ਭੰਗਾਲਾ, 20 ਜੁਲਾਈ (ਬਲਵਿੰਦਰਜੀਤ ਸਿੰਘ ਸੈਣੀ)- ਸ੍ਰੀ ਮਨੀ ਮਹੇਸ਼ ਲੰਗਰ ਕਮੇਟੀ ਹਰਸਾ ਮਾਨਸਰ ਦੀ ਮੀਟਿੰਗ ਪ੍ਰਧਾਨ ਸੰਜੀਵ ਆਨੰਦ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ | ਇਸ ਮੌਕੇ ਪ੍ਰਧਾਨ ਸੰਜੀਵ ਆਨੰਦ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਮੇਟੀ ਵਲੋਂ ਇਸ ਵਾਰ ਲਗਾਏ ਗਏ ਲੰਗਰ ਵਿਚ ਸ੍ਰੀ ਅਮਰਨਾਥ ਅਤੇ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਦੀ ਗਿਣਤੀ 12 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ | ਉਨ੍ਹਾਂ ਸਾਰੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਾਡਾ ਵੱਡਾ ਸੁਭਾਗ ਹੈ ਕਿ ਸਾਨੂੰ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਇਨ੍ਹਾਂ ਸ਼ਰਧਾਲੂਆਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ | ਜਨਰਲ ਸਕੱਤਰ ਜੀਵਨ ਸ਼ਰਮਾ ਨੇ ਕਿਹਾ ਕਿ ਹਜ਼ਾਰਾਂ ਸ਼ਰਧਾਲੂਆਂ ਨੇ ਇਸ ਲੰਗਰ ਦਾ ਲਾਭ ਉਠਾਇਆ ਹੈ ਅਤੇ ਭਵਿੱਖ ਵਿਚ ਇਸ ਨੂੰ ਹੋਰ ਵੀ ਵਧੀਆ ਬਣਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ | ਇਸ ਦੇ ਨਾਲ ਹੀ ਉਨ੍ਹਾਂ ਸ਼ਰਧਾਲੂਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਲੰਗਰ ਵਿਚ, ਮੈਡੀਕਲ ਖੇਤਰ ਦੇ ਸੁਪਰ ਸਪੈਸ਼ਲ ਡਾਕਟਰ ਇਸ ਐਤਵਾਰ ਨੂੰ ਇਕ ਮੈਡੀਕਲ ਕੈਂਪ ਵੀ ਲਗਾਉਣਗੇ ਅਤੇ ਇਲਾਕਾ ਨਿਵਾਸੀਆਂ ਅਤੇ ਸ਼ਿਵ ਭਗਤਾਂ ਨੂੰ ਆਪਣੀਆਂ ਸੇਵਾਵਾਂ ਜ਼ਰੂਰ ਪ੍ਰਦਾਨ ਕਰਨਗੇ | ਇਨ੍ਹਾਂ ਕੈਂਪਾਂ ਵਿਚ ਸਾਰਿਆਂ ਨੂੰ ਮੁਫ਼ਤ ਸਲਾਹ-ਮਸ਼ਵਰਾ, ਮੁਫ਼ਤ ਲੈਬਾਰਟਰੀ ਟੈੱਸਟ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ | ਇਸ ਮੌਕੇ ਸਾਰੇ ਮੈਂਬਰਾਂ ਨੇ ਆਪਣੇ ਸੇਵਾ ਅਨੁਭਵ ਸਾਂਝੇ ਕੀਤੇ | ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਡਾ. ਸੁਰਿੰਦਰ ਕੁਮਾਰ ਪੱਪੂ, ਠਾਕੁਰ ਉਪਦੇਸ਼ ਸਿੰਘ, ਵਿੱਤ ਸਕੱਤਰ ਲਖਨ ਸਿੰਘ ਰਾਣਾ, ਰਵੀ ਹਵੇਲੀ, ਸੂਬੇਦਾਰ ਪ੍ਰਕਾਸ਼ ਚੰਦ, ਸੂਬੇਦਾਰ ਮੁਨੇਸ਼ਵਰ ਸਿੰਘ, ਰਾਜੀਵ ਆਨੰਦ, ਸੁਨੀਲ ਕੁਮਾਰ, ਰਣਜੀਤ ਸਿੰਘ ਲੱਡੂ, ਰੋਮੀ, ਟੋਨੀ, ਸੋਮਰਾਜ, ਮੁਕੇਸ਼ ਬੱਗਾ, ਸੂਬੇਦਾਰ ਰਮਨ ਜਮਵਾਲ, ਠਾਕੁਰ ਖਜਾਨ ਸਿੰਘ, ਅਸ਼ੋਕ ਕੁਮਾਰ, ਰਾਮਲਾਲ, ਪ੍ਰਵੀਨ ਕੁਮਾਰ, ਗੁਰਦੇਵ ਪਹਿਲਵਾਨ, ਵਿਲੀਅਮ ਜਾਮਵਾਲ, ਅਜੇ ਠਾਕੁਰ, ਇੰਸਪੈਕਟਰ ਰਾਜੇਸ਼ ਵਰਮਾ, ਪਰਸਰਾਮ ਵਿੱਕੀ ਰਾਣਾ, ਰਿੰਕੂ ਚੰਦ ਮਹਾਜਨ, ਪ੍ਰੇਮਚੰਦ ਸ਼ਰਮਾ, ਅਜੇ ਸ਼ਰਮਾ ਆਦਿ ਮੈਂਬਰ ਹਾਜ਼ਰ ਸਨ |