ਸਵੱਛਤਾ ਪੱਖੋਂ ਪੰਜਾਬ ਦੇ ਸ਼ਹਿਰ ਬਹੁਤ ਵੱਡੇ ਮਾਅਰਕੇ ਮਾਰਨ 'ਚ ਸਫ਼ਲ ਨਹੀਂ ਹੋਏ | 10 ਲੱਖ ਤੋਂ ਵੱਧ ਦੀ ਆਬਾਦੀ ਵਾਲੇ 40 ਸ਼ਹਿਰਾਂ ਦੀ ਸੂਚੀ 'ਚ ਅੰਮਿ੍ਤਸਰ 30ਵੇਂ ਅਤੇ ਲੁਧਿਆਣਾ 39ਵੇਂ ਨੰਬਰ 'ਤੇ ਰਿਹਾ, ਜਦਕਿ 3 ਲੱਖ ਤੋਂ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ 'ਚੋਂ ਪਟਿਆਲਾ 76ਵੇਂ ਅਤੇ ਜਲੰਧਰ 82ਵੇਂ ਸਥਾਨ 'ਤੇ ਰਿਹਾ | 50 ਹਜ਼ਾਰ ਤੋਂ 3 ਲੱਖ ਦੀ ਆਬਾਦੀ ਵਾਲੇ ਪਹਿਲੇ 100 ਸ਼ਹਿਰਾਂ 'ਚ ਬਠਿੰਡਾ 51ਵੇਂ ਅਤੇ ਗੋਬਿੰਦਗੜ੍ਹ 61ਵੇਂ ਸਥਾਨ 'ਤੇ ਰਿਹਾ | ਜਦਕਿ ਬਾਕੀ ਸੂਚੀ 'ਚ ਸਮਾਣਾ 107ਵੇਂ, ਫਾਜ਼ਿਲਕਾ 115ਵੇਂ, ਮੋਹਾਲੀ 128ਵੇਂ, ਮਲੋਟ 209ਵੇਂ, ਜ਼ੀਰਕਪੁਰ 225ਵੇਂ, ਮਲੇਰਕੋਟਲਾ 238ਵੇਂ, ਹਸ਼ਿਆਰਪੁਰ 262ਵੇਂ, ਰੂਪਨਗਰ 270ਵੇਂ, ਖਰੜ 277ਵੇਂ, ਅਬੋਹਰ 314ਵੇਂ, ਫਿਰੋਜ਼ਪੁਰ 335ਵੇਂ, ਸਰਹਿੰਦ ਫਤਹਿਗੜ੍ਹ ਸਾਹਿਬ 346ਵੇਂ, ਮੋਗਾ 370ਵੇਂ, ਖੰਨਾ 371ਵੇਂ, ਫ਼ਰੀਦਕੋਟ 394ਵੇਂ, ਧੂਰੀ 408ਵੇਂ, ਸੁਨਾਮ ਊਧਮ ਸਿੰਘ ਵਾਲਾ 416ਵੇਂ, ਤਰਨ ਤਾਰਨ 433ਵੇਂ, ਸਥਾਨ 'ਤੇ ਰਿਹਾ | ਇਸ ਤੋਂ ਇਲਾਵਾ ਕੋਟਕਪੂਰਾ 444ਵੇਂ, ਬਰਨਾਲਾ 500ਵੇਂ, ਰਾਜਪੁਰਾ 566ਵੇਂ, ਨਯਾ ਗਾਓਾ 517ਵੇਂ, ਫਗਵਾੜਾ 531ਵੇਂ, ਜਗਰਾਉਂ 595ਵੇਂ, ਨਾਭਾ 613ਵੇਂ, ਸੰਗਰੂਰ 620ਵੇਂ, ਮਾਨਸਾ 632ਵੇਂ, ਕਪੂਰਥਲਾ 657ਵੇਂ, ਫਿਰੋਜ਼ਪੁਰ ਕੈਂਟ 658ਵੇਂ, ਮੁਕਤਸਰ 664ਵੇਂ, ਬਟਾਲਾ 669ਵੇਂ, ਪਠਾਨਕੋਟ 696ਵੇਂ ਸਥਾਨ 'ਤੇ ਰਿਹਾ | ਗੁਰਦਾਸਪੁਰ ਸਭ ਤੋਂ ਹੇਠਲੀ ਸੂਚੀ ਤੇ 806ਵੇਂ ਸਥਾਨ 'ਤੇ ਰਿਹਾ | 20 ਹਜ਼ਾਰ ਤੋਂ 50 ਹਜ਼ਾਰ ਦੀ ਅਬਾਦੀ ਵਾਲੇ ਛੋਟੇ ਸ਼ਹਿਰਾਂ 'ਚ ਜ਼ੀਰਾ 68ਵੇਂ ਸਥਾਨ 'ਤੇ, ਦਸੂਹਾ 75ਵੇਂ ਅਤੇ ਸਨੌਰ 82ਵੇਂ ਸਥਾਨ 'ਤੇ ਰਿਹਾ |