22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਜਦੋਂ ਜ਼ਿੰਦਗੀ ਦਾਅ 'ਤੇ ਹੋਵੇ ਤਾਂ ਇਮਾਨਦਾਰੀ ਨਾਲ ਕੰਮ ਲੈਣਾ ਜ਼ਰੂਰੀ-ਸੁਪਰੀਮ ਕੋਰਟ

ਅਜੀਤ ਡੈਸਕ 17-07-2025
ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਮਨੁੱਖੀ ਜਿੰਦਗੀ ਦਾਅ 'ਤੇ ਹੋਵੇ ਅਤੇ ਕੀਮਤ ਖੂਨ ਨਾਲ ਚੁਕਾਣੀ ਪਏ ਤਾਂ ਅਜਿਹੇ ਮਾਮਲੇ 'ਚ ਪੂਰੀ ਇਮਾਨਦਾਰੀ ਨਾਲ ਨਜਿੱਠਣਾ ਜ਼ਰੂਰੀ ਹੁੰਦਾ ਹੈ | ਅਦਾਲਤ ਨੇ 2013 'ਚ ਆਪਣੇ ਪਰਿਵਾਰ ਦੀ ਹੱਤਿਆ ਦੇ ਜ਼ੁਰਮ 'ਚ ਮੌਤ ਦੀ ਸਜ਼ਾ ਪ੍ਰਾਪਤ ਇਕ ਵਿਅਕਤੀ ਨੂੰ ਬਰੀ ਕਰ ਦਿੱਤਾ | ਜਸਟਿਸ ਵਿਕਰਮ ਨਾਥ, ਜਸਟਿਸ ਸੰਜੇ ਕਰੋਲ ਅਤੇ ਜਸਟਿਸ ਸੰਦੀਪ ਮਹਿਤਾ ਦੇ ਤਿੰਨ ਮੈਂਬਰੀ ਬੈਂਚ ਨੇ ਦੋਸ਼ੀ ਦੀ ਮੌਤ ਦੀ ਸਜ਼ਾ ਬਰਕਰਾਰ ਰੱਖਣ ਵਾਲੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ ਨੂੰ ਰੱਦ ਕਰ ਦਿੱਤਾ | ਅਦਾਲਤ ਨੇ ਇਸਤਗਾਸਾ ਪੱਖ ਦੇ ਗਵਾਹਾਂ ਦੀ ਗਵਾਹੀ 'ਚ ਵੱਡਾ ਵਿਰੋਧਾਭਾਸ ਪਾਇਆ, ਇਸ ਲਈ ਇਹ ਸਪੱਸ਼ਟ ਨਹੀਂ ਹੋ ਪਾਇਆ ਕਿ ਦੋਸ਼ੀ ਨੇ ਸੱਚ 'ਚ ਅਪਰਾਧ ਕੀਤਾ ਹੈ ਜਾਂ ਨਹੀਂ | ਅਦਾਲਤ ਨੇ ਕਿਹਾ ਕਿ ਫਿਰ ਦੁਹਰਾਉਂਦੇ ਹੋਏ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਇਨਸਾਨੀ ਜੀਵਨ ਦਾਅ 'ਤੇ ਹੋਵੇ ਅਤੇ ਕੀਮਤ ਖੂਨ ਹੋਵੇ, ਉਦੋਂ ਪੁਖਤਾ ਸਬੂਤ ਹੋਣੇ ਚਾਹੀਦੇ ਹਨ ਅਤੇ ਉਸ 'ਚ ਕੋਈ ਵੀ ਅਣਗਹਿਲੀ ਨਹੀਂ ਹੋਣੀ ਚਾਹੀਦੀ | ਅਜਿਹੇ ਮਾਮਲਿਆਂ 'ਚ ਪੂਰੀ ਇਮਾਨਦਾਰੀ ਨਾਲ ਕੰਮ ਲੈਣਾ ਜ਼ਰੂਰੀ ਹੁੰਦਾ ਹੈ | ਸੁਪਰੀਮ ਕੋਰਟ ਨੇ ਆਦੇਸ਼ 'ਚ ਅੱਗੇ ਕਿਹਾ ਕਿ ਅਸੀਂ ਦੋਸ਼ੀ (ਅਪੀਲਕਰਤਾ) ਨੂੰ ਦੋਸ਼ੀ ਨਹੀਂ ਠਹਿਰਾਅ ਸਕਦੇ, ਕਿਉਂਕਿ ਉਸ ਦਾ ਅਪਰਾਧ ਸਾਬਿਤ ਨਹੀਂ ਕੀਤਾ ਗਿਆ | ਇਸਤਗਾਸਾ ਪੱਖ ਨੇ ਦੋਸ਼ ਲਗਾਇਆ ਸੀ ਕਿ ਬਲਜਿੰਦਰ ਨਾਂਅ ਦੇ ਵਿਅਕਤੀ ਨੇ 29 ਨਵੰਬਰ 2013 ਨੂੰ ਕਥਿਤ ਤੌਰ 'ਤੇ ਆਪਣੀ ਪਤਨੀ, ਬੱਚੇ ਤੇ ਸਾਲੀ ਦੀ ਹੱਤਿਆ ਕਰ ਦਿੱਤੀ ਸੀ ਅਤੇ ਦੋ ਹੋਰਾਂ ਨੂੰ ਜ਼ਖਮੀ ਕਰ ਦਿੱਤਾ ਸੀ | ਦੋਸ਼ੀ ਵਾਰਦਾਤ ਕਰਨ ਤੋਂ ਕੁਝ ਦਿਨ ਪਹਿਲਾਂ ਆਪਣੀ ਸੱਸ ਦੇ ਘਰ ਗਿਆ ਸੀ ਅਤੇ ਆਪਣੀ ਪਤਨੀ ਤੇ ਬੱਚਿਆਂ ਨੂੰ ਮਾਰਨ ਦੀ ਧਮਕੀ ਦਿੱਤੀ ਸੀ, ਜੋ ਪੈਸਿਆਂ ਦੇ ਵਿਵਾਦ ਦੇ ਚਲਦਿਆਂ ਉਸ ਨੂੰ ਛੱਡ ਕੇ ਚਲੇ ਗਏ ਸਨ |

ਪਿਛਲੀ ਖ਼ਬਰ ਮੌਤ ਦੀ ਸਜ਼ਾ ਪ੍ਰਾਪਤ ਦੋਸ਼ੀ ਨੂੰ ਕੀਤਾ ਬਰੀ ਅਗਲੀ ਖ਼ਬਰ 1 ਕਰੋੜ 70 ਲੱਖ ਕਿਸਾਨਾਂ ਨੂੰ ਹੋਵੇਗਾ ਫਾਇਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।