28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸਕਿਉਰਿਟੀ ਗਾਰਡਾਂ ਦੀ ਭਰਤੀ ਲਈ ਪਲੇਸਮੈਂਟ ਕੈਂਪ 21 ਨੂੰ

ਅਜੀਤ ਡੈਸਕ 19-07-2025
ਹੁਸ਼ਿਆਰਪੁਰ, 18 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ 21 ਜੁਲਾਈ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ-ਕਮ-ਮਾਡਲ ਕੈਰੀਅਰ ਸੈਂਟਰ, ਹੁਸ਼ਿਆਰਪੁਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ | ਇਸ ਪਲੇਸਮੈਂਟ ਕੈਂਪ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਲੋਂ ਸਕਿਊਰਿਟੀ ਗਾਰਡਾਂ ਦੀ ਭਰਤੀ ਸਬੰਧੀ ਇੰਟਰਵਿਊ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਘੱਟੋ-ਘੱਟ ਦਸਵੀਂ ਪਾਸ, ਉਮਰ ਹੱਦ 20 ਤੋਂ 40 ਸਾਲ ਅਤੇ ਕੱਦ ਘੱਟੋ-ਘੱਟ 5 ਫੁੱਟ 7 ਇੰਚ ਵਾਲੇ ਪ੍ਰਾਰਥੀਆਂ (ਕੇਵਲ ਲੜਕੇ) ਦੀ ਭਰਤੀ ਕੀਤੀ ਜਾਵੇਗੀ | ਭਰਤੀ ਹੋਣ ਉਪਰੰਤ ਪ੍ਰਾਰਥੀਆਂ ਨੂੰ 16000 ਰੁਪਏ ਪ੍ਰਤੀ ਮਹੀਨਾ ਤਨਖ਼ਾਹ, ਰਿਹਾਇਸ਼ ਮੁਫ਼ਤ ਅਤੇ ਸਾਲ ਦੀਆਂ ਕੁੱਲ 72 ਛੁੱਟੀਆਂ ਦਾ ਲਾਭ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਚਾਹਵਾਨ ਪ੍ਰਾਰਥੀ ਮਿਤੀ 21 ਜੁਲਾਈ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਮ.ਐਸ.ਡੀ.ਸੀ ਬਿਲਡਿੰਗ, ਸਰਕਾਰੀ ਆਈ.ਟੀ.ਆਈ ਕੰਪਲੈਕਸ, ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਆਪਣਾ ਰਜ਼ਿਊਮ, ਆਪਣੇ ਯੋਗਤਾ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਫ਼ੋਟੋ ਕਾਪੀਆਂ ਲੈ ਕੇ ਇਸ ਪਲੇਸਮੈਂਟ ਕੈਂਪ ਦਾ ਲਾਭ ਪ੍ਰਾਪਤ ਕਰ ਸਕਦੇ ਹਨ |

ਪਿਛਲੀ ਖ਼ਬਰ ਲੈਂਡ ਪੂਿਲੰਗ ਨੀਤੀ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿਆਂਗੇ-ਬੀਬੀ ਜੋਸ਼ <br/> ਅਗਲੀ ਖ਼ਬਰ ਜਲੰਧਰ ਵਿਚ ਸਭ ਤੋਂ ਪੁਰਾਣਾ ਜਸਵੰਤ ਪੇਟ ਦੇ ਰੋਗਾਂ ਦਾ ਹਸਪਤਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।