43 ਜਾਇਦਾਦਾਂ ਜ਼ਬਤ
ਨਵੀਂ ਦਿੱਲੀ, 17 ਜੁਲਾਈ (ਜਗਤਾਰ ਸਿੰਘ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਾਂਗਰਸ ਸੰਸਦ ਮੈਂਬਰ ਪਿ੍ਅੰਕਾ ਗਾਂਧੀ ਵਾਡਰਾ ਦੇ ਪਤੀ ਤੇ ਕਾਰੋਬਾਰੀ ਰਾਬਰਟ ਵਾਡਰਾ ਵਿਰੁੱਧ ਹਵਾਲਾ ਰਾਸ਼ੀ ਮਾਮਲੇ ਦੇ ਸੰਬੰਧ ਵਿਚ ਦੋਸ਼ ਪੱਤਰ ਦਾਇਰ ਕੀਤਾ ਹੈ ¢ ਇਸ ਵਿਚ ਕਈ ਹੋਰ ਵਿਅਕਤੀਆਂ ਅਤੇ ਫ਼ਰਮਾਂ ਦੇ ਨਾਂਅ ਵੀ ਸ਼ਾਮਿਲ ਹਨ ¢ ਈ.ਡੀ. ਨੇ ਰਾਬਰਟ ਵਾਡਰਾ ਦੀ 43 ਜਾਇਦਾਦਾਂ ਨੂੰ ਵੀ ਜ਼ਬਤ ਕਰ ਲਿਆ ਹੈ, ਜਿਨ੍ਹਾਂ ਦੀ ਕੀਮਤ 36 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ¢ ਇਹ ਕਾਰਵਾਈ ਸ਼ਿਕੋਹਪੁਰ ਜ਼ਮੀਨ ਸੌਦੇ ਦੇ ਮਾਮਲੇ ਵਿਚ ਕੀਤੀ ਗਈ ਹੈ ¢ ਇਸ ਮਾਮਲੇ ਵਿਚ ਹਵਾਲਾ ਰਾਸ਼ੀ ਦਾ ਵੀ ਦੋਸ਼ ਹੈ ਅਤੇ ਉਸ ਦੀ ਜਾਂਚ ਲਈ ਹੀ ਈ. ਡੀ. ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ | ਇਹ ਮਾਮਲਾ ਹਰਿਆਣਾ ਦੇ ਮਾਨੇਸਰ-ਸ਼ਿਕੋਹਪੁਰ ਦੀ ਜ਼ਮੀਨ ਸੌਦੇ ਨਾਲ ਸੰਬੰਧਿਤ ਹੈ, ਜਿਥੇ ਹੁਣ ਗੁਰੂ ਗ੍ਰਾਮ ਦਾ ਸੈਕਟਰ-83 ਵੱਸ ਚੁੱਕਾ ਹੈ¢ ਇਹ ਜ਼ਮੀਨ ਸੌਦਾ ਸਕਾਈਲਾਈਟ ਹਾਸਪੀਟੈਲਿਟੀ ਲਿਮਟਿਡ ਦੇ ਨਾਂਅ ਤੋਂ ਹੋਇਆ ਸੀ ਅਤੇ ਇਸ ਕੰਪਨੀ ਦੇ ਡਾਇਰੈਕਟਰ ਪਹਿਲਾਂ ਰਾਬਰਟ ਵਾਡਰਾ ਹੁੰਦੇ ਸਨ ¢ ਇਸ 3.5 ਏਕੜ ਜ਼ਮੀਨ ਨੂੰ ਸਾਢੇ ਸੱਤ ਕਰੋੜ 'ਚ ਖਰੀਦਿਆ ਗਿਆ ਅਤੇ 2012 ਵਿਚ ਡੀ.ਐਲ.ਐਫ. ਨੂੰ 58 ਕਰੋੜ ਰੁਪਏ 'ਚ ਵੇਚਿਆ ਗਿਆ ¢ ਇਹ ਮਾਮਲਾ ਚਰਚਾ ਵਿਚ ਉਸ ਵੇਲੇ ਆਇਆ ਜਦੋਂ 2012 ਵਿਚ ਆਈ.ਏ.ਐਸ. ਅਧਿਕਾਰੀ ਅਸ਼ੋਕ ਖੇਮਕਾ ਨੇ ਇਸ ਜ਼ਮੀਨ ਦੇ ਸੌਦੇ ਦੀ 'ਮਿਊਟੇਸ਼ਨ' ਰੱਦ ਕਰ ਦਿੱਤੀ ਸੀ |
ਈ.ਡੀ. ਵਲੋਂ ਰਾਬਰਟ ਵਾਡਰਾ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ
ਅਜੀਤ ਡੈਸਕ
18-07-2025