25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਬਾਬਾ ਮੰਝ ਕਾਨਵੈਂਟ ਸਕੂਲ 'ਚ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਇੰਟਰ ਹਾਊਸ ਭਾਸ਼ਨ ਮੁਕਾਬਲਾ <br/>

ਅਜੀਤ ਡੈਸਕ 06-11-2025
ਹੁਸ਼ਿਆਰਪੁਰ, 5 ਨਵੰਬਰ (ਬਲਜਿੰਦਰਪਾਲ ਸਿੰਘ)-ਬਾਬਾ ਮੰਝ ਕਾਨਵੈਂਟ ਸਕੂਲ ਹੁਸ਼ਿਆਰਪੁਰ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਡਾਇਰੈਕਟਰ ਡਾ: ਪਰਮਜੀਤ ਕੌਰ ਸਿੱਧੂ ਦੇ ਨਿਰਦੇਸ਼ਾਂ ਅਤੇ ਡਾ: ਹਰਮਨਜਸ ਕੌਰ ਸਿੱਧੂ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਇਹ ਮੁਕਾਬਲਾ ਦਾ ਪ੍ਰਬੰਧ ਮੇਜਰ ਤਰਲੋਚਨ ਸਿੰਘ ਹੈਲਥ ਐਂਡ ਵੈਲਨੈਸ ਕਲੱਬ ਤੇ ਅਜੀਤ ਹਾਊਸ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਸਕੂਲ ਦੇ ਹਰੇਕ ਹਾਊਸ 'ਚੋਂ 1-1 ਵਿਦਿਆਰਥੀ ਨੇ ਇਸ ਮੁਕਾਬਲੇ 'ਚ ਹਿੱਸਾ ਲਿਆ ਅਤੇ ਮਾਨਸਿਕ ਸਿਹਤ ਦੀ ਮਹੱਤਤਾ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਪਿ੍ੰ: ਅਸ਼ਵਨੀ ਕੁਮਾਰ ਤੇ ਵਾਇਸ ਪਿ੍ੰਸੀਪਲ ਜਗਮੀਤ ਕੌਰ ਨੇ ਸਮੂਹ ਭਾਗੀਦਾਰਾਂ ਦੀ ਮਿਹਨਤ ਅਤੇ ਆਤਮ-ਵਿਸ਼ਵਾਸ ਦੀ ਪ੍ਰਸੰਸਾ ਕੀਤੀ | ਪਿ੍ੰ: ਅਸ਼ਵਨੀ ਕੁਮਾਰ ਨੇ ਆਧੁਨਿਕ ਤਣਾਅਪੂਰਨ ਜੀਵਨ 'ਚ ਚੰਗੀ ਮਾਨਸਿਕ ਸਿਹਤ ਬਰਕਰਾਰ ਰੱਖਣ ਦੀ ਲੋੜ 'ਤੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਫਤਿਹ ਹਾਊਸ ਤੋਂ ਵੰਸ਼ੀਲਾ ਨੇ ਪਹਿਲਾ, ਜੁਝਾਰ ਹਾਊਸ ਤੋਂ ਮਨਪ੍ਰੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਹੈਲਥ ਐਂਡ ਵੈਲਨੈਸ ਕਲੱਬ ਮੈਂਬਰ ਅਨੁਪਮਾ ਰਾਣਾ ਤੇ ਬਬੀਤਾ ਮਿਨਹਾਸ, ਸਮੂਹ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ 'ਵੱਖਰਾ ਸਵੈਗ' ਗ੍ਰੈਂਡ ਵਿੰਟਰ ਪ੍ਰਦਰਸ਼ਨੀ ਦਾ ਕਰਟਨ ਰੇਜ਼ਰ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਐਡਵੋਕੇਟ ਧਾਮੀ ਪੰਜਵੀਂ ਵਾਰ ਐਸ.ਜੀ.ਪੀ.ਸੀ. ਦੇ ਪ੍ਰਧਾਨ ਚੁਣੇ 'ਤੇ ਕੌਮ ਵਿਚ ਖੁਸ਼ੀ ਦੀ ਲਹਿਰ - ਕੈਰੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।