13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਅਮਰੀਕਾ ਨੇ ਗ੍ਰੀਨ ਕਾਰਡ ਲਾਟਰੀ ਸਕੀਮ 'ਚੋਂ ਭਾਰਤੀਆਂ ਨੂੰ ਕੀਤਾ ਬਾਹਰ

ਅਜੀਤ ਡੈਸਕ 18-10-2025
ਵਾਸ਼ਿੰਗਟਨ ਡੀ.ਸੀ., 17 ਅਕਤੂਬਰ (ਇੰਟ.)-ਭਾਰਤੀ ਨਾਗਰਿਕ ਅਗਲੇ ਚੱਕਰ ਲਈ ਅਮਰੀਕਾ ਦੀ ਸਾਲਾਨਾ ਡਾਇਵਰਸਿਟੀ ਵੀਜ਼ਾ (ਡੀ.ਵੀ.) ਲਾਟਰੀ, ਇਕ ਪ੍ਰੋਗਰਾਮ, ਜਿਸ ਨੂੰ ਗ੍ਰੀਨ ਕਾਰਡ ਲਾਟਰੀ ਕਿਹਾ ਜਾਂਦਾ ਹੈ, ਵਿਚ ਦਾਖ਼ਲ ਹੋਣ ਦੇ ਯੋਗ ਨਹੀਂ ਹਨ ਤੇ ਸ਼ਾਇਦ ਘੱਟੋ-ਘੱਟ 2028 ਤੱਕ ਅਰਜ਼ੀ ਦੇਣ ਦੇ ਯੋਗ ਨਹੀਂ ਹੋਣਗੇ | ਹਾਲ ਹੀ ਦੇ ਸਾਲਾਂ 'ਚ ਭਾਰਤ ਤੋਂ ਅਮਰੀਕਾ ਆਉਣ ਵਾਲੇ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 'ਚ ਵਾਧਾ ਇਸ ਦਾ ਮੁੱਖ ਕਾਰਨ ਹੈ | ਡਾਇਵਰਸਿਟੀ ਵੀਜ਼ਾ ਪ੍ਰੋਗਰਾਮ ਦਾ ਉਦੇਸ਼ ਉਨ੍ਹਾਂ ਦੇਸ਼ਾਂ ਤੋਂ ਬਿਨੈਕਾਰਾਂ ਦੀ ਚੋਣ ਕਰਕੇ ਅਮਰੀਕਾ ਦੀ ਪ੍ਰਵਾਸੀ ਆਬਾਦੀ ਨੂੰ ਵਿਭਿੰਨ ਬਣਾਉਣਾ ਹੈ, ਜਿਨ੍ਹਾਂ 'ਚੋਂ ਇਤਿਹਾਸਕ ਤÏਰ 'ਤੇ ਘੱਟ ਗਿਣਤੀ 'ਚ ਪ੍ਰਵਾਸੀ ਅਮਰੀਕਾ 'ਚ ਭੇਜੇ ਗਏ | ਹਿੱਸਾ ਲੈਣ ਦੇ ਯੋਗ ਹੋਣ ਲਈ ਇਕ ਦੇਸ਼ ਨੂੰ ਪਿਛਲੇ 5 ਸਾਲਾਂ 'ਚ 50,000 ਤੋਂ ਘੱਟ ਪ੍ਰਵਾਸੀਆਂ ਨੂੰ ਅਮਰੀਕਾ ਭੇਜਣ ਦੀ ਜ਼ਰੂਰਤ ਹੁੰਦੀ ਹੈ | ਭਾਰਤ ਕਦੇ ਵੀ ਇਸ ਅੰਕੜੇ ਤੋਂ ਹੇਠਾਂ ਨਹੀਂ ਰਿਹਾ ਹੈ ਤੇ ਇਸ ਤਰ੍ਹਾਂ ਦੇਸ਼ ਆਪਣੇ-ਆਪ ਲਾਟਰੀ ਤੋਂ ਬਾਹਰ ਹੋ ਜਾਂਦਾ ਹੈ | ਭਾਰਤੀ ਇਮੀਗ੍ਰੇਸ਼ਨ ਅੰਕੜੇ ਇਕ ਵੱਡੀ ਗਿਣਤੀ ਦਰਸਾਉਂਦੇ ਹਨ, ਜਿਸ 'ਚ 2021 'ਚ 93,450 ਭਾਰਤੀਆਂ ਨੂੰ ਕਾਨੂੰਨੀ ਸਥਾਈ ਨਿਵਾਸੀ ਦਾ ਦਰਜਾ ਦਿੱਤਾ ਗਿਆ ਸੀ, 2022 'ਚ 127,010 ਤੇ 2023 'ਚ 78,070 ਨੂੰ ਕਾਨੂੰਨੀ ਸਥਾਈ ਨਿਵਾਸੀ ਬਣੇ |

ਪਿਛਲੀ ਖ਼ਬਰ ਜ਼ੁਬੀਨ ਗਰਗ ਮਾਮਲੇ 'ਚ ਸਚਾਈ ਜਲਦ ਸਾਹਮਣੇ ਲਿਆਂਦੀ ਜਾਵੇ-ਰਾਹੁਲ ਅਗਲੀ ਖ਼ਬਰ ਹਵਾਈ ਹਮਲਿਆਂ 'ਚ ਜਿਸ ਟੀ.ਟੀ.ਪੀ. ਚੀਫ਼ ਨੂੰ ਮਾਰਨ ਦੇ ਕੀਤੇ ਦਾਅਵੇ, ਉਹ ਵੀਡੀਓ ਜਾਰੀ ਕਰਕੇ ਪਾਕਿ ਦਾ ਬਣਾ ਰਿਹੈ ਮਜ਼ਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।