28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਬਿਹਾਰ ਦੇ 5.76 ਲੱਖ ਤੋਂ ਵੱਧ ਵੋਟਰ ਕਈ ਥਾਵਾਂ 'ਤੇ ਨਾਮਜ਼ਦ-ਚੋਣ ਕਮਿਸ਼ਨ

ਅਜੀਤ ਡੈਸਕ 18-07-2025
ਨਵੀਂ ਦਿੱਲੀ, 17 ਜੁਲਾਈ (ਪੀ. ਟੀ. ਆਈ.)-ਚੋਣ ਕਮਿਸ਼ਨ ਨੇ ਹੁਣ ਤੱਕ ਪਾਇਆ ਹੈ ਕਿ ਬਿਹਾਰ 'ਚ 5.76 ਲੱਖ ਤੋਂ ਵੱਧ ਵੋਟਰ ਕਈ ਥਾਵਾਂ 'ਤੇ ਨਾਮਜ਼ਦ ਹਨ, ਜਦੋਂਕਿ 12.55 ਲੱਖ ਤੋਂ ਵੱਧ ਦੀ ਮੌਤ ਹੋ ਗਈ ਹੈ | ਜਿਵੇਂ ਕਿ ਰਾਜ ਦੀ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ (ਐਸ. ਆਈ. ਆਰ.) ਜਾਰੀ ਹੈ, ਅਧਿਕਾਰਤ ਡੇਟਾ ਇਹ ਵੀ ਦੱਸਦਾ ਹੈ ਕਿ ਲਗਭਗ 7.90 ਕਰੋੜ ਵੋਟਰਾਂ 'ਚੋਂ ਬੂਥ ਪੱਧਰ ਦੇ ਅਧਿਕਾਰੀਆਂ ਦੇ ਘਰ-ਘਰ ਦੌਰੇ ਦੌਰਾਨ 35.69 ਲੱਖ ਤੋਂ ਵੱਧ ਵੋਟਰ ਉਨ੍ਹਾਂ ਦੇ ਪਤਿਆਂ 'ਤੇ ਨਹੀਂ ਮਿਲੇ | ਅੰਕੜਿਆਂ ਅਨੁਸਾਰ 17.37 ਲੱਖ ਤੋਂ ਵੱਧ ਵੋਟਰ ਸ਼ਾਇਦ ਸਥਾਈ ਤੌਰ 'ਤੇ ਤਬਦੀਲ ਹੋ ਗਏ ਹਨ | ਚੋਣ ਅਥਾਰਟੀ ਨੇ ਰੇਖਾਂਕਿਤ ਕੀਤਾ ਕਿ ਆਉਣ ਵਾਲੇ ਦਿਨਾਂ 'ਚ ਅੰਕੜੇ ਬਦਲ ਜਾਣਗੇ | ਚੋਣ ਕਮਿਸ਼ਨ ਨੇ 14 ਜੁਲਾਈ ਨੂੰ ਕਿਹਾ ਸੀ ਕਿ ਬਿਹਾਰ ਦੇ ਕੁੱਲ 7.89 ਕਰੋੜ ਵੋਟਰਾਂ 'ਚੋਂ 6.60 ਕਰੋੜ ਤੋਂ ਵੱਧ ਜਾਂ 83.66 ਫ਼ੀਸਦੀ ਦੇ ਨਾਂਅ 1 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਡਰਾਫਟ ਵੋਟਰ ਸੂਚੀ 'ਚ ਸ਼ਾਮਿਲ ਕੀਤੇ ਜਾਣਗੇ | ਸੂਚੀ 'ਚ ਉਹ ਸਾਰੇ ਵੋਟਰ ਸ਼ਾਮਿਲ ਹੋਣਗੇ, ਜਿਨ੍ਹਾਂ ਦੇ ਫਾਰਮ ਆਖਰੀ ਮਿਤੀ ਤੱਕ ਪ੍ਰਾਪਤ ਹੋ ਚੁੱਕੇ ਹਨ | ਅਖ਼ਬਾਰਾਂ ਦੇ ਇਸ਼ਤਿਹਾਰਾਂ ਰਾਹੀਂ ਅਤੇ ਸਿੱਧੇ ਸੰਪਰਕ ਰਾਹੀਂ ਉਨ੍ਹਾਂ ਵੋਟਰਾਂ ਨਾਲ ਕੇਂਦਰਿਤ ਯਤਨ ਕੀਤੇ ਜਾ ਰਹੇ ਹਨ, ਜੋ ਅਸਥਾਈ ਤੌਰ 'ਤੇ ਰਾਜ ਤੋਂ ਬਾਹਰ ਚਲੇ ਗਏ ਹੋ ਸਕਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸਮੇਂ ਸਿਰ ਆਪਣੇ ਗਣਨਾ ਫਾਰਮ (56) ਭਰ ਸਕਣ ਅਤੇ ਉਨ੍ਹਾਂ ਦੇ ਨਾਂਅ ਵੀ ਡਰਾਫਟ ਸੂਚੀ 'ਚ ਸ਼ਾਮਿਲ ਕੀਤੇ ਜਾਣ |

ਪਿਛਲੀ ਖ਼ਬਰ ਬਲੋਚ ਲਿਬਰੇਸ਼ਨ ਆਰਮੀ ਦੇ ਹਮਲਿਆਂ 'ਚ 29 ਪਾਕਿ ਫ਼ੌਜੀਆਂ ਦੇ ਮਾਰੇ ਜਾਣ ਦਾ ਦਾਅਵਾ <br/> ਅਗਲੀ ਖ਼ਬਰ ਪਟਨਾ ਹਸਪਤਾਲ 'ਚ ਪੈਰੋਲ 'ਤੇ ਆਏ ਦੋਸ਼ੀ ਦੀ ਹੱਤਿਆ-6 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।