27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਭਾਰਤ ਨੇ ਰੂਸੀ ਤੇਲ ਸਪਲਾਈ 'ਤੇ ਪਾਬੰਦੀਆਂ ਦੀ ਧਮਕੀ ਨੂੰ ਨਕਾਰਿਆ

ਅਜੀਤ ਡੈਸਕ 18-07-2025

ਕਿਹਾ, ਬਦਲਵੇਂ ਸਰੋਤਾਂ ਤੋਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹਾਂ
ਨਵੀਂ ਦਿੱਲੀ, 17 ਜੁਲਾਈ (ਪੀ. ਟੀ. ਆਈ.)-ਭਾਰਤ ਨੇ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ 'ਤੇ ਅਮਰੀਕਾ ਵਲੋਂ ਪਾਬੰਦੀਆਂ ਲਗਾਉਣ ਦੀ ਧਮਕੀ ਨੂੰ ਨਕਾਰਦਿਆਂ ਕਿਹਾ ਕਿ ਦੇਸ਼ ਬਦਲਵੇਂ ਸਰੋਤਾਂ ਤੋਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਭਰੋਸਾ ਰੱਖਦਾ ਹੈ | ਤੇਲ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਾਰ ਦੂਜੇ ਦੇਸ਼ਾਂ ਤੋਂ ਸਪਲਾਈ ਮੰਗ ਕੇ ਰੂਸੀ ਦਰਾਮਦ ਨਾਲ ਕਿਸੇ ਵੀ ਸਮੱਸਿਆ ਨਾਲ ਨਜਿੱਠਣ ਦੇ ਯੋਗ ਹੈ | ਅਮਰੀਕਾ ਵਲੋਂ ਰੂਸ ਨੂੰ ਪਾਬੰਦੀਆਂ ਦੀ ਧਮਕੀ ਦੇਣ ਦੇ ਸੰਦਰਭ 'ਚ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਸਾਡੇ 'ਤੇ ਕੋਈ ਦਬਾਅ ਨਹੀਂ ਹੈ | ਭਾਰਤ ਨੇ ਸਪਲਾਈ ਦੇ ਸਰੋਤਾਂ ਨੂੰ ਵਿਭਿੰਨ ਬਣਾਇਆ ਹੈ | ਹਾਈਡ੍ਰੋਕਾਰਬਨ ਡਾਇਰੈਕਟੋਰੇਟ ਜਨਰਲ (ਡੀ.ਜੀ.ਐਚ.) ਦੇ ਸਾਲਾਨਾ ਊਰਜਾ ਸੰਮੇਲਨ 'ਚ ਬੋਲਦੇ ਹੋਏ ਪੁਰੀ ਨੇ ਕਿਹਾ ਕਿ ਗੁਆਨਾ ਵਰਗੇ ਬਹੁਤ ਸਾਰੇ ਨਵੇਂ ਸਪਲਾਇਰ ਬਾਜ਼ਾਰ 'ਚ ਆ ਰਹੇ ਹਨ ਅਤੇ ਬ੍ਰਾਜ਼ੀਲ ਅਤੇ ਕੈਨੇਡਾ ਵਰਗੇ ਮੌਜੂਦਾ ਉਤਪਾਦਕਾਂ ਤੋਂ ਵੀ ਸਪਲਾਈ ਵਧਾਈ ਜਾ ਸਕਦੀ ਹੈ | ਜ਼ਿਕਰਯੋਗ ਹੈ ਕਿ ਭਾਰਤ ਕੱਚੇ ਤੇਲ ਦੀ ਆਪਣੀ ਜ਼ਰੂਰਤ ਦਾ 85 ਫ਼ੀਸਦੀ ਤੋਂ ਵੱਧ ਦਰਾਮਦ ਕਰਦਾ ਹੈ, ਜਿਸ ਨੂੰ ਰਿਫਾਇਨਰੀਆਂ 'ਚ ਪੈਟਰੋਲ ਅਤੇ ਡੀਜ਼ਲ ਵਰਗੇ ਬਾਲਣਾਂ 'ਚ ਬਦਲਿਆ ਜਾਂਦਾ ਹੈ | ਰਵਾਇਤੀ ਤੌਰ 'ਤੇ ਮੱਧ ਪੂਰਬ ਮੁੱਖ ਸਰੋਤ ਸੀ ਪਰ ਰੂਸ ਲਗਭਗ ਤਿੰਨ ਸਾਲਾਂ ਤੋਂ ਭਾਰਤ ਦਾ ਮੁੱਖ ਸਪਲਾਇਰ ਰਿਹਾ ਹੈ | ਫਰਵਰੀ 2022 'ਚ ਮਾਸਕੋ ਦੇ ਯੂਕਰੇਨ 'ਤੇ ਹਮਲੇ ਤੋਂ ਬਾਅਦ ਪੱਛਮ ਦੇ ਬਹੁਤ ਸਾਰੇ ਦੇਸ਼ਾਂ ਵਲੋਂ ਰੂਸੀ ਕੱਚੇ ਤੇਲ ਤੋਂ ਦੂਰੀ ਬਣਾਉਣ ਤੋਂ ਬਾਅਦ ਰੂਸ ਨੇ ਹੋਰਨਾਂ ਖਰੀਦਦਾਰਾਂ ਨੂੰ ਆਕਰਸ਼ਿਤ ਕਰਨ ਲਈ ਭਾਰੀ ਛੋਟਾਂ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸ ਦਾ ਫਾਇਦਾ ਭਾਰਤੀ ਰਿਫਾਇਨਰਾਂ ਨੇ ਉਠਾਇਆ | ਰੂਸ, ਜੋ ਕਿ ਇਕ ਸਮੇਂ ਮਾਮੂਲੀ ਸਪਲਾਇਰ ਸੀ, ਹੁਣ ਭਾਰਤ ਲਈ ਕੱਚੇ ਤੇਲ ਦਾ ਸਭ ਤੋਂ ਵੱਡਾ ਸਰੋਤ ਹੈ, ਜਿਸ ਨੇ ਪੱਛਮੀ ਏਸ਼ੀਆ ਦੇ ਰਵਾਇਤੀ ਸਪਲਾਇਰਾਂ ਨੂੰ ਪਛਾੜ ਦਿੱਤਾ | ਰੂਸ, ਹੁਣ ਭਾਰਤ ਦੀ ਤੇਲ ਦਰਾਮਦ 'ਚ 40 ਫ਼ੀਸਦੀ ਤੱਕ ਦਾ ਹਿੱਸਾ ਪਾਉਂਦਾ ਹੈ |

ਪਿਛਲੀ ਖ਼ਬਰ ਸਵੱਛ ਸਰਵੇਖਣ 'ਚ ਇੰਦੌਰ 8ਵੀਂ ਵਾਰ ਬਣਿਆ ਸਿਰਮੌਰ ਅਗਲੀ ਖ਼ਬਰ ਦੱਖਣੀ ਏਸ਼ੀਆ ਦੌਰੇ ਦੌਰਾਨ 18 ਸਤੰਬਰ ਨੂੰ ਟਰੰਪ ਦੇ ਪਾਕਿ ਜਾਣ ਦੀ ਸੰਭਾਵਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।