14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪਾਕਿ-ਅਫ਼ਗਾਨ 'ਚ ਜੰਗਬੰਦੀ ਖ਼ਤਮ, ਕਤਰ 'ਚ ਸਮਝੌਤਾ ਵਧਾਉਣ ਬਾਰੇ ਹੋ ਸਕਦੀ ਹੈ ਗੱਲਬਾਤ

ਅਜੀਤ ਡੈਸਕ 18-10-2025
ਅੰਮਿ੍ਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਇਕ ਹਫ਼ਤੇ ਤੱਕ ਚੱਲੇ ਟਕਰਾਅ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ 15 ਅਕਤੂਬਰ ਦੀ ਸ਼ਾਮ ਨੂੰ 48 ਘੰਟੇ ਦੀ ਜੰਗਬੰਦੀ 'ਤੇ ਸਹਿਮਤੀ ਬਣੀ ਸੀ, ਜਿਸ ਦੀ ਮਿਆਦ ਅੱਜ ਸ਼ਾਮ ਖ਼ਤਮ ਹੋ ਗਈ | ਪਾਕਿ ਨੇ ਬੁੱਧਵਾਰ ਨੂੰ ਅਫ਼ਗਾਨਿਸਤਾਨ 'ਚ ਕਾਬੁਲ ਸਮੇਤ ਕੰਧਾਰ 'ਤੇ ਹਵਾਈ ਹਮਲੇ ਕੀਤੇ | ਇਨ੍ਹਾਂ ਹਮਲਿਆਂ ਕਾਰਨ ਕਾਬੁਲ 'ਚ ਸਕੂਲਾਂ ਅਤੇ ਘਰਾਂ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ | ਤਾਲਿਬਾਨ ਨੇ ਦੋਸ਼ ਲਗਾਇਆ ਕਿ ਪਾਕਿ ਨੇ ਜੰਗਬੰਦੀ ਦੀ ਅਪੀਲ ਕਰਨ ਤੋਂ ਕੁਝ ਦੇਰ ਪਹਿਲਾਂ ਕਾਬੁਲ 'ਤੇ ਦੋ ਡਰੋਨ ਹਮਲੇ ਕੀਤੇ | ਕਾਬੁਲ ਪੁਲਿਸ ਦੇ ਬੁਲਾਰੇ ਖ਼ਾਲਿਦ ਜ਼ਦਰਾਨ ਅਨੁਸਾਰ ਡਰੋਨਾਂ ਨੇ ਇਕ ਘਰ ਅਤੇ ਬਾਜ਼ਾਰ ਨੂੰ ਨਿਸ਼ਾਨਾ ਬਣਾਇਆ | ਹਮਲਿਆਂ 'ਚ ਘੱਟੋ-ਘੱਟ 5 ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖ਼ਮੀ ਹੋਏ | ਸੰਯੁਕਤ ਰਾਸ਼ਟਰ ਅਨੁਸਾਰ 6 ਅਫ਼ਗਾਨ ਪ੍ਰਾਂਤਾਂ 'ਚ ਪਾਕਿ ਹਮਲਿਆਂ 'ਚ 37 ਨਾਗਰਿਕ ਮਾਰੇ ਗਏ ਅਤੇ 425 ਜ਼ਖ਼ਮੀ ਹੋਏ | ਦੱਸਿਆ ਜਾ ਰਿਹਾ ਹੈ ਕਿ ਅਫ਼ਗਾਨਿਸਤਾਨ ਅਤੇ ਪਾਕਿ ਜਲਦੀ ਹੀ ਜੰਗਬੰਦੀ ਨੂੰ ਵਧਾਉਣ ਸਮੇਤ ਹੋਰ ਮਾਮਲਿਆਂ 'ਤੇ ਕਤਰ ਦੀ ਰਾਜਧਾਨੀ ਦੋਹਾ 'ਚ ਗੱਲਬਾਤ ਕਰ ਸਕਦੇ ਹਨ | ਅਫ਼ਗਾਨ ਵਫ਼ਦ ਦੀ ਅਗਵਾਈ ਰੱਖਿਆ ਮੰਤਰੀ ਮੌਲਵੀ ਮੁਹੰਮਦ ਯਾਕੂਬ ਮੁਜ਼ਾਹਿਦ ਕਰਨਗੇ, ਜਦੋਂ ਕਿ ਪਾਕਿ ਵਫ਼ਦ 'ਚ ਸੁਰੱਖਿਆ ਤੇ ਖ਼ੁਫ਼ੀਆ ਅਧਿਕਾਰੀ ਸ਼ਾਮਿਲ ਹੋ ਸਕਦੇ ਹਨ | ਹਾਲਾਂਕਿ, ਕਿਸੇ ਵੀ ਸਰਕਾਰ ਨੇ ਗੱਲਬਾਤ ਦੇ ਏਜੰਡੇ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ |

ਪਿਛਲੀ ਖ਼ਬਰ ਭਾਰਤ ਹੁਣ ਅੱਤਵਾਦੀ ਹਮਲਿਆਂ ਦਾ ਦਿੰਦਾ ਹੈ ਕਰਾਰਾ ਜਵਾਬ-ਮੋਦੀ ਅਗਲੀ ਖ਼ਬਰ ਪਾਕਿ ਫ਼ੌਜ ਦੇ ਕੈਂਪ 'ਤੇ ਆਤਮਘਾਤੀ ਹਮਲਾ-15 ਸੈਨਿਕਾਂ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।