18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਕਸਬਾ ਬੀਣੇਵਾਲ ਦੀਆਂ ਫਿਰਨੀਆਂ/ਸੜਕਾਂ ਦੀ ਹਾਲਤ ਬਦ ਤੋਂ ਬਦਤਰ <br/>

ਅਜੀਤ ਡੈਸਕ 21-07-2025
ਬੀਣੇਵਾਲ, 20 ਜੁਲਾਈ (ਬੈਜ ਚੌਧਰੀ)-ਬੀਤ ਇਲਾਕੇ ਦੇ ਮੁੱਖ ਕਸਬਾ ਬੀਣੇਵਾਲ ਦੀਆਂ ਦੀਆਂ ਸਾਰੀਆਂ ਫਿਰਨੀਆਂ ਤੇ ਸੜਕਾਂ ਦਾ ਬੁਰਾ ਹਾਲ ਹੈ | ਸੜਕਾਂ ਇਸ ਕਦਰ ਖ਼ਰਾਬ ਹਨ ਕਿ ਬਰਸਾਤ ਦੇ ਦਿਨਾਂ 'ਚ ਤਾਂ ਪੈਦਲ ਵੀ ਇੱਕ ਬਸਤੀ ਤੋਂ ਦੂਜੀ ਬਸਤੀ ਤਕ ਜਾਣਾ ਮੁਹਾਲ ਹੋਇਆ ਪਿਆ ਹੈ | ਇਸ ਪਿੰਡ ਦੀਆਂ ਪੰਜ ਮੁੱਖ ਬਸਤੀਆਂ ਹਨ ਜਿਨ੍ਹਾਂ 'ਚ ਪਿੱਪਲੀਵਾਲ, ਟਿੱਬੀਆਂ, ਪਰੌਪਰ ਬਸਤੀ, ਦਲਿਤ ਬਸਤੀ ਅਤੇ ਅੱਡਾ ਝੁੰਗੀਆਂ ਸ਼ਾਮਿਲ ਹਨ | ਮੌਕੇ 'ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਮੇਨ ਸੜਕ ਡੱਲੇਵਾਲ ਤੋਂ ਵਾਇਆ ਪਿੱਪਲੀਵਾਲ ਅੱਗੇ ਟਿੱਬੀਆਂ ਤੱਕ, ਅੱਡਾ ਝੁੰਗੀਆਂ ਤੋਂ ਪਿੱਪਲੀਵਾਲ, ਅੱਡਾ ਝੁੰਗੀਆਂ ਤੋਂ ਦਲਿਤ ਬਸਤੀ (ਕਾਰਗਿਲ ਸ਼ਹੀਦ ਬਲਦੇਵ ਰਾਜ ਮਾਰਗ) ਅੱਗੇ ਮੈਂਹਿੰਦਵਾਣੀ ਤੱਕ, ਬਸਤੀ ਪਰੌਪਰ 'ਚ ਸੀਨੀਅਰ ਸੈਕੰਡਰੀ ਸਕੂਲ ਬੀਣੇਵਾਲ ਤੋਂ ਟਿੱਬੀਆਂ ਤੱਕ ਅਤੇ ਟਿੱਬੀਆਂ ਤੋਂ ਮੈਹਿੰਦਵਾਣੀ ਵਾਲੀ ਮੇਨ ਸੜਕ ਤੱਕ ਕੁੱਲ ਪੰਜ ਸੜਕਾਂ ਹਨ ਜੋ ਕਿ ਬੀਣੇਵਾਲ ਦੀ ਰਿੰਗ ਰੋਡ ਵੀ ਕਹੀ ਜਾ ਸਕਦੀ ਹੈ | ਇਹਨਾਂ ਫਿਰਨੀਆਂ/ਸੜਕਾਂ ਦੀ ਲੰਬਾਈ ਵੀ ਕਰੀਬ ਦਸ ਕਿੱਲੋਮੀਟਰ ਦੇ ਨੇੜੇ ਹੇ | ਇਨ੍ਹਾਂ ਫਿਰਨੀਆਂ ਨੂੰ ਪੱਕਾ ਕਰਨ ਦਾ ਕੰਮ ਉਸ ਵੇਲੇ ਦੀ ਬੇਅੰਤ ਸਿੰਘ ਸਰਕਾਰ ਵੇਲੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭਗਤ ਰਾਮ ਚੌਹਾਨ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਕਰੀਬ 30 ਸਾਲ ਪਹਿਲਾਂ ਕਰਵਾਇਆ ਗਿਆ ਸੀ | ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਇਹਨਾਂ ਸੜਕਾਂ ਦੀ ਸਾਰ ਤਕ ਲੈਣ ਦੀ ਜ਼ਰੂਰਤ ਨਹੀਂ ਸਮਝੀ | ਇਨ੍ਹਾਂ ਸੜਕਾਂ/ਫਿਰਨੀਆਂ ਦੀ ਹਾਲਤ ਇਹ ਹੈ ਕਿ ਇਹਨਾਂ ਵਿਚ ਵੱਡੇ ਵੱਡੇ ਖੱਡੇ ਬਣੇ ਹੋਏ ਹਨ | ਅੱਜ ਕਲ ਬਰਸਾਤ ਦੇ ਮੌਸਮ ਵਿਚ ਤਾਂ ਹਾਲਾਤ ਹੋਰ ਵੀ ਬਦਤਰ ਹੋ ਜਾਂਦੇ ਹਨ, ਜਦ ਇਨ੍ਹਾਂ ਖੱਡਿਆਂ 'ਚ ਵਰਖਾ ਦਾ ਪਾਣੀ ਭਰ ਜਾਂਦਾ ਹੈ | ਜੱਟ ਮਹਾਂ ਸਭਾ ਪੰਜਾਬ ਦੇ ਜਨ ਸਕੱਤਰ ਇੰਚਾਰਜ ਅਜਾਇਬ ਸਿੰਘ ਬੋਪਾਰਾਏ, ਸੁਭਾਸ਼ ਚੰਦਰ ਸਾਬਕਾ ਸਰਪੰਚ ਬੀਣੇਵਾਲ, ਮਾਸਟਰ ਕੇਸ਼ਵ ਖੇਪੜ, ਮਾਸਟਰ ਅਸ਼ਵਨੀ ਰਾਣਾ, ਅਮਨਦੀਪ ਚੇਚੀ ਬੀਣੇਵਾਲ, ਸਰਵਣ ਚੇਚੀ ਟਿੱਬੀਆਂ, ਬਲਵਿੰਦਰ ਕੁਮਾਰ ਸਰਪੰਚ ਬੀਣੇਵਾਲ, ਆਰ.ਪੀ. ਚੇਚੀ ਟਿੱਬੀਆਂ, ਗਰੀਬ ਦਾਸ ਬੀਟਣ, ਦੀਪੂ ਸਹੋਤਾ, ਬਿੰਦੂ ਭੂੰਬਲਾ, ਜੈ ਰਾਮ ਨੰਬਰਦਾਰ, ਪਵਨ ਕਟਾਰੀਆਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜੋਤੀ ਡੱਲੇਵਾਲ, ਡਾ. ਬਲਵੀਰ ਸਿੰਘ ਸ਼ੇਰਗਿੱਲ, ਕੁਲਭੂਸ਼ਨ ਕੁਮਾਰ ਸਾਬਕਾ ਸਰਪੰਚ, ਦਵਿੰਦਰ ਰਾਣਾ ਸਾਬਕਾ ਸਰਪੰਚ ਨੇ ਸਰਕਾਰ ਅਤੇ ਡੀ.ਸੀ. ਹਸ਼ਿਆਰਪੁਰ ਤੋਂ ਮੰਗ ਕੀਤੀ ਕਿ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਜਲਦੀ ਕੀਤਾ ਜਾਵੇ |

ਪਿਛਲੀ ਖ਼ਬਰ ਖ਼ਾਲਸਾ ਕਾਲਜ 'ਚ ਫੂਡ ਪ੍ਰੋਡਕਸ਼ਨ, ਬੇਕਰੀ, ਕੁਕਿੰਗ ਅਤੇ ਕੈਟਰਿੰਗ ਮੈਨੇਜਮੈਂਟ 'ਚ ਕੋਰਸ ਸ਼ੁਰੂ <br/> ਅਗਲੀ ਖ਼ਬਰ ਪੰਜਾਬ ਸਟੇਟ ਮਨਿਸਟੀਰੀਅਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।