07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2019

ਅਕਾਲੀ-ਭਾਜਪਾ ਦੇ ਕੀਤੇ ਵਿਕਾਸ ਨੂੰ ਲੋਕ ਹੁਣ ਵੀ ਯਾਦ ਕਰਦੇ ਹਨ-ਅਟਵਾਲ

ਅਜੀਤ ਡੈਸਕ 07-05-2019
ਨੂਰਮਹਿਲ, 6 ਮਈ (ਜਸਵਿੰਦਰ ਸਿੰਘ ਲਾਂਬਾ)-ਕਾਂਗਰਸ ਪਾਰਟੀ ਦੇ ਝੂਠੇ ਵਾਅਦਿਆਂ ਤੋਂ ਪ੍ਰੇਸ਼ਾਨ ਪੰਜਾਬ ਦੇ ਲੋਕ ਅਕਾਲੀ-ਭਾਜਪਾ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਵਿਕਾਸ ਕਾਰਜਾਂ ਨੂੰ ਯਾਦ ਕਰਨ ਲੱਗੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਜਲੰਧਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿਚ ਅੱਜ ਨੂਰਮਹਿਲ ਦੇ ਚੀਮਾ ਪੈਲੇਸ ਵਿਚ ਲੋਕਾਂ ਦੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਇੰਦਰ ਇਕਬਾਲ ਸਿੰਘ ਅਟਵਾਲ ਨੇ ਕੀਤਾ | ਉਨ੍ਹਾਂ ਕਿਹਾ ਕਿ ਚੌਧਰੀ ਸੰਤੋਖ ਸਿੰਘ ਐੱਮ.ਪੀ. ਹੁੰਦੇ ਹੋਏ ਵੀ ਕਦੀ ਵੀ ਨੂਰਮਹਿਲ ਇਲਾਕੇ ਵਿਚ ਨਹੀਂ ਆਏ ਅਤੇ ਨਾ ਹੀ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਏ | ਮੀਟਿੰਗ ਵਿਚ ਆਏ ਲੋਕਾਂ ਦੀ ਹਾਜ਼ਰੀ ਇੰਨੀ ਜ਼ਿਆਦਾ ਹੋ ਗਈ ਕਿ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ | ਹਲਕਾ ਵਿਧਾਇਕ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਅਕਾਲੀ-ਭਾਜਪਾ ਵਰਕਰਾਂ ਤੇ ਝੂਠੇ ਪਰਚੇ ਕਰਵਾਏ ਤੇ ਸਾਰੀਆਂ ਸਹੂਲਤਾਂ ਨੂੰ ਬੰਦ ਕਰ ਦਿੱਤਾ | ਹੁਣ ਕਿਹੜੇ ਵਿਕਾਸ ਦੱਸ ਦੇ ਲੋਕਾਂ ਕੋਲੋਂ ਵੋਟਾਂ ਮੰਗ ਰਹੇ ਹਨ | ਹੁਣ ਇਸੇ ਕਰਕੇ ਚੌਧਰੀ ਸੰਤੋਖ ਸਿੰਘ ਨੂੰ ਪਿੰਡਾਂ ਦੇ ਲੋਕ ਸਵਾਲ ਕਰ ਰਹੇ ਹਨ ਤੇ ਉਹ ਲੋਕਾਂ ਦੇ ਜਵਾਬ ਨਾ ਦੇ ਕੇ ਮੀਟਿੰਗਾਂ ਵਿਚ ਭੱਜਦੇ ਨਜ਼ਰ ਆ ਰਹੇ ਹਨ | ਉਨ੍ਹਾਂ ਅਪੀਲ ਕੀਤੀ ਕਿ 19 ਤਰੀਕ ਨੂੰ ਆਪਣਾ ਇਕ-ਇਕ ਕੀਮਤੀ ਵੋਟ ਤੱਕੜੀ ਦੇ ਨਿਸ਼ਾਨ 'ਤੇ ਪਾ ਕੇ ਬਾਦਲ ਸਾਹਿਬ ਤੇ ਮੋਦੀ ਦੇ ਹੱਥ ਮਜ਼ਬੂਤ ਕਰੀਏ | ਇਸ ਮੌਕੇ ਤਜਿੰਦਰ ਨਿੱਝਰ, ਗੁਰਨਾਮ ਸਿੰਘ ਕੰਦੋਲਾ, ਸੁਖਦੀਪ ਸਿੰਘ ਸੁਕਾਰ, ਡਾ. ਅਮਰਜੀਤ ਸਿੰਘ ਥਿੰਦ, ਲਖਵਿੰਦਰ ਸਿੰਘ ਹੋਠੀ, ਸ਼ਿਵਾ ਕੋਹਲੀ, ਕੇਵਲ ਸਿੰਘ ਚੰਦੀ, ਜੁਗਰਾਜ ਸਿੰਘ ਜੱਗੀ, ਸੁਰਤੇਜ ਸਿੰਘ ਬਾਸੀ, ਸੁਖਦੇਵ ਸਿੰਘ ਗਹੀਰ, ਜਸਪ੍ਰੀਤ ਸਿੰਘ ਸੋਨੂੰ, ਗੋਪੀ ਤਲਵਨ, ਮੇਜਰ ਸਰਪੰਚ, ਸੋਨੂੰ ਬੈਨਾਪੁਰੀਆ, ਵਿੱਕੀ ਕੋਛੜ, ਅਨੀਸ਼ ਪਾਸ਼ੀ, ਸੁਖਵੀਰ ਸਿੰਘ ਭਾਰਦਵਾਜੀਆਂ, ਲੁਭਾਇਆ ਰਾਮ, ਗੁਰਮੀਤ ਸਿੰਘ ਸ਼ਾਦੀਪੁਰ, ਰਾਨੀ ਕੰਦੋਲਾ, ਪਰਮਿੰਦਰ ਸਿੰਘ ਸ਼ਾਮਪੁਰ ਸਾਬਕਾ ਚੇਅਰਮੈਨ ਤੇ ਭਾਰੀ ਗਿਣਤੀ ਵਿਚ ਵਰਕਰਾਂ ਤੇ ਆਗੂਆਂ ਨੇ ਆਪਣੀ ਹਾਜ਼ਰੀ ਲਗਵਾਈ |
ਪਿਛਲੀ ਖ਼ਬਰ ਜਥੇਦਾਰ ਵਡਾਲਾ ਦੀ ਅਗਵਾਈ 'ਚ ਤਿੰਨ ਦਰਜਨ ਪਰਿਵਾਰਾਾ ਨੇ 'ਝਾੜੂ' ਛੱਡ ਫੜੀ 'ਤੱਕੜੀ' ਅਗਲੀ ਖ਼ਬਰ ਚਰਨਜੀਤ ਸਿੰਘ ਅਟਵਾਲ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰਨਗੇ-ਖਹਿਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।