28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਅਹਿਮਦਾਬਾਦ ਜਹਾਜ਼ ਹਾਦਸਾ-ਪਾਇਲਟਾਂ ਦੀ ਫੈੱਡਰੇਸ਼ਨ ਸ਼ੁਰੂਆਤੀ ਰਿਪੋਰਟ ਤੋਂ ਫ਼ਿਕਰਮੰਦ

ਅਜੀਤ ਡੈਸਕ 18-07-2025

ਜਾਂਚ 'ਚ ਵਿਸ਼ਾ ਮਾਹਿਰਾਂ ਨੂੰ ਸ਼ਾਮਿਲ ਕਰਨ ਦੀ ਕੀਤੀ ਮੰਗ
ਮੁੰਬਈ, 17 ਜੁਲਾਈ (ਏਜੰਸੀ)-ਫੈਡਰੇਸ਼ਨ ਆਫ ਇੰਡੀਅਨ ਪਾਇਲਟਸ ਨੇ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ 'ਚ ਸੰਭਾਵੀ ਤਕਨੀਕੀ ਗਲਤ ਵਿਆਖਿਆ ਜਾਂ ਮਕੈਨੀਕਲ ਨੁਕਸਾਂ ਦੇ ਮੁੜ ਮੁਲੰਕਣ ਅਤੇ ਜਾਂਚ 'ਚ ਵਿਸ਼ਾ ਮਾਹਿਰਾਂ ਨੂੰ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ | ਫੈਡਰੇਸ਼ਨ ਨੇ ਕਿਹਾ ਕਿ ਰਿਪੋਰਟ ਦੋ ਸੰਭਾਵੀ ਅਤੇ ਪਹਿਲਾਂ ਤੋਂ ਦਰਜ ਤਕਨੀਕੀ ਪੱਖਾਂ 'ਤੇ ਵਿਚਾਰ ਕਰਨ ਜਾਂ ਉਨ੍ਹਾਂ ਨੂੰ ਸਵੀਕਾਰ ਕਰਨ 'ਚ ਅਸਫਲ ਰਹੀ ਹੈ, ਜਿਨ੍ਹਾਂ 'ਚੋਂ ਕੋਈ ਵੀ ਦੋਵਾਂ ਇੰਜਣਾਂ ਦੇ ਆਪਣੇ-ਆਪ ਬੰਦ ਹੋਣ ਦਾ ਕਾਰਨ ਬਣ ਸਕਦਾ ਸੀ | ਇਕ ਸੂਤਰ ਅਨੁਸਾਰ ਐੱਫ.ਆਈ.ਪੀ. ਨੇ ਹਾਦਸੇ ਦੀ ਜਾਂਚ ਅਤੇ ਮੁੱਢਲੀ ਰਿਪੋਰਟ ਨਾਲ ਸੰਬੰਧਿਤ ਵੱਖ-ਵੱਖ ਫ਼ਿਕਰਾਂ ਨੂੰ ਉਜਾਗਰ ਕਰਦਿਆਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਪੱਤਰ ਲਿਖਿਆ ਹੈ | ਮੁਢਲੇ ਨਤੀਜਿਆਂ ਦੀ ਸਮੇਂ ਸਿਰ ਰਿਲੀਜ਼ ਦੀ ਸ਼ਲਾਘਾ ਕਰਦੇ ਫੈਡਰੇਸ਼ਨ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟ ਪਾਇਲਟ ਦੀ ਗਲਤੀ ਦੀ ਸੰਭਾਵਨਾ ਨੂੰ ਸਿੱਧੇ ਜਾਂ ਅਸਿੱਧੇ ਤÏਰ 'ਤੇ ਦਰਸਾਉਂਦੀ ਪ੍ਰਤੀਤ ਹੁੰਦੀ ਹੈ | ਐਸੋਸੀਏਸ਼ਨ ਨੇ ਪੱਤਰ 'ਚ ਦੋਸ਼ ਲਗਾਇਆ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬੋਇੰਗ ਜਹਾਜ਼ਾਂ ਦੇ ਸਿਸਟਮ ਵਿਚਲੀਆਂ ਨਾਕਾਮੀਆਂ ਨੂੰ ਸ਼ੁਰੂ 'ਚ ਪਾਇਲਟ ਦੀ ਗਲਤੀ ਜਾਂ ਖੁਦਕੁਸ਼ੀ ਦੇ ਇਰਾਦੇ ਨਾਲ ਜੋੜਿਆ ਗਿਆ ਹੈ, ਜਿਸ ਨੂੰ ਬਾਅਦ ਦੀਆਂ ਜਾਂਚਾਂ ਰਾਹੀਂ ਗਲਤ ਸਾਬਤ ਕੀਤਾ ਗਿਆ ਹੈ | ਪਾਇਲਟਾਂ ਦੇ ਸਮੂਹ ਏ.ਐਲ.ਪੀ.ਏ. ਇੰਡੀਆ ਨੇ ਕਿਹਾ ਕਿ ਹਾਦਸਾਗ੍ਰਸਤ ਏਅਰ ਇੰਡੀਆ 171 ਫਲਾਈਟ ਦੇ ਅਮਲੇ ਨੇ ਜਹਾਜ਼ 'ਚ ਸਵਾਰ ਯਾਤਰੀਆਂ ਦੀ ਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕੀਤੀ ਤੇ ਉਹ ਸਨਮਾਨ ਦੇ ਹੱਕਦਾਰ ਹਨ | ਏਅਰ ਲਾਈਨ ਪਾਇਲਟਸ ਐਸੋਸੀਏਸ਼ਨ ਇੰਡੀਆ 12 ਜੂਨ ਨੂੰ ਵਾਪਰੇ ਜਹਾਜ਼ ਹਾਦਸੇ ਦੀ ਪਾਰਦਰਸ਼ੀ ਜਾਂਚ ਦੀ ਮੰਗ ਕਰ ਰਹੀ ਹੈ | ਐਸੋਸੀਏਸ਼ਨ ਨੇ ਇਕ ਬਿਆਨ 'ਚ ਕਿਹਾ ਕਿ ਪਾਇਲਟ ਸਿਖਲਾਈਯਾਫ਼ਤਾ ਪੇਸ਼ੇਵਰ ਹਨ ਜਿਨ੍ਹਾਂ ਸਿਰ ਸੈਂਕੜੇ ਜਾਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹ ਇਸ ਜ਼ਿੰਮੇਵਾਰੀ ਨੂੰ ਸਮਰਪਣ ਅਤੇ ਸਨਮਾਨ ਨਾਲ ਨਿਭਾਉਂਦੇ ਹਨ | ਚਾਲਕ ਦਲ ਨੇ ਆਖਰੀ ਸਾਹ ਤੱਕ ਜਹਾਜ਼ ਵਿਚ ਸਵਾਰ ਯਾਤਰੀਆਂ ਦੀ ਰੱਖਿਆ ਕਰਨ ਅਤੇ ਜ਼ਮੀਨ 'ਤੇ ਨੁਕਸਾਨ ਨੂੰ ਘੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ | ਉਹ ਬੇਬੁਨਿਆਦ ਕਿਰਦਾਰਕੁਸ਼ੀ ਦੇ ਨਹੀਂ ਬਲਕਿ ਸਨਮਾਨ ਦੇ ਹੱਕਦਾਰ ਹਨ |

ਪਿਛਲੀ ਖ਼ਬਰ ਸੀ.ਬੀ.ਆਈ. ਨੇ 5 ਸਾਲਾਂ 'ਚ ਵਿਦੇਸ਼ਾਂ ਤੋਂ 134 ਭਗੌੜਿਆਂ ਨੂੰ ਵਾਪਸ ਲਿਆਉਣ 'ਚ ਕੀਤੀ ਮਦਦ-ਅਧਿਕਾਰੀ <br/> ਅਗਲੀ ਖ਼ਬਰ ਅਮਰੀਕਾ ਨਾਲ ਪ੍ਰਸਤਾਵਿਤ ਵਪਾਰ ਸਮਝੌਤਾ<br> ਦੋਵੇਂ ਧਿਰਾਂ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀਆਂ-ਭਾਰਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।