28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

31 ਤੱਕ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ 'ਤੇ ਜੁਰਮਾਨੇ ਤੇ ਵਿਆਜ ਤੋਂ ਮਿਲੇਗੀ 100 ਫ਼ੀਸਦੀ ਛੋਟ-ਕਮਿਸ਼ਨਰ

ਅਜੀਤ ਡੈਸਕ 19-07-2025
ਹੁਸ਼ਿਆਰਪੁਰ, 18 ਜੁਲਾਈ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਕਮਿਸ਼ਨਰ ਨਗਰ ਨਿਗਮ ਜਯੋਤੀ ਬਾਲਾ ਮੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 15 ਮਈ, 2025 ਨੂੰ ਜਾਰੀ ਕੀਤੀ ਨੋਟੀਫ਼ਿਕੇਸ਼ਨ ਰਾਹੀਂ ਪ੍ਰਾਪਰਟੀ ਟੈਕਸ ਦੀ 'ਵਨ ਟਾਈਮ ਸੈਟਲਮੈਂਟ' (ਓ.ਟੀ.ਐਸ) ਪਾਲਿਸੀ ਅਧੀਨ ਹਰੇਕ ਅਦਾਰੇ (ਜਿਵੇਂ ਕਿ ਘਰੇਲੂ, ਵਪਾਰਕ, ਇੰਡਸਟਰੀਅਲ ) ਦੇ ਮੌਜੂਦਾ ਅਤੇ ਪੁਰਾਣੇ ਟੈਕਸ ਨੂੰ 31 ਜੁਲਾਈ 2025 ਤੱਕ ਜਮ੍ਹਾ ਕਰਵਾਉਣ 'ਤੇ ਜੁਰਮਾਨੇ ਅਤੇ ਵਿਆਜ ਤੋਂ 100 ਫ਼ੀਸਦੀ ਮੁਆਫ਼ੀ ਦਿੱਤੀ ਗਈ ਹੈ | ਇਸ ਲਈ ਉਨ੍ਹਾਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਆਪਣੀ ਪ੍ਰਾਪਰਟੀ (ਜਿਵੇਂ ਕਿ ਘਰੇਲੂ, ਵਪਾਰਕ, ਇੰਡਸਟਰੀਅਲ) ਦਾ ਬਣਦਾ ਮੂਲ ਪ੍ਰਾਪਰਟੀ ਟੈਕਸ ਨਗਰ ਨਿਗਮ ਹੁਸ਼ਿਆਰਪੁਰ ਵਿਖੇ 31 ਜੁਲਾਈ ਤੋਂ ਪਹਿਲਾਂ ਬਿਨਾਂ ਵਿਆਜ ਅਤੇ ਜੁਰਮਾਨੇ ਤੋਂ ਜਮ੍ਹਾਂ ਕਰਵਾ ਕੇ ਸਰਕਾਰ ਦੀ ਇਸ 'ਵਨ ਟਾਈਮ ਸੈਟਲਮੈਂਟ' (ਓ.ਟੀ.ਐਸ) ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ |

ਪਿਛਲੀ ਖ਼ਬਰ ਪੀ.ਸੀ.ਏ. ਦੇ ਮੀਤ ਪ੍ਰਧਾਨ ਦੀਪਕ ਬਾਲੀ ਵਲੋਂ ਐਚ.ਡੀ.ਸੀ.ਏ. ਦੇ ਅਹੁਦੇਦਾਰਾਂ ਨਾਲ ਮੀਟਿੰਗ <br/> ਅਗਲੀ ਖ਼ਬਰ ਲੈਂਡ ਪੂਿਲੰਗ ਨੀਤੀ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿਆਂਗੇ-ਬੀਬੀ ਜੋਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।