28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪਟਨਾ ਹਸਪਤਾਲ 'ਚ ਪੈਰੋਲ 'ਤੇ ਆਏ ਦੋਸ਼ੀ ਦੀ ਹੱਤਿਆ-6 ਗਿ੍ਫ਼ਤਾਰ

ਅਜੀਤ ਡੈਸਕ 18-07-2025
ਪਟਨਾ, 17 ਜੁਲਾਈ (ਏਜੰਸੀ)-ਪਟਨਾ ਸਥਿਤ ਇਕ ਨਿੱਜੀ ਹਸਪਤਾਲ 'ਚ ਹਥਿਆਰਬੰਦ ਹਮਲਾਵਰਾਂ ਨੇ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਏ ਹੱਤਿਆ ਦੇ ਦੋਸ਼ੀ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਿ੍ਤਕ ਦੀ ਪਛਾਣ ਬਕਸਰ ਜ਼ਿਲ੍ਹੇ ਦੇ ਵਾਸੀ ਚੰਦਨ ਮਿਸ਼ਰਾ (36) ਵਜੋਂ ਹੋਈ ਹੈ ਤੇ ਉਹ ਇਲਾਜ ਲਈ ਹਸਪਤਾਲ ਗਿਆ ਸੀ | ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ 'ਚ ਵਿਖਾਈ ਦੇ ਰਿਹਾ ਹੈ ਕਿ ਪੰਜ ਹਥਿਆਰਬੰਦ ਹਮਲਾਵਰ ਹਸਪਤਾਲ ਦੇ ਆਈ.ਸੀ.ਯੂ. 'ਚ ਦਾਖਲ ਹੋ ਰਹੇ ਹਨ ਅਤੇ ਵਿਅਕਤੀ 'ਤੇ ਗੋਲੀਆਂ ਚਲਾ ਰਹੇ ਹਨ | ਸੈਂਟਰਲ ਰੇਂਜ (ਪਟਨਾ) ਦੇ ਆਈ.ਜੀ. ਜਿਤੇਂਦਰ ਰਾਣਾ ਨੇ ਦੱਸਿਆ ਕਿ ਦੋਸ਼ੀਆਂ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ | ਪੁਲਿਸ ਨੇ ਚੰਦਨ ਮਿਸ਼ਰਾ ਦੀ ਹੱਤਿਆ 'ਚ ਸ਼ਾਮਿਲ ਸਾਰੇ ਦੋਸ਼ੀਆਂ ਦੀ ਪਛਾਣ ਕਰ ਲਈ ਹੈ | ਇਸ ਮਾਮਲੇ 'ਚ ਪਟਨਾ ਤੇ ਬਕਸਰ ਤੋਂ 6 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ | ਐਸ.ਪੀ. ਦੀਕਸ਼ਾ ਨੇ ਕਿਹਾ ਕਿ ਅਸੀਂ ਫੁਟੇਜ ਦੀ ਜਾਂਚ ਕਰ ਰਹੇ ਹਾਂ | ਉਨ੍ਹਾਂ ਦੱਸਿਆ ਕਿ ਹੱਤਿਆ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਚੰਦਨ ਬੇਉਰ ਜੇਲ੍ਹ 'ਚ ਕੈਦੀ ਸੀ ਅਤੇ ਪੈਰੋਲ 'ਤੇ ਹਸਪਤਾਲ ਇਲਾਜ ਲਈ ਗਿਆ ਸੀ | ਉਨ੍ਹਾਂ ਦੱਸਿਆ ਕਿ ਇਹ ਪੁਰਾਣੀ ਰੰਜ਼ਿਸ਼ ਦਾ ਮਾਮਲਾ ਲੱਗ ਰਿਹਾ ਹੈ | ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ 'ਐਕਸ' 'ਤੇ ਪੋਸਟ ਕਰਕੇ ਦੋਸ਼ ਲਗਾਇਆ ਕਿ ਬਿਹਾਰ 'ਚ ਕੋਈ ਵੀ ਸੁਰੱਖਿਅਤ ਨਹੀਂ ਹੈ, 2005 ਤੋਂ ਪਹਿਲਾਂ ਅਜਿਹਾ ਹੀ ਹੁੰਦਾ ਸੀ | ਪੂਰਨੀਆ ਤੋਂ ਆਜ਼ਾਦ ਲੋਕ ਸਭਾ ਮੈਂਬਰ ਰਾਜੇਸ਼ ਰੰਜਨ ਉਰਫ਼ ਪੱਪੂ ਯਾਦਵ ਨੇ ਵੀ ਦੋਸ਼ ਲਗਾਇਆ ਕਿ ਇਸ ਗੋਲੀਬਾਰੀ ਨੇ ਨਿਤਿਸ਼ ਸਰਕਾਰ ਦੀ ਪੋਲ ਖੋਲ੍ਹ ਦਿੱਤੀ ਹੈ |

ਪਿਛਲੀ ਖ਼ਬਰ ਬਿਹਾਰ ਦੇ 5.76 ਲੱਖ ਤੋਂ ਵੱਧ ਵੋਟਰ ਕਈ ਥਾਵਾਂ 'ਤੇ ਨਾਮਜ਼ਦ-ਚੋਣ ਕਮਿਸ਼ਨ ਅਗਲੀ ਖ਼ਬਰ ਸੀ.ਬੀ.ਆਈ. ਨੇ 5 ਸਾਲਾਂ 'ਚ ਵਿਦੇਸ਼ਾਂ ਤੋਂ 134 ਭਗੌੜਿਆਂ ਨੂੰ ਵਾਪਸ ਲਿਆਉਣ 'ਚ ਕੀਤੀ ਮਦਦ-ਅਧਿਕਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।