07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2019

ਰਿਆਤ-ਬਾਹਰਾ ਯੂਨੀਵਰਸਿਟੀ ਵਿਖੇ ਸਾਈਬਰ ਸੁਰੱਖਿਆ ਬਾਰੇ ਸੈਮੀਨਾਰ

ਅਜੀਤ ਡੈਸਕ 14-09-2019
ਐੱਸ. ਏ. ਐੱਸ. ਨਗਰ, 13 ਸਤੰਬਰ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜ਼ੀ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਭਾਗ ਵਲੋਂ ਸਾਈਬਰ ਸੁਰੱਖਿਆ ਬਾਰੇ ਸੈਮੀਨਾਰ ਕਰਵਾਇਆ ਗਿਆ | ਸਾਈਬਰ ਸੁਰੱਖਿਆ ਸਿੱਖਿਆ ਪ੍ਰਦਾਨਕਰਤਾ ਟੈੱਕ ਬਰੀਵੇਅਰੀ ਨਾਮਕ ਸੰਸਥਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸੈਮੀਨਾਰ ਟੈੱਕ ਬਰੀਵੇਅਰੀ ਦੇ ਸੰਸਥਾਪਕ ਅਤੇ ਸਹਿ-ਨਿਰਦੇਸ਼ਕ ਅਦਿੱਤਿਆ ਜੈਨ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਇੰਟਰਨੈੱਟ ਦੀ ਵਰਤੋਂ ਕਰਨ ਵਾਲਾ ਵਿਅਕਤੀ ਰੇਨਸਮਵੇਅਰ ਹਮਲੇ, ਟ੍ਰੋਜਨਜ਼ ਆਦਿ ਦਾ ਸਾਹਮਣਾ ਕਰ ਸਕਦਾ ਹੈ | ਉਨ੍ਹਾਂ ਸਾਈਬਰ ਸੁਰੱਖਿਆ ਦੇ ਆਰਕੀਟੈਕਚਰ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਇਕ ਸਰਲ ਵੈੱਬਸਾਈਟ ਨੂੰ ਹੈਕ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਟੈੱਕ ਬਰੀਵੇਅਰੀ ਵਿਖੇ ਪ੍ਰਦਾਨ ਕੀਤੇ ਜਾ ਰਹੇ ਕੋਰਸਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਉਨ੍ਹਾਂ ਨੈਤਿਕ ਹੈਕਿੰਗ ਅਤੇ ਗ਼ੈਰਕਾਨੂੰਨੀ ਹੈਕਿੰਗ ਦੇ ਅੰਤਰ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ | ਦੱਸਣਯੋਗ ਹੈ ਕਿ ਆਦਿੱਤਿਆ ਜੈਨ ਇਕ ਸਾਈਬਰ ਸੁਰੱਖਿਆ ਪੇਸ਼ੇਵਰ ਹੈ, ਜੋ ਕਿ ਵੀ. ਏ. ਪੀ. ਟੀ. ਅਤੇ ਫੋਰੈਂਸਿਕ ਡੋਮੇਨ ਸਬੰਧੀ ਪੂਰਾ ਗਿਆਨ ਰੱਖਦੇ ਹਨ | 6 ਸਾਲ ਪਹਿਲਾਂ ਦੁਬਈ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਆਪਣੇ ਜਨੂੰਨ ਨੂੰ ਜਾਰੀ ਰੱਖਿਆ ਅਤੇ ਬਹੁਤ ਸਾਰੀਆਂ ਬਹੁ-ਰਾਸ਼ਟਰੀ ਸੰਸਥਾਵਾਂ ਨੂੰ ਆਪਣਾ ਸਮਰਥਨ ਪ੍ਰਦਾਨ ਕੀਤਾ | ਇਸ ਸੈਮੀਨਾਰ ਦਾ ਸੰਚਾਲਨ ਸੀ. ਐਸ. ਈ. ਵਿਭਾਗ ਦੀ ਮੁਖੀ ਡਾ: ਸੋਨੀਆ ਵੱਤਾ ਵਲੋਂ ਕੀਤਾ ਗਿਆ ਅਤੇ ਅੰਤ 'ਚ ਉਨ੍ਹਾਂ ਵਲੋਂ ਹੀ ਮਹਿਮਾਨਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ | ਇਸ ਸੈਮੀਨਾਰ ਦੁਆਰਾ ਵਿਦਿਆਰਥੀਆਂ ਨੂੰ ਇਸ ਖੇਤਰ ਵਿਚ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ, ਜੋ ਕਿ ਆਉਣ ਵਾਲੇ ਸਮੇਂ ਵਿਚ ਵਿਦਿਆਰਥੀਆਂ
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖੀ ਵਿਰਸਾ ਲਹਿਰ ਦੀ ਪਿੰਡ ਖੇੜਾ ਤੋਂ ਸ਼ੁਰੂਆਤ... ਅਗਲੀ ਖ਼ਬਰ ਓਵਰ ਬਿ੍ਜਾਂ 'ਤੇ ਇਸ਼ਤਿਹਾਰਬਾਜ਼ੀ ਰਾਹੀਂ ਲੱਖਾਂ ਕਮਾਉਣ ਵਾਲੀ ਨਿਗਮ ਨਹੀਂ ਕਰ ਰਹੀ ਇਨ੍ਹਾਂ ਦੀ ਸਾਂਭ-ਸੰਭਾਲ-ਬੇਦੀ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।