿਨਾਸ਼ ਰਾਏ ਖੰਨਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ ਨੇ ਸਾਂਝੇ ਤੌਰ 'ਤੇ ਸਮਾਰੋਹ ਦਾ ਉਦਘਾਟਨ ਕੀਤਾ | ਇਸ ਮੌਕੇ ਈਵੈਂਟ ਕੋਆਰਡੀਨੇਟਰ ਅਤੇ ਭਾਗੀਦਾਰ ਰੇਨੂ ਕੌਰ, ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼ ਲਿਮ: ਤੋਂ ਜਗਤ ਸਿੰਘ ਚੌਹਾਨ, ਸਿਟੀ ਗਰੁੱਪ ਆਫ਼ ਇੰਸਟੀਚਿਊਸ਼ਨ ਤੋਂ ਡਾ. ਗਗਨਦੀਪ ਜੋੜਾ ਅਤੇ ਵਾਕਸਵੇਗਨ ਲਾਲੀ ਮੋਟਰਜ਼ ਤੋਂ ਰਾਵਤ ਮੁੱਖ ਸਪਾਂਸਰ ਵਜੋਂ ਹਾਜ਼ਰ ਰਹੇ | ਇਸ ਪ੍ਰਦਰਸ਼ਨੀ ਰਾਹੀਂ ਜ਼ਿਲ੍ਹੇ ਦੀਆਂ ਸਮਾਜਿਕ ਸੰਸਥਾਵਾਂ, ਖ਼ਾਸ ਤੌਰ 'ਤੇ ਸੋਨਾਲੀਕਾ ਇੰਟਰਨੈਸ਼ਨਲ ਸੀ.ਐਸ.ਆਰ. ਵਿੰਗ ਅਤੇ ਹੋਰ ਐਨ.ਜੀ.ਓਜ ਦੁਆਰਾ ਕੀਤੇ ਜਾ ਰਹੇ ਸਮਾਜਿਕ ਕੰਮਾਂ ਦੀ ਵਿਸ਼ਾਲ ਪ੍ਰਦਰਸ਼ਨੀ ਕੀਤੀ ਜਾਵੇਗੀ | ਰੇਨੂ ਕੌਰ ਦੱਸਿਆ ਕਿ ਸਿਟੀ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਮੁਫ਼ਤ ਕੈਰੀਅਰ ਕਾਉਂਸਲਿੰਗ ਸੈਮੀਨਾਰ ਵੀ ਆਯੋਜਿਤ ਹੋਵੇਗਾ | ਇਸ ਮੌਕੇ ਜਲੰਧਰ ਤੋਂ ਆਏ ਪ੍ਰਸਿੱਧ ਈਵੈਂਟ ਮੈਨੇਜਮੈਂਰ ਵਿਸ਼ੇਸ਼ਗਿਆਰ ਨਵੀਨ ਸ਼ਰਮਾ ਨੇ ਵੀ ਹਾਜ਼ਰੀ ਭਰੀ | ਮੁੱਖ ਮਹਿਮਾਨ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਹ ਆਯੋਜਨ ਹੁਸ਼ਿਆਰਪੁਰ ਦੇ ਵਪਾਰ, ਸਭਿਆਚਾਰ ਅਤੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣੇਗਾ | ਵਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ ਨੇ ਵੀ ਆਰ.ਜੇ. ਕ੍ਰੀਏਟਰਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਯੋਜਕਾਂ ਵਲੋਂ ਰੈੱਡਕਰਾਸ ਸੁਸਾਇਟੀ ਅਤੇ ਡੀ.ਸੀ. ਵਿੰਗਜ਼ ਪ੍ਰੋਜੈਕਟ ਵਰਗੀਆਂ ਸਮਾਜਿਕ ਯੋਜਨਾਵਾਂ ਨੂੰ ਮੁਫ਼ਤ ਸਟਾਲ ਅਤੇ ਸਹਿਯੋਗ ਦੇਣਾ ਇੱਕ ਉੱਤਮ ਉਦਾਹਰਣ ਹੈ | ਇਸ ਮੌਕੇ ਰਵੀ ਮਿਹਾਨ, ਡਾ. ਹਰੀਸ਼ ਬੱਸੀ, ਡੀ.ਐਸ.ਪੀ. ਰਵਿੰਦਰ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਸੂਦ, ਡਾ. ਰਮਨ ਘਈ (ਐਚ.ਡੀ.ਸੀ.ਏ. ਸਕੱਤਰ), ਡਾ. ਵਿਸ਼ਾਲ ਸ਼ਰਮਾ, ਡਾ. ਸ਼ੈਲਜਾ, ਯੋਗੇਸ਼ ਅਰੋੜਾ, ਆਗਿਆਪਾਲ ਸਾਹਨੀ, ਐਨ.ਆਰ.ਆਈ. ਪਰਮਿੰਦਰ ਸਿੰਘ (ਨਿਊਜ਼ੀਲੈਂਡ), ਰਾਕੇਸ਼ ਸਹਾਰਨ, ਇਲਾ ਗੁਪਤਾ, ਸਾਹਿਲ, ਪਿ੍ਯੰਕਾ, ਸ਼ੈਲੀ ਰਾਣਾ ਆਦਿ ਹਾਜ਼ਰ ਸਨ |