28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਲੈਂਡ ਪੂਿਲੰਗ ਨੀਤੀ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿਆਂਗੇ-ਬੀਬੀ ਜੋਸ਼ <br/>

ਪਿੰਡ ਖਡਿਆਲਾ ਸੈਣੀਆਂ ਵਿਖੇ ਬੀਬੀ ਮਹਿੰਦਰ ਕੌਰ ਜੋਸ਼ ਦੀ ਅਗਵਾਈ 'ਚ ਹੋਈ ਮੀਟਿੰਗ ਦੌਰਾਨ ਅਵਤਾਰ ਸਿੰਘ ਢੇਰੀ ਸਰਕਲ ਪ੍ਰਧਾਨ ਬੁੱਲ੍ਹੋਵਾਲ, ਗੁਰਮੇਲ ਸਿੰਘ ਮੂੰਡੀਆਂ, ਮਾ.ਚਰਨਜੀਤ ਸਿੰਘ, ਗੁਰਮੇਲ ਸਿੰਘ ਧਾਲੀਵਾਲ ਤੇ ਹੋਰ | ਤਸਵੀਰ : ਲੁਗਾਣਾ <br/> 19-07-2025
ਬੁੱਲ੍ਹੋਵਾਲ, 18 ਜੁਲਾਈ (ਲੁਗਾਣਾ)- ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਸੰਬੰਧੀ ਲੈਂਡ ਪੂਲਿੰਗ ਨੀਤੀ ਦੀ ਭਰਪੂਰ ਅਲੋਚਨਾ ਕਰਦਿਆਂ ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੰਤਰੀ ਪੰਜਾਬ ਸਰਕਾਰ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ 'ਆਪ' ਸਰਕਾਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ 'ਤੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਹੜੱਪਣ ਦੀ ਸਾਜ਼ਿਸ਼ ਰਚ ਰਹੀ ਹੈ, ਨੂੰ ਭਾਜਪਾ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ | ਉਨ੍ਹਾਂ ਕਿਹਾ ਕਿ ਇਸ ਦੇ ਲਾਗੂ ਹੋਣ ਉਪਰੰਤ ਗ਼ਰੀਬ ਕਿਸਾਨ ਨਾ ਤਾਂ ਆਪਣੀ ਜ਼ਮੀਨ ਵੇਚ ਸਕੇਗਾ ਅਤੇ ਨਾ ਹੀ ਇਸ 'ਤੇ ਕਰਜ਼ਾ ਲੈ ਸਕੇਗਾ | ਅਜਿਹੀ ਸਥਿਤੀ 'ਚ ਉਸ ਦੀ ਵਿੱਤੀ ਆਜ਼ਾਦੀ ਖ਼ਤਮ ਹੋ ਜਾਵੇਗੀ | ਉਨ੍ਹਾਂ ਪਿੰਡ ਖਡਿਆਲਾ ਸੈਣੀਆਂ ਵਿਖੇ ਭਾਜਪਾ ਵਰਕਰਾਂ ਤੇ ਆਗੂਆਂ ਦੀ ਵੱਡੀ ਗਿਣਤੀ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਸੂਬਾ ਪੰਜਾਬ ਦੇ ਪਿੰਡਾਂ ਸ਼ਹਿਰਾਂ 'ਚ ਜੋ ਵੀ ਵਿਕਾਸ ਹੋ ਰਿਹਾ ਹੈ ਉਹ ਕੇਂਦਰ ਸਰਕਾਰ ਦੇ ਪੈਸੇ ਨਾਲ ਹੀ ਹੋ ਰਿਹਾ ਹੈ | ਇਸ ਮੌਕੇ ਅਵਤਾਰ ਸਿੰਘ ਢੇਰੀ ਸਰਕਲ ਪ੍ਰਧਾਨ ਬੁੱਲ੍ਹੋਵਾਲ, ਗੁਰਮੇਲ ਸਿੰਘ ਮੂੰਡੀਆਂ ਐਡਵਾਈਜ਼ਰ ਕਮੇਟੀ ਮੈਂਬਰ, ਮਾ.ਚਰਨਜੀਤ ਸਿੰਘ ਸਕੱਤਰ, ਗੁਰਮੇਲ ਸਿੰਘ ਧਾਲੀਵਾਲ ਜਨਰਲ ਸਕੱਤਰ, ਲਖਵਿੰਦਰ ਸਿੰਘ ਲਾਂਬੜਾ, ਰਵਿੰਦਰ ਸਿੰਘ ਕਾਕਾ, ਦਿਲਬਾਗ ਸਿੰਘ, ਡਿੰਪੀ ਜਨੌੜੀ ਪ੍ਰਧਾਨ, ਪਿਆਰੇ ਲਾਲ ਮੀਤ ਪ੍ਰਧਾਨ, ਮੰਗਲ ਤਾਰਾਗੜ੍ਹ ਸਰਕਲ ਪ੍ਰਧਾਨ, ਆਸ਼ੂ ਸਰਕਲ ਪ੍ਰਧਾਨ ਹਰਿਆਣਾ, ਭਗਵੰਤ ਸਿੰਘ ਖਡਿਆਲਾ, ਰਜਿੰਦਰ ਸਿੰਘ, ਰਕੇਸ਼ ਕੁਮਾਰ ਬੁੱਲ੍ਹੋਵਾਲ, ਰਣਜੀਤ ਸਿੰਘ ਅਵਤਾਰ ਸਿੰਘ, ਪਲਵਿੰਦਰ ਸਿੰਘ, ਜਗਦੀਸ਼ ਸਿੰਘ, ਪਿ੍ਤਪਾਲ ਸਿੰਘ ਖਡਿਆਲਾ, ਹਰਭਜਨ ਸਿੰਘ ਜਰਬਦਿਆਲ, ਹਰਬੰਸ ਸਿੰਘ ਤੱਗੜ, ਮਹਿੰਦਰ ਸਿੰਘ, ਅਮਰਜੀਤ ਸਿੰਘ, ਅਮਰੀਕ ਸਿੰਘ, ਮਨਜੀਤ ਸਿੰਘ, ਕੁਲਜੀਤ ਸਿੰਘ ਮਿਰਜਾਪੁਰ, ਕਿਰਪਾਲ ਸਿੰਘ ਆਲੋਵਾਲ, ਸਰਬਜੀਤ ਸਿੰਘ, ਜੁਗਿੰਦਰ ਸਿੰਘ, ਪ੍ਰਕਾਸ਼ ਰਾਮ, ਦੀਪੂ ਸ਼ਾਹ, ਗੁਰਪ੍ਰੀਤ ਸਿੰਘ, ਨੀਰਜ ਚੋਪੜਾ, ਲਵਲੀ ਬੁੱਲ੍ਹੋਵਾਲ, ਰਣਜੀਤ ਸਿੰਘ ਬਾਬਾ, ਬਲਵੀਰ ਸਿੰਘ, ਅਮਰੀਕ ਸਿੰਘ ਖੱਬਲਾਂ, ਅਮਰਜੀਤ ਸਿੰਘ, ਕੁਲਜੀਤ ਸਿੰਘ, ਮਨੀਸ਼ ਕੁਮਾਰ, ਸੋਹਣ ਲਾਲ, ਸੁਰਜੀਤ ਸਿੰਘ, ਸੋਢੀ ਸਿੰਘ, ਦਿਲਬਾਗ ਸਿੰਘ, ਹਰਜੀਤ ਸਿੰਘ, ਦਲਵੀਰ ਸਿੰਘ ਸਮੇਤ ਵੱਡੀ ਗਿਣਤੀ 'ਚ ਪਾਰਟੀ ਦੇ ਮੈਂਬਰ ਤੇ ਅਹੁਦੇਦਾਰ ਹਾਜ਼ਰ ਸਨ |

ਪਿਛਲੀ ਖ਼ਬਰ 31 ਤੱਕ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ 'ਤੇ ਜੁਰਮਾਨੇ ਤੇ ਵਿਆਜ ਤੋਂ ਮਿਲੇਗੀ 100 ਫ਼ੀਸਦੀ ਛੋਟ-ਕਮਿਸ਼ਨਰ ਅਗਲੀ ਖ਼ਬਰ ਸਕਿਉਰਿਟੀ ਗਾਰਡਾਂ ਦੀ ਭਰਤੀ ਲਈ ਪਲੇਸਮੈਂਟ ਕੈਂਪ 21 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।