07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2020

ਖੈਰ ਦੀ ਲੱਕੜ ਮਾਮਲੇ 'ਚ ਪਿੰਡ ਮਾਜਰੀਆਂ ਪੱਤੀ ਦੇ ਲੋਕਾਂ ਦਾ ਵਫ਼ਦ ਮੁੱਲਾਂਪੁਰ ਗਰੀਬਦਾਸ ਦੀ ਪੁਲਿਸ ਨੂੰ ਮਿਲਿਆ <br/>

ਪਿੰਡ ਮਾਜਰੀਆਂ ਪੱਤੀ ਦੇ ਵਸਨੀਕ ਮੁੱਲਾਂਪੁਰ ਗਰੀਬਦਾਸ ਵਿਖੇ ਪੁਲਿਸ ਨੂੰ ਮਿਲਣ ਮਗਰੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ | ਤਸਵੀਰ : ਦਿਲਬਰ ਸਿੰਘ ਖੈਰਪੁਰ <br/> 30-01-2020
ਮੁੱਲਾਂਪੁਰ ਗਰੀਬਦਾਸ, 29 ਜਨਵਰੀ (ਦਿਲਬਰ ਸਿੰਘ ਖੈਰਪੁਰ)-ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਵਸਦੇ ਪਿੰਡ ਮਾਜਰੀਆਂ ਪੱਤੀ ਦੇ ਵੱਡੀ ਗਿਣਤੀ ਲੋਕਾਂ ਵਲੋਂ ਅੱਜ ਡੀ. ਐਸ. ਪੀ. ਅਤੇ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਦਫ਼ਤਰ ਵਿਖੇ ਖੈਰ ਦੀ ਲੱਕੜ ਦੇ ਮਾਮਲੇ ਵਿਚ ਇਨਸਾਫ਼ ਦਿਵਾਉਣ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਜ਼ਮੀਨ ਵਿਚੋਂ ਖੈਰ ਕੱਟਣ ਲਈ ਬਕਾਇਦਾ ਪਰਮਿਟ ਲਿਆ ਹੋਇਆ ਅਤੇ ਰਾਹਦਾਰੀ ਵਣ ਵਿਭਾਗ ਨੇ ਦਿੱਤੀ ਹੋਈ ਹੈ, ਪਰ ਇਸ ਦੇ ਬਾਵਜੂਦ ਕੁਝ ਕਥਿਤ ਸ਼ਰਾਰਤੀ ਵਿਅਕਤੀਆਂ ਵਲੋਂ ਕਥਿਤ ਤੌਰ ਉੱਤੇ ਪੈਸੇ ਬਟੌਰਨ ਲਈ ਲੱਕੜ ਦੀ ਗੱਡੀ ਰੋਕ ਲਈ ਗਈ ਅਤੇ ਲੱਕੜ ਉਤਰਾ ਕੇ ਚੋਰੀ ਕਰ ਲਈ ਗਈ ਅਤੇ ਡਰਾਈਵਰ ਨੂੰ ਮੰਦਾ-ਚੰਗਾ ਬੋਲਿਆ ਗਿਆ ਅਤੇ ਧਮਕੀਆਂ ਦਿੱਤੀਆਂ ਗਈਆਂ | ਚੌਧਰੀ ਸ਼ਿਆਮ ਲਾਲ, ਮੱਖਣ, ਲਖਵਿੰਦਰ ਸਿੰਘ, ਭੀਮ ਸੈਨ, ਕਰਮਜੀਤ, ਗੁਰਨਾਮ, ਸੁੱਚਾ, ਨਸੀਬ ਚੰਦ, ਕਰਮ ਸਿੰਘ, ਕੁਲਦੀਪ ਸਿੰਘ, ਬਲਵੀਰ ਸਿੰਘ, ਰਾਮਪਾਲ ਆਦਿ ਨੇ ਆਪਣੀ ਸ਼ਿਕਾਇਤ ਵਿਚ ਕੁਝ ਵਿਅਕਤੀਆਂ ਦੇ ਨਾਂਅ ਲਿਖ ਕੇ ਉਨ੍ਹਾਂ ਿਖ਼ਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ | ਦੂਜੇ ਪਾਸੇ ਇਸ ਸਬੰਧੀ ਵਣ ਵਿਭਾਗ ਵਲੋਂ ਰੇਂਜ ਸਿਸਵਾਂ ਤੋਂ ਅਫ਼ਸਰ ਬਲਜਿੰਦਰ ਸਿੰਘ ਨੇ ਪੁਲਿਸ ਕੋਲ ਆਪਣੇ ਬਿਆਨ ਲਿਖਾਏ ਹਨ ਕਿ ਖੈਰ ਦੀ ਲੱਕੜ ਕੱਟਣ ਲਈ ਬਕਾਇਦਾ ਪਰਮਿਟ ਲਿਆ ਹੋਇਆ ਹੈ ਅਤੇ ਲੱਕੜ ਦੀ ਗੱਡੀ ਨੂੰ ਰੋਕਣਾ ਗ਼ਲਤ ਹੈ | ਉਨ੍ਹਾਂ ਮੰਗ ਕੀਤੀ ਕਿ ਗੱਡੀ ਰੋਕਣ ਵਾਲੇ ਵਿਅਕਤੀਆਂ ਿਖ਼ਲਾਫ਼ ਬਣਦੀ ਕਾਰਵਾਈ ਕੀਤੀ ਜਾਵੇ | ਇਸੇ ਸਬੰਧ 'ਚ ਪੁਲਿਸ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਐਸ. ਐਚ. ਓ. ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਖੈਰ ਦੀ ਲੱਕੜ ਦੀ ਗੱਡੀ ਰੋਕਣ ਦੇ ਮਾਮਲੇ ਵਿਚ ਜਾਂਚ ਪੜਤਾਲ ਮਗਰੋਂ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |

ਪਿਛਲੀ ਖ਼ਬਰ ਨਗਰ ਨਿਗਮ ਚੰਡੀਗੜ੍ਹ ਵਲੋਂ 3 ਸਬ ਕਮੇਟੀਆਂ ਦਾ ਗਠਨ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਵਿਖੇ ਅੰਮਿ੍ਤ ਸੰਚਾਰ ਤੇ ਦੋ ਰੋਜ਼ਾ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।