18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸਿਵਲ ਸਰਜਨ ਦਫ਼ਤਰ ਦੇ ਮੀਟਿੰਗ ਹਾਲ 'ਚ 'ਵਿਸ਼ਵ ਜਨਸੰਖਿਆ ਦਿਵਸ' ਮਨਾਇਆ <br/>

ਸਮਾਗਮ ਦੌਰਾਨ ਸਿਵਲ ਸਰਜਨ ਡਾ.ਪਵਨ ਕੁਮਾਰ ਸ਼ਗੋਤਰਾ ਨੂੰ ਸਨਮਾਨਿਤ ਕਰਦੇ ਸੁਮੇਸ਼ ਕੁਮਾਰ, ਅਸ਼ੋਕ ਪੁਰੀ, ਅਜੈ ਸ਼ਾਰਦਾ, ਵਿਜੈ ਅਰੋੜਾ ਤੇ ਹੋਰ | <br/> 21-07-2025
ਹੁਸ਼ਿਆਰਪੁਰ, 20 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਯੂਥ ਅਧਿਕਾਰੀ ਮਾਈ ਭਾਰਤ ਹੁਸ਼ਿਆਰਪੁਰ ਦੇ ਨਿਰਦੇਸ਼ਾਂ 'ਤੇ 'ਵਿਸ਼ਵ ਜਨਸੰਖਿਆ ਦਿਵਸ' ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਦੇ ਸਹਿਯੋਗ ਨਾਲ ਉਨ੍ਹਾਂ ਦੇ ਦਫ਼ਤਰ ਦੇ ਮੀਟਿੰਗ ਹਾਲ 'ਚ ਮਨਾਇਆ ਗਿਆ | ਇਸ ਮੌਕੇ ਸਥਾਨਕ ਸਮਾਜ ਸੇਵਕ ਵਿਜੈ ਅਰੋੜਾ, ਅਜੈ ਸ਼ਾਰਦਾ, ਸੁਮੇਸ਼ ਕੁਮਾਰ, ਰਮੇਸ਼ ਕੁਮਾਰ, ਅਸ਼ੋਕ ਪੁਰੀ ਦੇ ਨਾਲ ਜ਼ਿਲ੍ਹਾ ਫੈਮਿਲੀ ਪਲੈਨਿੰਗ ਅਫ਼ਸਰ ਡਾ.ਰਣਜੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਪ੍ਰੋਜੈਕਟ ਦੇ ਪ੍ਰੋਜੈਕਟ ਪ੍ਰਬੰਧਕ ਵਿਕਰਮਪ੍ਰੀਤ ਸਿੰਘ ਸਨ | ਸਮਾਗਮ ਦੇ ਮੰਚ ਸੰਚਾਲਕ ਅਜੈ ਸ਼ਾਰਦਾ ਨੇ ਪ੍ਰੋਗਰਾਮ ਦੀ ਰੂਪ-ਰੇਖਾ ਸਾਂਝੀ ਕਰਦੇ ਹੋਏ ਮੁੱਖ ਮਹਿਮਾਨ ਸਿਵਲ ਸਰਜਨ ਡਾ.ਪਵਨ ਕੁਮਾਰ ਸ਼ਗੋਤਰਾ ਅਤੇ ਜ਼ਿਲ੍ਹਾ ਫੈਮਿਲੀ ਪਲੈਨਿੰਗ ਅਫ਼ਸਰ ਡਾ.ਰਣਜੀਤ ਸਿੰਘ ਨੂੰ ਜੀ ਆਇਆਂ ਆਖਿਆ | ਸਿਵਲ ਸਰਜਨ ਡਾ: ਸ਼ਗੋਤਰਾ ਨੇ ਦੱਸਿਆ ਕਿ ਵਿਸ਼ਵ ਜਨਸੰਖਿਆ ਦਿਵਸ ਇਕ ਦਿਨ ਨਾ ਮਨਾ ਕੇ ਸਗੋਂ ਪੂਰੇ ਹਫ਼ਤੇ ਲਈ ਜ਼ਿਲ੍ਹੇ ਭਰ ਵਿਚ ਜਨਸੰਖਿਆ ਦੇ ਵਿਸਫੋਟ ਤੋਂ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ | ਸਤਿ ਸ੍ਰੀ ਅਕਾਲ ਦੁਆਬਾ ਵਲੋਂ ਜ਼ਿਲ੍ਹਾ ਫੈਮਿਲੀ ਪਲੈਨਿੰਗ ਅਫ਼ਸਰ ਡਾ.ਰਣਜੀਤ ਸਿੰਘ ਅਤੇ ਸਿਵਲ ਸਰਜਨ ਡਾ.ਪਵਨ ਸਗੋਤਰਾ ਨੂੰ ਸੁਮੇਸ਼ ਕੁਮਾਰ, ਅਸ਼ੋਕ ਪੁਰੀ ਅਤੇ ਹੋਰ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ | ਅਸ਼ੋਕ ਪੁਰੀ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਜਲਦ ਹੀ ਜਨਸੰਖਿਆ ਵਿਸਫੋਟ ਤੋਂ ਜਾਗਰੂਕ ਕਰਨ ਲਈ ਨੁੱਕੜ ਨਾਟਕ 'ਭੀੜ' ਦਾ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਕੀਤਾ ਜਾਵੇਗਾ |

ਪਿਛਲੀ ਖ਼ਬਰ ਗ੍ਰਾਮ ਪੰਚਾਇਤ ਫ਼ਤਹਿਗੜ੍ਹ ਸ਼ੁਕਰਚੱਕ ਤੇ ਜਥੇਬੰਦੀਆਂ ਦੇ ਨੁਮਾਇੰਦੇ ਡੀ. ਆਈ. ਜੀ. ਨਾਨਕ ਸਿੰਘ ਨੂੰ ਮਿਲੇ <br/> ਅਗਲੀ ਖ਼ਬਰ ਖ਼ਾਲਸਾ ਕਾਲਜ 'ਚ ਫੂਡ ਪ੍ਰੋਡਕਸ਼ਨ, ਬੇਕਰੀ, ਕੁਕਿੰਗ ਅਤੇ ਕੈਟਰਿੰਗ ਮੈਨੇਜਮੈਂਟ 'ਚ ਕੋਰਸ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।