28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪੰਜਾਬ ਸਰਕਾਰ ਵਲੋਂ ਨਵੀਂ ਉਦਯੋਗਿਕ ਨੀਤੀ ਲਿਆਉਣ ਦੀ ਤਿਆਰੀ <br/>

ਅਜੀਤ ਡੈਸਕ 18-07-2025

ਵੱਖ-ਵੱਖ ਕਮੇਟੀਆਂ ਦੇ ਸਲਾਹ-ਮਸ਼ਵਰੇ ਮਗਰੋਂ ਬਣਾਈ ਜਾਵੇਗੀ ਨਵੀਂ ਨੀਤੀ-ਸੰਜੀਵ ਅਰੋੜਾ
ਚੰਡੀਗੜ੍ਹ, 17 ਜੁਲਾਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਸੂਬੇ ਦੀ ਨਵੀਂ ਉਦਯੋਗਿਕ ਨੀਤੀ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ | ਨਵੀਂ ਨੀਤੀ ਹਰ ਖੇਤਰ ਦੇ ਉਦਯੋਗਾਂ ਨਾਲ ਸੰਬੰਧਿਤ ਉਦੋਗਪਤੀਆਂ ਦੀ ਰਾਏ-ਸਲਾਹ ਮਗਰੋਂ ਤਿਆਰ ਕੀਤੀ ਜਾਵੇਗੀ | ਇਸ ਗੱਲ ਦਾ ਐਲਾਨ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵੇਂ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਲਦ ਲਿਆਂਦੀ ਜਾ ਰਹੀ ਨਵੀਂ ਉਦਯੋਗਿਕ ਨੀਤੀ ਭਾਰਤ 'ਚ ਸਭ ਤੋਂ ਵਧੀਆ ਹੋਣ ਦੇ ਨਾਲ-ਨਾਲ ਸੂਬੇ 'ਚ ਉਦਯੋਗਿਕ ਵਿਕਾਸ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਰਾਹ ਪੱਧਰਾ ਕਰੇਗੀ ਅਤੇ ਇਹ ਨੀਤੀ ਵੱਖ-ਵੱਖ ਉਦਯੋਗਾਂ ਨਾਲ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤੀ ਜਾਵੇਗੀ | ਇਸ ਸੰਬੰਧੀ ਉਨ੍ਹਾਂ ਦੱਸਿਆ ਕਿ ਪਹਿਲੇ ਕਦਮ ਵਜੋਂ ਪੰਜਾਬ ਸਰਕਾਰ ਉਦਯੋਗਾਂ ਅਤੇ ਸਰਕਾਰ ਵਿਚਕਾਰ ਇਕ ਢਾਂਚਾਗਤ ਅਤੇ ਸਹਿਯੋਗੀ ਸ਼ਮੂਲੀਅਤ ਦੀ ਪ੍ਰਵਾਨਗੀ ਦੇਣ ਲਈ ਖੇਤਰ-ਵਿਸ਼ੇਸ਼ ਕਮੇਟੀਆਂ ਬਣਾਏਗੀ ਅਤੇ ਇਹ ਕਮੇਟੀਆਂ 2 ਸਾਲਾਂ ਦੀ ਮਿਆਦ ਲਈ ਕੰਮ ਕਰਨਗੀਆਂ, ਜਿਨ੍ਹਾਂ ਦੀ ਮਿਆਦ ਲੋੜ ਪੈਣ 'ਤੇ ਸਰਕਾਰ ਵਲੋਂ ਵਧਾਈ ਜਾ ਸਕੇਗੀ | ਉਨ੍ਹਾਂ ਦੱਸਿਆ ਕਿ ਹਰੇਕ ਕਮੇਟੀ ਲਈ ਪਹਿਲਾ ਕੰਮ ਸਰਕਾਰ ਨੂੰ ਆਪਣੇ ਸੰਬੰਧਿਤ ਖੇਤਰ 'ਚ ਪੰਜਾਬ ਦੇ ਮੌਜੂਦਾ ਉਦਯੋਗਿਕ ਮਾਹੌਲ ਅਤੇ ਪੰਜਾਬ ਦੇ ਵਿਲੱਖਣ ਢਾਂਚੇ ਅਤੇ ਵਿੱਤੀ ਉਪਲਬਧਤਾ ਦੇ ਮੱਦੇਨਜ਼ਰ ਨਵੀਂ ਉਦਯੋਗਿਕ ਨੀਤੀ ਸੰਬੰਧੀ ਆਪਣੇ ਖੇਤਰ ਦੇ ਉਦਯੋਗ ਬਾਰੇ ਸਾਰੀ ਜਾਣਕਾਰੀ ਪ੍ਰਦਾਨ ਕਰਨਾ ਹੋਵੇਗਾ | ਉਕਤ ਕਮੇਟੀਆਂ ਦੇ ਨੋਟੀਫਿਕੇਸ਼ਨ ਦੇ 45 ਦਿਨਾਂ ਦੇ ਅੰਦਰ ਲਿਖਤੀ ਰੂਪ 'ਚ ਉਹ ਆਪਣੇ ਖੇਤਰ ਅਤੇ ਉਦਯੋਗ ਸੰਬੰਧੀ ਜਾਣਕਾਰੀ ਦੀ ਰਿਪੋਰਟ ਸਰਕਾਰ ਨੂੰ ਭੇਜਣਗੀਆਂ, ਜਿਨ੍ਹਾਂ ਉਦੋਗਿਕ ਖੇਤਰਾਂ 'ਚੋਂ ਕਮੇਟੀਆਂ ਬਣਾਈਆਂ ਜਾਣਗੀਆਂ, ਉਨ੍ਹਾਂ 'ਚ ਟੈਕਸਟਾਈਲ-ਸਪਿਨਿੰਗ ਅਤੇ ਬੁਣਾਈ, ਲਿਬਾਸ ਨਿਰਮਾਣ, ਰੰਗਾਈ ਅਤੇ ਫਿਨਿਸ਼ਿੰਗ, ਆਈ.ਟੀ. ਸੈਕਟਰ, ਖੇਡਾਂ/ਚਮੜੇ ਦੇ ਸਾਮਾਨ, ਮਸ਼ੀਨ ਟੂਲ, ਸਾਈਕਲ ਉਦਯੋਗ, ਆਟੋ ਅਤੇ ਆਟੋ ਕੰਪੋਨੈਂਟ, ਹੈਵੀ ਮਸ਼ੀਨਰੀ, ਇਲੈਕਟਿ੍ਕ ਵਾਹਨ, ਨਵਿਆਉਣਯੋਗ ਊਰਜਾ, ਫੂਡ ਪ੍ਰੋਸੈਸਿੰਗ ਅਤੇ ਡੇਅਰੀ, ਸਟੀਲ ਅਤੇ ਰੋਲਿੰਗ ਮਿੱਲਾਂ, ਫਰਨੀਚਰ ਅਤੇ ਪਲਾਈ ਉਦਯੋਗ, ਪਲਾਸਟਿੰਗ ਅਤੇ ਰਸਾਇਣਕ ਉਤਪਾਦ, ਲੌਜਿਸਟਿਕ ਅਤੇ ਵੇਅਰਹਾਊਸਿੰਗ, ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ, ਫਿਲਮ ਮੀਡੀਆ, ਫਾਰਮਾਸਿਊਟੀਕਲ/ਬਾਇਓ-ਟੈਕਨਾਲੋਜੀ, ਹਸਪਤਾਲ ਅਤੇ ਸਿਹਤ ਸੰਭਾਲ, ਯੂਨੀਵਰਸਿਟੀਆਂ/ਕੋਚਿੰਗ ਸੰਸਥਾਵਾਂ, ਸਟਾਰਟ ਅੱਪ, ਪ੍ਰਚੂਨ, ਈ.ਐਸ.ਡੀ.ਐਮ.-ਇਲੈਕਟ੍ਰਾਨਿਕ ਸਿਸਟਮ ਡਿਜ਼ਾਈਨ ਅਤੇ ਨਿਰਮਾਣ ਨੂੰ ਸ਼ਾਮਿਲ ਕੀਤਾ ਗਿਆ ਹੈ | ਹਰੇਕ ਕਮੇਟੀ ਵਿਚ ਇਕ ਚੇਅਰਪਰਸਨ ਅਤੇ ਲਗਭਗ 8-10 ਮੈਂਬਰ ਹੋਣਗੇ, ਜਦਕਿ ਲੋੜ ਅਨੁਸਾਰ ਸਰਕਾਰ ਵਲੋਂ ਹੋਰ ਮੈਂਬਰ ਸ਼ਾਮਿਲ ਕੀਤੇ ਜਾ ਸਕਦੇ ਹਨ |

ਪਿਛਲੀ ਖ਼ਬਰ ਦੇਸ਼ ਅੰਦਰ ਫ਼ਰਜ਼ੀ ਦਸਤਾਵੇਜ਼ਾਂ ਰਾਹੀਂ ਆਧਾਰ ਕਾਰਡ ਜਾਰੀ ਹੋਣ ਦਾ ਮਾਮਲਾ ਆਇਆ ਸਾਹਮਣੇ ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ ਚੋਣਾਂ ਦਾ ਮਾਮਲਾ ਇਕ ਵਾਰ ਫਿਰ ਖਟਾਈ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।