28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸੀ.ਬੀ.ਆਈ. ਨੇ 5 ਸਾਲਾਂ 'ਚ ਵਿਦੇਸ਼ਾਂ ਤੋਂ 134 ਭਗੌੜਿਆਂ ਨੂੰ ਵਾਪਸ ਲਿਆਉਣ 'ਚ ਕੀਤੀ ਮਦਦ-ਅਧਿਕਾਰੀ <br/>

ਅਜੀਤ ਡੈਸਕ 18-07-2025
ਨਵੀਂ ਦਿੱਲੀ, 17 ਜੁਲਾਈ (ਏਜੰਸੀ)-ਅਧਿਕਾਰੀਆਂ ਨੇ ਦੱਸਿਆ ਕਿ ਸੀ.ਬੀ.ਆਈ. ਨੇ ਪਿਛਲੇ ਪੰਜ ਸਾਲਾਂ 'ਚ ਵਿਦੇਸ਼ਾਂ ਤੋਂ 134 ਭਗੌੜਿਆਂ ਨੂੰ ਵਾਪਸ ਲਿਆਉਣ 'ਚ ਸਫਲਤਾ ਪ੍ਰਾਪਤ ਕੀਤੀ ਹੈ, ਜੋ 2010 ਤੋਂ 2019 ਦੇ ਪੂਰੇ ਦਹਾਕੇ ਦÏਰਾਨ ਵਾਪਸ ਲਿਆਂਦੇ ਗਏ ਵਿਅਕਤੀਆਂ ਦੀ ਗਿਣਤੀ ਤੋਂ ਲਗਪਗ ਦੁੱਗਣੀ ਹੈ | ਇੰਟਰਪੋਲ ਦੇ ਨਾਲ-ਨਾਲ ਰਾਜ ਅਤੇ ਕੇਂਦਰੀ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਨਜ਼ਦੀਕੀ ਤਾਲਮੇਲ ਕਰਦੇ ਹੋਏ, ਸੀ.ਬੀ.ਆਈ. 2020 ਤੋਂ ਇਨ੍ਹਾਂ 134 ਭਗÏੜਿਆਂ ਦੀ ਹਵਾਲਗੀ ਜਾਂ ਦੇਸ਼ ਨਿਕਾਲਾ ਸੁਰੱਖਿਅਤ ਕਰਨ 'ਚ ਸਫਲ ਰਹੀ | ਇਨ੍ਹਾਂ 'ਚੋਂ ਇਸ ਸਾਲ ਦÏਰਾਨ 23 ਭਗੌੜਿਆਂ ਨੂੰ ਵਾਪਸ ਲਿਆਂਦਾ ਗਿਆ | ਪਿਛਲੇ ਅੰਕੜਿਆਂ ਅਨੁਸਾਰ 2010 ਤੋਂ 2019 ਦੇ ਦਹਾਕੇ ਦÏਰਾਨ ਸਿਰਫ 74 ਭਗÏੜਿਆਂ ਨੂੰ ਵਾਪਸ ਲਿਆਂਦਾ ਗਿਆ ਸੀ | ਅਧਿਕਾਰੀਆਂ ਨੇ ਕਿਹਾ ਕਿ ਸਫਲਤਾ ਦਰ 'ਚ ਵਾਧੇ ਦਾ ਕਾਰਨ ਸਰਕਾਰ ਵਲੋਂ ਵਧਾਈਆਂ ਗਈਆਂ ਕੂਟਨੀਤਕ ਗਤੀਵਿਧੀਆਂ, ਵੀ ਵੀ ਆਈ ਪੀ ਦÏਰਿਆਂ ਰਾਹੀਂ ਭਾਰਤ ਦੀ ਪਹੁੰਚ, ਦੁਵੱਲੇ ਸੰਬੰਧਾਂ, ਤਕਨੀਕੀ ਤਰੱਕੀ ਤੇ ਇੰਟਰਪੋਲ ਨਾਲ ਬਿਹਤਰ ਤਾਲਮੇਲ ਨੂੰ ਮੰਨਿਆ ਜਾ ਸਕਦਾ ਹੈ | ਹਵਾਲਗੀ ਦੀ ਪ੍ਰਕਿਰਿਆ ਦੇ ਤਿੰਨ ਪੜਾਅ ਹਨ ਇੰਟਰਪੋਲ ਵਲੋਂ ਇੱਕ ਰੈੱਡ ਨੋਟਿਸ ਜਾਰੀ ਕਰਨਾ, ਭਗÏੜੇ ਦਾ ਭੂ-ਸਥਾਨ ਅਤੇ ਤੀਜਾ ਕਾਨੂੰਨੀ ਅਤੇ ਕੂਟਨੀਤਕ ਕਾਰਵਾਈਆਂ ਤੋਂ ਬਾਅਦ ਹਵਾਲਗੀ, ਇਹ ਸਾਰੀਆਂ ਸਮਾਂ ਲੈਣ ਵਾਲੀਆਂ ਪ੍ਰਕਿਰਿਆਵਾਂ ਹਨ | ਇੰਟਰਪੋਲ ਨੇ ਰੈੱਡ ਨੋਟਿਸ ਜਾਰੀ ਕਰਨ ਲਈ ਲਗਦੇ ਸਮੇਂ ਨੂੰ ਘਟਾਉਣ ਲਈ ਸੀ.ਬੀ.ਆਈ. ਨੇ ਜਨਵਰੀ 'ਚ ਆਪਣਾ ਡਿਜੀਟਲ ਪੋਰਟਲ ਭਾਰਤਪੋਲ ਲਾਂਚ ਕੀਤਾ ਹੈ | ਇਹ ਪੋਰਟਲ ਇਕ ਦੇਸ਼ 'ਚ ਲੋੜੀਂਦੇ ਭਗÏੜੇ ਬਾਰੇ ਸਾਰੇ 195 ਦੇਸ਼ਾਂ ਨੂੰ ਸੁਚੇਤ ਕਰਦਾ ਹੈ | ਏਜੰਸੀ ਵਲੋਂ ਅੰਦਰੂਨੀ ਤÏਰ 'ਤੇ ਵਿਕਸਿਤ ਕੀਤਾ ਗਿਆ ਇਹ ਪਲੇਟਫਾਰਮ ਸੀ.ਬੀ.ਆਈ. ਰਾਹੀਂ ਭਾਰਤੀ ਪੁਲਿਸ ਏਜੰਸੀਆਂ ਨੂੰ ਇੰਟਰਪੋਲ ਨਾਲ ਜੋੜਦਾ ਹੈ | ਇਕ ਅਧਿਕਾਰੀ ਨੇ ਕਿਹਾ ਕਿ ਪੋਰਟਲ ਨੇ ਬਿਹਤਰ ਦਸਤਾਵੇਜ਼ੀਕਰਨ ਨੂੰ ਯਕੀਨੀ ਬਣਾਇਆ ਹੈ, ਜਿਸ 'ਚ ਕਾਫੀ ਸਮਾਂ ਲਗਦਾ ਸੀ | ਇਸ ਤਾਲਮੇਲ ਵਾਲੇ ਯਤਨ ਦੀ ਇਕ ਹਾਲੀਆ ਮਹੱਤਵਪੂਰਨ ਸਫਲਤਾ ਅਮਰੀਕਾ 'ਚ ਨੇਹਾਲ ਮੋਦੀ ਦੀ ਗਿ੍ਫ਼ਤਾਰੀ ਸੀ | ਨੇਹਾਲ ਨੀਰਵ ਮੋਦੀ ਦਾ ਭਰਾ ਹੈ ਜੋ ਵਰਤਮਾਨ Ýਚ ਯੂ.ਕੇ. 'ਚ ਕੈਦ ਹੈ ਤੇ ਭਾਰਤ ਉਸਦੀ ਹਵਾਲਗੀ ਦੀ ਉਡੀਕ ਕਰ ਰਿਹਾ ਹੈ |

ਪਿਛਲੀ ਖ਼ਬਰ ਪਟਨਾ ਹਸਪਤਾਲ 'ਚ ਪੈਰੋਲ 'ਤੇ ਆਏ ਦੋਸ਼ੀ ਦੀ ਹੱਤਿਆ-6 ਗਿ੍ਫ਼ਤਾਰ ਅਗਲੀ ਖ਼ਬਰ ਅਹਿਮਦਾਬਾਦ ਜਹਾਜ਼ ਹਾਦਸਾ-ਪਾਇਲਟਾਂ ਦੀ ਫੈੱਡਰੇਸ਼ਨ ਸ਼ੁਰੂਆਤੀ ਰਿਪੋਰਟ ਤੋਂ ਫ਼ਿਕਰਮੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।