ਜ਼ੁਬੀਨ ਗਰਗ ਮਾਮਲੇ 'ਚ ਸਚਾਈ ਜਲਦ ਸਾਹਮਣੇ ਲਿਆਂਦੀ ਜਾਵੇ-ਰਾਹੁਲ
ਅਜੀਤ ਡੈਸਕ
18-10-2025
ਰਾਹੁਲ ਗਾਂਧੀ ਨੇ ਜ਼ੁਬੀਨ ਗਰਗ ਦੇ ਅੰਤਿਮ ਸੰਸਕਾਰ ਸਥਾਨ 'ਤੇ ਸ਼ਰਧਾਂਜਲੀ ਦਿੰਦਿਆਂ ਰਵਾਇਤੀ ਅਸਾਮੀਆ ਦੁਪੱਟਾ 'ਗਮੋਸਾ' ਅਤੇ ਫੁੱਲ ਮਾਲਾ ਭੇਟ ਕੀਤੀ | ਉਨ੍ਹਾਂ ਦੇ ਨਾਲ ਅਸਾਮ ਪ੍ਰਦੇਸ਼ ਕਾਂਗਰਸ ਪ੍ਰਧਾਨ ਗੌਰਵ ਗਗੋਈ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਹਾਜ਼ਰ ਸਨ | ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਜ਼ੁਬੀਨ ਗਰਗ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ |