27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪਾਕਿ, ਉਜ਼ਬੇਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਰੇਲਵੇ ਸੇਵਾ ਹੋਵੇਗੀ ਸ਼ੁਰੂ

ਅਜੀਤ ਡੈਸਕ 18-07-2025

ਰੇਲਵੇ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਵਿਦੇਸ਼ ਮੰਤਰੀ ਡਾਰ ਕਾਬੁਲ ਪਹੁੰਚੇ
ਅੰਮਿ੍ਤਸਰ, 17 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਡਿਪਟੀ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਅੱਜ ਉਜ਼ਬੇਕਿਸਤਾਨ, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਇਕ ਤਿਕੋਣੀ ਰੇਲਵੇ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਕਾਬੁਲ ਪਹੁੰਚੇ | ਮੰਤਰਾਲੇ ਮੁਤਾਬਿਕ ਉਜ਼ਬੇਕਿਸਤਾਨ-ਅਫ਼ਗਾਨਿਸਤਾਨ-ਪਾਕਿਸਤਾਨ (ਯੂ.ਏ.ਪੀ.) ਰੇਲਵੇ ਪ੍ਰਾਜੈਕਟ ਦਾ ਉਦੇਸ਼ ਉਜ਼ਬੇਕਿਸਤਾਨ ਨੂੰ ਅਫ਼ਗਾਨਿਸਤਾਨ ਰਾਹੀਂ ਪਾਕਿ ਨਾਲ ਜੋੜਨ ਲਈ ਇਕ ਰੇਲ ਲਿੰਕ ਬਣਾਉਣਾ ਹੈ, ਜੋ ਮੱਧ ਏਸ਼ੀਆਈ ਰਾਜਾਂ ਲਈ ਪਾਕਿਸਤਾਨੀ ਸਮੁੰਦਰੀ ਬੰਦਰਗਾਹਾਂ ਤੱਕ ਪਹੁੰਚ ਨੂੰ ਆਸਾਨ ਬਣਾਵੇਗਾ | ਡਾਰ ਯੂ. ਏ. ਪੀ. ਰੇਲਵੇ ਪ੍ਰਾਜੈਕਟ ਲਈ ਸਾਂਝੇ ਸਮਝੌਤੇ 'ਤੇ ਦਸਤਖ਼ਤ ਕਰਨਗੇ ਅਤੇ ਇਸ ਮੌਕੇ ਪਾਕਿ ਦੇ ਰੇਲਵੇ ਮੰਤਰੀ ਹਨੀਫ਼ ਅੱਬਾਸੀ, ਅਫ਼ਗਾਨਿਸਤਾਨ ਲਈ ਵਿਸ਼ੇਸ਼ ਪ੍ਰਤੀਨਿਧੀ ਅਤੇ ਰੇਲਵੇ ਸਕੱਤਰ ਵੀ ਮੌਜੂਦ ਰਹਿਣਗੇ | ਬਿਆਨ ਮੁਤਾਬਿਕ ਦੌਰੇ ਦੌਰਾਨ ਡਾਰ ਨੇ ਅਫ਼ਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਮੌਲਵੀ ਅਮੀਰ ਖ਼ਾਨ ਮੁਤਾਕੀ ਨਾਲ ਮੁਲਾਕਾਤ ਕੀਤੀ ਅਤੇ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਨੂੰ ਦੁਵੱਲੇ ਮਾਮਲਿਆਂ 'ਤੇ ਚਰਚਾ ਕਰਨ ਲਈ ਮਿਲਣਗੇ |

ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਿਆ <br/> ਅਗਲੀ ਖ਼ਬਰ ਸਵੱਛਤਾ ਪੱਖੋਂ ਕਿੱਥੇ ਖੜ੍ਹਾ ਹੈ ਪੰਜਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।