07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2019

ਓਵਰ ਬਿ੍ਜਾਂ 'ਤੇ ਇਸ਼ਤਿਹਾਰਬਾਜ਼ੀ ਰਾਹੀਂ ਲੱਖਾਂ ਕਮਾਉਣ ਵਾਲੀ ਨਿਗਮ ਨਹੀਂ ਕਰ ਰਹੀ ਇਨ੍ਹਾਂ ਦੀ ਸਾਂਭ-ਸੰਭਾਲ-ਬੇਦੀ <br/>

ਸਾਂਭ-ਸੰਭਾਲ ਦੀ ਘਾਟ ਦੇ ਚਲਦਿਆਂ ਬਦਹਾਲੀ ਦਾ ਸ਼ਿਕਾਰ ਹੋਏ ਫੇਸ-7 ਵਿਚਲੇ ਓਵਰ ਬਿ੍ਜ ਦੀ ਖ਼ਸਤਾ ਹਾਲਤ ਦਿਖਾਉਂਦੇ ਹੋਏ ਕੌਾਸਲਰ ਕੁਲਜੀਤ ਸਿੰਘ ਬੇਦੀ | ਤਸਵੀਰ : ਅਮਰਜੀਤ ਸਿੰਘ <br/> 14-09-2019
ਐੱਸ. ਏ. ਐੱਸ. ਨਗਰ, 13 ਸਤੰਬਰ (ਤਰਿੰਦਰ ਸਿੰਘ ਬੈਨੀਪਾਲ)-ਸ਼ਹਿਰ ਦੀਆਂ ਮਾਰਕੀਟਾਂ ਦੇ ਅੱਗਿਓਾ ਲੰਘਦੀ ਮੁੱਖ ਸੜਕ 'ਤੇ ਫੇਸ-7 ਵਿਖੇ ਐੱਚ. ਐੱਮ. ਕੁਆਟਰਾਂ ਦੇ ਨੇੜੇ, ਚਾਵਲਾ ਚੌਕ ਫੇਸ-3ਬੀ1 ਦੇ ਐੱਚ. ਐੱਮ. ਕੁਆਟਰਾਂ ਨੇੜੇ ਅਤੇ 3/5 ਦੇ ਚੌਕ 'ਤੇ ਲੋਕਾਂ ਨੂੰ ਸੜਕ ਪਾਰ ਕਰਨ ਵੇਲੇ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਨਿਜ਼ਾਤ ਦਿਵਾਉਣ ਲਈ ਬਣਾਏ ਗਏ ਚਾਰ ਓਵਰ ਬਿ੍ਜਾਂ ਦੀ ਲੋੜੀਂਦੀ ਸਾਂਭ-ਸੰਭਾਲ ਨਾ ਹੋਣ ਕਾਰਨ ਇਨ੍ਹਾਂ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਾਸਲਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਨ੍ਹਾਂ ਚਾਰ ਓਵਰ ਬਿ੍ਜਾਂ ਦੇ ਰੱਖ-ਰਖਾਓ ਦੀ ਜ਼ਿੰਮੇਵਾਰੀ ਨਗਰ ਨਿਗਮ ਵਲੋਂ ਸੰਭਾਲੀ ਜਾਂਦੀ ਹੈ, ਪ੍ਰੰਤੂ ਨਿਗਮ ਵਲੋਂ ਇਨ੍ਹਾਂ ਓਵਰ ਬਿ੍ਜਾਂ ਨੂੰ ਆਪਣੀ ਆਮਦਨ ਦੇ ਸਾਧਨ ਵਜੋਂ ਤਾਂ ਵਰਤਿਆ ਜਾਂਦਾ ਹੈ, ਪਰ ਇਨ੍ਹਾਂ ਦੀ ਸਾਂਭ-ਸੰਭਾਲ ਵੱਲ ਲੋੜੀਂਦਾ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਬਦਹਾਲੀ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਨਗਰ ਨਿਗਮ ਇਨ੍ਹਾਂ ਓਵਰ ਬਿ੍ਜਾਂ ਉੱਤੇ ਇਸ਼ਤਿਹਾਰਬਾਜ਼ੀ ਰਾਹੀਂ ਵੱਖ-ਵੱਖ ਕੰਪਨੀਆਂ ਤੋਂ ਲੱਖਾਂ ਰੁਪਏ ਕਮਾ ਰਹੀ ਹੈ, ਪ੍ਰੰਤੂ ਨਿਗਮ ਵਲੋਂ ਇਨ੍ਹਾਂ ਓਵਰ ਬਿ੍ਜਾਂ ਦੀ ਸਾਂਭ-ਸੰਭਾਲ ਉੱਤੇ ਇਕ ਨਵਾਂ ਪੈਸਾ ਵੀ ਨਹੀਂ ਖ਼ਰਚਿਆ ਜਾ ਰਿਹਾ | ਉਨ੍ਹਾਂ ਕਿਹਾ ਕਿ ਜੇਕਰ ਨਗਰ ਨਿਗਮ ਨੇ ਇਨ੍ਹਾਂ ਓਵਰ ਬਿ੍ਜਾਂ ਨੂੰ ਇਸੇ ਤਰ੍ਹਾਂ ਅਣਦੇਖਾ ਕਰਕੇ ਰੱਖਿਆ ਤਾਂ ਬਹੁਤ ਜਲਦ ਹੀ ਇਨ੍ਹਾਂ ਓਵਰ ਬਿ੍ਜਾਂ ਨੂੰ ਜੰਗ ਖਾ ਜਾਵੇਗਾ ਅਤੇ ਲੋਕਾਂ ਦੀ ਸੁਵਿਧਾ ਲਈ ਬਣੇ ਇਹ ਓਵਰ ਬਿ੍ਜ ਲੋਕਾਂ ਦੀ ਜਾਨ ਲਈ ਖ਼ਤਰਾ ਬਣ ਜਾਣਗੇ | ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਓਵਰ ਬਿ੍ਜਾਂ ਦੀ ਸਾਂਭ-ਸੰਭਾਲ ਲਈ ਤੁਰੰਤ ਕਦਮ ਚੁੱਕੇ ਜਾਣ |

ਪਿਛਲੀ ਖ਼ਬਰ ਰਿਆਤ-ਬਾਹਰਾ ਯੂਨੀਵਰਸਿਟੀ ਵਿਖੇ ਸਾਈਬਰ ਸੁਰੱਖਿਆ ਬਾਰੇ ਸੈਮੀਨਾਰ ਅਗਲੀ ਖ਼ਬਰ ਦੋ ਸਾਨ੍ਹਾਂ ਦੇ ਭੇੜ 'ਚ ਆਉਣ ਕਰ ਕੇ ਕਾਰ ਬੁਰੀ ਤਰ੍ਹਾਂ ਨੁਕਸਾਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।