14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪੋਤਰੇ ਦੇ ਜਨਮ ਦਿਨ ਮੌਕੇ ਸਕੂਲ ਨੂੰ ਵਾਟਰ ਕੂਲਰ ਤੇ ਹੋਰ ਸਾਮਾਨ ਭੇਟ, ਬੂਟੇ ਵੀ ਲਗਾਏ <br/>

ਅਜੀਤ ਡੈਸਕ 20-07-2025
ਗੜ੍ਹਸ਼ੰਕਰ, 19 ਜੁਲਾਈ (ਧਾਲੀਵਾਲ)-ਆਯੂਰਵੈਦਿਕ ਪ੍ਰੈਕਟੀਸ਼ਨਰ ਵੈਲਫੇਅਰ ਐਸੋਸੀਏਸ਼ਨ ਗੜ੍ਹਸ਼ੰਕਰ ਦੇ ਪ੍ਰਧਾਨ ਤੇ ਸਰਗਰਮ ਆਗੂ ਵੈਦ ਹਰਭਜ ਮਹਿਮੀ ਵਲੋਂ ਆਪਣੇ ਪੋਤਰੇ ਯੌਹਾਨ ਮਹਿਮੀ ਪੁੱਤਰ ਜਸਪ੍ਰੀਤ ਮਹਿਮੀ ਆਸਟ੍ਰੇਲੀਆ ਦੇ ਜਨਮ ਦਿਨ ਦੀ ਖੁਸ਼ੀ 'ਚ ਆਪਣੇ ਪਿੰਡ ਖਾਨਪੁਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੂੰ ਠੰਡੇ ਪਾਣੀ ਲਈ ਵਾਟਰ ਕੂਲਰ ਅਤੇ ਸਰਕਾਰੀ ਮਿਡਲ ਸਕੂਲ ਨੂੰ ਛੱਤ ਵਾਲੇ ਪੱਖੇ ਦਾਨ ਕਰਨ ਉਪਰੰਤ ਬੱਚਿਆਂ ਵਿਚ ਬੈਠ ਕੇ ਪੋਤਰੇ ਦੇ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ ਗਈ | ਇਸ ਮੌਕੇ ਸਕੂਲ ਕੈਂਪਸ ਵਿਚ ਪੌਦੇ ਵੀ ਲਗਾਏ ਗਏ | ਇਸ ਮੌਕੇ ਆਯੂਰਵੈਦਿਕ ਪ੍ਰੈਕਟੀਸ਼ਨਰ ਵੈਲਫੇਅਰ ਐਸੋਸੀਏਸ਼ਨ ਗੜ੍ਹਸ਼ੰਕਰ ਦੇ ਅਹੁਦੇਦਾਰਾਂ ਨੇ ਪਹੁੰਚ ਕੇ ਵੈਦ ਹਰਭਜ ਸਿੰਘ ਮਹਿਮੀ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਉਪਰਾਲੇ ਦੀ ਪ੍ਰਸੰਸਾ ਕੀਤੀ | ਇਸ ਮੌਕੇ ਵੈਦ ਹਰਭਜ ਮਹਿਮੀ ਤੋਂ ਇਲਾਵਾ ਸਰਪ੍ਰਸਤ ਵੈਦ ਜੋਗਿੰਦਰ ਸਿੰਘ, ਵੈਦ ਕ੍ਰਿਸ਼ਨ ਬੱਧਣ, ਵੈਦ ਹਰਭਜਨ ਸਿੰਘ ਸਰਪੰਚ ਸਹੂੰਗੜਾ, ਵੈਦ ਰਾਮ ਲਾਲ ਸਰਪੰਚ ਹਾਜੀਪੁਰ, ਵੈਦ ਅਸ਼ਵਨੀ ਗੋਲੇਵਾਲ, ਵੈਦ ਕ੍ਰਿਸ਼ਨ, ਵੈਦ ਮਨਪ੍ਰੀਤ ਸੂਦ, ਵੈਦ ਸੁਰੇਸ਼ ਵਿੱਜ, ਵੈਦ ਬਲਵਿੰਦਰ ਸਿੰਘ ਪਨਾਮ, ਵੈਦ ਕਸ਼ਮੀਰ ਸਿੰਘ, ਵੈਦ ਕੁਲਦੀਪ ਸਿੰਘ, ਵੈਦ ਮਹਿੰਦਰ ਪਾਲ, ਵੈਦ ਅਜਮੇਰ ਸਿੰਘ, ਵੈਦ ਉਂਕਾਰ ਨਾਥ ਨੈਣਵਾਂ, ਗੁਰਜੀਤ ਕੌਰ ਸਰਪੰਚ ਖਾਨਪੁਰ, ਅਮਰਜੀਤ ਸਿੰਘ ਮੱਲ ਰੇਲ ਕੋਚ ਫੈਕਟਰੀ ਕਪੂਰਥਲਾ, ਰਾਜ ਕੁਮਾਰ ਸੇਖੋਵਾਲ, ਸਾਬਕਾ ਸਰਪੰਚਤ ਮੋਹਣ ਸਿੰਘ, ਸਤਪਾਲ, ਪੰਚ ਰਾਜ ਰਾਣੀ ਤੇ ਹੋਰ ਹਾਜ਼ਰ ਹੋਏ |

ਪਿਛਲੀ ਖ਼ਬਰ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾ ਕੇ ਪੰਚਾਇਤ ਹਵਾਲੇ ਕੀਤੀ <br/> ਅਗਲੀ ਖ਼ਬਰ ਸੇਂਟ ਸੋਲਜਰ ਸਕੂਲ ਟਾਂਡਾ ਵਿਖੇ 'ਵਰਲਡ ਯੂਥ ਸਕਿਲਜ਼ ਡੇਅ' ਮੌਕੇ ਮਾਡਲ ਪ੍ਰਦਰਸ਼ਨੀ ਲਗਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।