07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2020

ਨਗਰ ਨਿਗਮ ਚੰਡੀਗੜ੍ਹ ਵਲੋਂ 3 ਸਬ ਕਮੇਟੀਆਂ ਦਾ ਗਠਨ <br/>

ਸ੍ਰੀ ਸ਼ਕਤੀ ਪ੍ਰਕਾਸ਼ ਦੇਵਸਾਲੀ, ਸ੍ਰੀ ਅਨਿਲ ਕੁਮਾਰ ਦੂਬੇ ਅਤੇ ਸ੍ਰੀ ਚਿਰੰਜੀਵ ਸਿੰਘ | <br/> 30-01-2020
ਚੰਡੀਗੜ੍ਹ, 29 ਜਨਵਰੀ (ਆਰ.ਐਸ.ਲਿਬਰੇਟ)- ਨਗਰ ਨਿਗਮ ਚੰਡੀਗੜ੍ਹ ਨੇ ਪੰਜਾਬ ਨਗਰ ਨਿਗਮ ਕਾਨੂੰਨ (ਚੰਡੀਗੜ੍ਹ ਵਿਚ ਵਾਧਾ) ਐਕਟ, 1994 ਤਹਿਤ ਹੇਠ ਲਿਖੀਆਂ 3 ਸਬ ਕਮੇਟੀਆਂ ਦਾ ਗਠਨ ਕੀਤਾ ਹੈ | ਜਿਨ੍ਹਾਂ ਵਿਚ ਸੜਕ ਕਮੇਟੀ, ਜਲ ਸਪਲਾਈ ਅਤੇ ਸੀਵਰੇਜ ਡਿਸਪੋਜ਼ਲ ਕਮੇਟੀ ਅਤੇ ਹਾਊਸ ਟੈਕਸ ਮੁਲਾਂਕਣ ਕਮੇਟੀ ਸ਼ਾਮਿਲ ਹਨ | ਰੋਡ-ਸੜਕ ਕਮੇਟੀ ਲਈ ਸ੍ਰੀ ਸ਼ਕਤੀ ਪ੍ਰਕਾਸ਼ ਦੇਵਸਾਲੀ, ਸ੍ਰੀ ਕੰਵਰਜੀਤ ਸਿੰਘ ਰਾਣਾ, ਸ੍ਰੀ ਅਰੁਣ ਸੂਦ, ਸ੍ਰੀ ਜਗਤਾਰ ਸਿੰਘ ਜੱਗਾ, ਸ੍ਰੀ ਗੁਰਪ੍ਰੀਤ ਸਿੰਘ ਢਿੱਲੋਂ, ਸ੍ਰੀ ਅਨਿਲ ਕੁਮਾਰ ਦੂਬੇ, ਸ੍ਰੀ ਮਹੇਸ਼ਇੰਦਰ ਸਿੰਘ ਸਿੱਧੂ, ਸ੍ਰੀ ਭਰਤ ਕੁਮਾਰ ਅਤੇ ਸ੍ਰੀ ਦਵਿੰਦਰ ਸਿੰਘ ਬਬਲਾ | ਜਲ ਸਪਲਾਈ ਅਤੇ ਸੀਵਰੇਜ ਡਿਸਪੋਜ਼ਲ ਕਮੇਟੀ ਸ੍ਰੀ ਅਨਿਲ ਕੁਮਾਰ ਦੂਬੇ, ਸ੍ਰੀ ਅਰੁਣ ਸੂਦ, ਸ੍ਰੀ ਜਗਤਾਰ ਸਿੰਘ ਜੱਗਾ, ਸ੍ਰੀ ਹਰਦੀਪ ਸਿੰਘ, ਸ੍ਰੀ ਰਾਜੇਸ਼ ਗੁਪਤਾ, ਸ੍ਰੀ ਦਲੀਪ ਸ਼ਰਮਾ, ਸ੍ਰੀ ਭਰਤ ਕੁਮਾਰ ਸ੍ਰੀ ਸਤ ਪ੍ਰਕਾਸ਼ ਅਗਰਵਾਲ ਅਤੇ ਜਨਾਬ ਹਾਜੀ ਮੁਹੰਮਦ ਖ਼ੁਰਸ਼ੀਦ ਅਲੀ | ਹਾਊਸ ਟੈਕਸ ਮੁਲਾਂਕਣ ਕਮੇਟੀ ਲਈ ਸ੍ਰੀ ਚਿਰੰਜੀਵ ਸਿੰਘ, ਸ੍ਰੀ ਅਜੈ ਦੱਤਾ, ਸ੍ਰੀਮਤੀ ਸੁਨੀਤਾ ਧਵਨ, ਸ੍ਰੀਮਤੀ ਚੰਦਰਾਵਤੀ ਸ਼ੁਕਲਾ, ਸ੍ਰੀਮਤੀ ਗੁਰਬਖ਼ਸ਼ ਰਾਵਤ, ਸ੍ਰੀਮਤੀ ਕਮਲਾ ਸ਼ਰਮਾ,ਰਿਟਾ. ਮੇਜਰ ਜਨਰਲ ਐਮ.ਐੱਸ. ਕਾਂਡਲ, ਸ੍ਰੀ ਸਚਿਨ ਲੋਹਟੀਆ ਅਤੇ ਸ੍ਰੀਮਤੀ ਸਿਪਰਾ ਬਾਂਸਲ ਨੂੰ ਨਿਯੁਕਤ ਕੀਤਾ ਗਿਆ ਹੈ |

ਪਿਛਲੀ ਖ਼ਬਰ .. ਅਗਲੀ ਖ਼ਬਰ ਖੈਰ ਦੀ ਲੱਕੜ ਮਾਮਲੇ 'ਚ ਪਿੰਡ ਮਾਜਰੀਆਂ ਪੱਤੀ ਦੇ ਲੋਕਾਂ ਦਾ ਵਫ਼ਦ ਮੁੱਲਾਂਪੁਰ ਗਰੀਬਦਾਸ ਦੀ ਪੁਲਿਸ ਨੂੰ ਮਿਲਿਆ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।