ਮੁਕੇਰੀਆਂ, 17 ਜੁਲਾਈ (ਰਾਮਗੜ੍ਹੀਆ)- ਪਹਿਲਾਂ ਤੋਂ ਹੀ ਵਧ ਰਹੀ ਮਹਿੰਗਾਈ ਕਾਰਨ ਜਿੱਥੇ ਲੋਕ ਪ੍ਰੇਸ਼ਾਨ ਹਨ, ਉਥੇ ਹੀ ਅੱਜ ਕੱਲ੍ਹ ਬਰਸਾਤ ਦੇ ਦਿਨਾਂ ਵਿਚ ਹਰੀਆਂ, ਸਬਜ਼ੀਆਂ, ਫਲ ਸਮੇਤ ਰੋਜ਼ਾਨਾਂ ਦੀ ਵਰਤੋਂ 'ਚ ਆਉਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ 'ਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ ਜਿਸ ਕਾਰਨ ਗ੍ਰਹਿਣੀਆਂ ਨੂੰ ਰਸੋਈ ਚਲਾਉਣੀ ਮੁਸ਼ਕਿਲ ਹੋ ਗਈ ਹੈ | ਬਰਸਾਤਾਂ ਦੇ ਦਿਨਾਂ ਵਿਚ ਮਜ਼ਦੂਰੀ ਕਰਕੇ ਆਪਣਾ ਘਰ ਚਲਾਉਣ ਵਾਲੇ ਲੋਕਾਂ 'ਤੇ ਮਹਿੰਗਾਈ ਦਾ ਹੋਰ ਵੀ ਜ਼ਿਆਦਾ ਅਸਰ ਦਿਖਾਈ ਦੇ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਆਮਦਨ ਤਾਂ ਪਹਿਲਾਂ ਨਾਲੋਂ ਵੀ ਘੱਟ ਗਈ ਹੈ ਪਰ ਖ਼ਰਚਿਆਂ ਵਿਚ ਦੁਗਣਾ ਵਾਧਾ ਹੋ ਗਿਆ ਹੈ | ਇਸੇ ਤਰ੍ਹਾਂ ਬਾਜ਼ਾਰਾਂ 'ਚ ਵੀ ਬਰਸਾਤ ਦੇ ਮੌਸਮ ਕਾਰਨ ਅਤੇ ਅੱਜ ਕੱਲ੍ਹ ਵਿਆਹਾਂ ਦਾ ਸੀਜਨ ਨਾ ਹੋਣ ਕਾਰਨ ਦੁਕਾਨਦਾਰ ਵਿਹਲੇ ਬੈਠਣ ਨੂੰ ਮਜ਼ਬੂਰ ਹਨ, ਪਰੰਤੂ ਕਰਿਆਨਾ ਅਤੇ ਸਬਜ਼ੀਆਂ ਦੇ ਖਰਚੇ ਵਧਣ ਕਾਰਨ ਹਰ ਵਿਅਕਤੀ ਪ੍ਰੇਸ਼ਾਨ ਹਨ | ਲੋਕਾਂ ਦਾ ਕਹਿਣਾ ਹੈ ਕਿ ਪੈਟਰੋਲ ਦੀ ਕੀਮਤ ਇਸ ਸਮੇਂ ਲਗਭਗ 98 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 88 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਚੁੱਕੀ ਹੈ, ਜਿਨ੍ਹਾਂ ਦੀ ਕੀਮਤ ਘਟਣਾ ਅਸਮਰਥ ਨਜ਼ਰ ਆ ਰਿਹਾ ਹੈ | ਇਸੇ ਤਰ੍ਹਾਂ ਰਸੋਈ ਗੈੱਸ ਦੀ ਕੀਮਤ ਵੀ 900 ਦੇ ਕਰੀਬ ਹੈ ਜੋ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ | ਇਸ ਤੋਂ ਇਲਾਵਾ ਸਬਜ਼ੀਆਂ ਦੇ ਭਾਅ ਵੀ ਅਸਮਾਨੀ ਚੜੇ੍ਹ ਪਏ ਹਨ 80 ਰੁਪਏ ਕਿੱਲੋ ਰਾਮ ਤੋਰੀ ਅਤੇ 80 ਰੁਪਏ ਕਿੱਲੋ ਭਿੰਡੀ ਬਾਜ਼ਾਰਾਂ ਵਿਚ ਵਿਕ ਰਹੀ ਹੈ ਜਿਸ ਨੂੰ ਖਾਣ ਤੋਂ ਆਮ ਲੋਕ ਗੁਰੇਜ਼ ਕਰ ਰਹੇ ਹਨ | ਇਸੇ ਤਰ੍ਹਾਂ ਕਈ ਇਲੈਕਟੋ੍ਰਨਿਕ ਸਾਮਾਨ ਵੀ ਮਹਿੰਗੇ ਹੁੰਦੇ ਜਾ ਰਹੇ ਹਨ | ਰੋਜ਼ਾਨਾ ਵਰਤੋਂ ਵਿਚ ਆਉਣ ਵਾਲੇ ਦੁੱਧ ਦੀ ਕੀਮਤ ਵੀ ਵਧਦੀ ਹੀ ਜਾ ਰਹੀ | ਕੁੱਝ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜੇਕਰ ਮਹਿੰਗਾਈ ਇਸੇ ਤਰ੍ਹਾਂ ਵਧਦੀ ਰਹੀ ਤਾਂ ਉਨ੍ਹਾਂ ਦਾ ਜੀਵਨ ਜਿਊਣਾ ਆਉਣ ਵਾਲੇ ਸਮੇਂ ਵਿਚ ਹੋਰ ਵੀ ਅÏਖਾ ਹੋ ਜਾਵੇਗਾ |