ਪਟਾਕੇ ਤੋਂ ਹੋਣ ਵਾਲੇ ਘਾਤਕ ਪ੍ਰਦੂਸ਼ਣ ਤੋਂ ਬੇਖ਼ਬਰ ਕਿਉਂ?
ਲੋਕ ਹਿਤੈਸ਼ੀ ਸੰਸਥਾਵਾਂ ਵਲੋਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਅਪੀਲ
ਕਾਲਾ ਸੰਘਿਆਂ, 6 ਨਵੰਬਰ (ਬਲਜੀਤ ਸਿੰਘ ਸੰਘਾ)-ਹਰ ਵਰ੍ਹੇ ਤਿਉਹਾਰਾਂ ਦੇ ਦਿਨਾਂ ’ਚ ਲੋਕਾਂ ਤਿਉਹਾਰਾਂ ਨੂੰ ਮਨਾਉਣ ਲਈ ਪੱਬਾਂ ਭਾਰ ਹੁੰਦੇ ਨੇ ਤੇ ਚਾਈਂ ਚਾਈਂ ਹਰ ਤਿਉਹਾਰ ਮਨਾ ਕੇ ਅਨੰਦ ਲੈਂਦੇ ਹਨ। ਪਰ ਇਸ ਸਭ ਦੇ ਵਿਚਾਲੇ ਬਹੁਤਾਤ ਗਿਣਤੀ ਲੋਕ ਆਪਣੀ ਸਿਹਤ ਤੇ ਵਾਤਾਵਰਨ ਦਾ ਖਿਆਲ ਭੁੱਲ ਜਾਂਦੇ ਨੇ।
ਕਾਲਾ ਸੰਘਿਆਂ, 6 ਨਵੰਬਰ (ਬਲਜੀਤ ਸਿੰਘ ਸੰਘਾ)-ਹਰ ਵਰ੍ਹੇ ਤਿਉਹਾਰਾਂ ਦੇ ਦਿਨਾਂ ’ਚ ਲੋਕਾਂ ਤਿਉਹਾਰਾਂ ਨੂੰ ਮਨਾਉਣ ਲਈ ਪੱਬਾਂ ਭਾਰ ਹੁੰਦੇ ਨੇ ਤੇ ਚਾਈਂ ਚਾਈਂ ਹਰ ਤਿਉਹਾਰ ਮਨਾ ਕੇ ਅਨੰਦ ਲੈਂਦੇ ਹਨ। ਪਰ ਇਸ ਸਭ ਦੇ ਵਿਚਾਲੇ ਬਹੁਤਾਤ ਗਿਣਤੀ ਲੋਕ ਆਪਣੀ ਸਿਹਤ ਤੇ ਵਾਤਾਵਰਨ ਦਾ ਖਿਆਲ ਭੁੱਲ ਜਾਂਦੇ ਨੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਪਣੀ ਆਵਾਜ਼ ਦੇ ਸੰਪਰਕ ਸੁਰਿੰਦਰ ਸਿੰਘ ਸੁੰਨਡ਼, ਸ਼ਹੀਦ ਊਧਮ ਸਿੰਘ ਹੈਲਪਿੰਗ ਹੈਂਡ ਫਾਊਂਡੇਸ਼ਨ ਦੇ ਆਗੂ ਲਖਵੀਰ ਸਿੰਘ ਰਤਨਪਾਲ, ਉੱਘੇ ਸਮਾਜ ਸੇਵੀ ਅਤੇ ਜਗਤਾਰ ਪ੍ਰਵਾਨਾ ਸੱਭਿਆਚਾਰਕ ਮੰਚ ਅਠੌਲਾ ਦੇ ਪ੍ਰਧਾਨ ਫ਼ਤਿਹ ਸਿੰਘ ਸੋਹਲ, ਫਰਜ ਸੇਵਾ ਸੁਸਾਇਟੀ ਦੇ ਆਗੂ ਅਮਰਜੀਤ ਸਿੰਘ ਮੰਗੀ ਲੰਬਡ਼, ਸੁਰਜੀਤ ਸਿੰਘ ਗੋਬਿੰਦਪੁਰ ਨੇ ਪੈ੍ੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਪਟਾਕਿਆਂ ਤੇ ਆਤਿਸ਼ਬਾਜ਼ੀ ਤੋਂ ਗ਼ੁਰੇਜ਼ ਕਰਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਤਾਂ ਕਿ ਪਟਾਕਿਆਂ ਦੇ ਖ਼ਤਰਨਾਕ ਧੂੰਏਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਆਗੂਆਂ ਨੇ ਪ੍ਰਸ਼ਾਸਨ ਨੂੰ ਵੀ ਇਸ ਮਸਲੇ ਵਿਚ ਸਖ਼ਤੀ ਕਰਕੇ ਜਿੱਥੇ ਪਟਾਕਿਆਂ ਦੀ ਗੈਰਕਾਨੂੰਨੀ ਵਿਕਰੀ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ, ਉੱਥੇ ਦੁਕਾਨਦਾਰਾਂ ਤੇ ਪਟਾਕਾ ਕਾਰੋਬਾਰੀਆਂ ਨਾਲ ਰਾਬਤਾ ਕਰਕੇ ਕੋਈ ਠੋਸ ਹੱਲ ਕਰਨਾ ਮੰਗਿਆ ਹੈ। ਉਨ੍ਹਾਂ ਕਿਹਾ ਕਿ ਪਟਾਕਿਆਂ ਦੇ ਨਾਲ਼ ਨਾਲ਼ ਤਿਉਹਾਰਾਂ ਦੇ ਸਮੇਂ ਬਾਜ਼ਾਰਾਂ ’ਚ ਨਕਲੀ ਮਿਠਾਈਆਂ ਵੀ ਧਡ਼ੱਲੇ ਨਾਲ ਵਿਕਦੀਆਂ ਹਨ ਤੇ ਇਸ ਨਾਲ਼ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ ਤੇ ਇਹ ਕੰਮ ਕਰਨ ਵਾਲੇ ਵਪਾਰੀ ਆਮ ਲੋਕਾਂ ਦੀ ਸਿਹਤ ਨਾਲ਼ ਹਰ ਸਾਲ ਸ਼ਰੇਆਮ ਖਿਲਵਾਡ਼ ਕਰਦੇ ਹਨ। ਇਸ ਪਾਸੇ ਵੀ ਸਿਹਤ ਵਿਭਾਗ ਨੂੰ ਖ਼ਾਸ ਧਿਆਨ ਦੇਣਾ ਚਾਹੀਦਾ ਹੈ ਤੇ ਕੈਮੀਕਲ ਵਾਲੀਆਂ ਨਕਲੀ ਮਿਠਾਈਆਂ ਵੇਚਣ ਵਾਲਿਆਂ ’ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਤਿਉਹਾਰਾਂ ਵਾਲੇ ਦਿਨ ਲੱਗੀਆਂ ਮਿਠਾਈ ਦੀਆਂ ਦੁਕਾਨਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਤੇ ਨਕਲੀ ਮਠਿਆਈਆਂ ਵੇਚਣ ਵਾਲਿਆਂ ’ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਬਾਜ਼ਾਰ ਦੀਆਂ ਨਕਲੀ ਮਠਿਆਈਆਂ ਲੈਣ ਦੀ ਬਜਾਏ ਆਪਣੇ ਘਰਾਂ ’ਚ ਖਾਣ ਵਾਲੀਆਂ ਵਸਤੂਆਂ ਬਣਾਉਣ ਨੂੰ ਤਰਜੀਹ ਦੇਣ ਤੇ ਪਟਾਕਿਆਂ ਦੀ ਵਰਤੋਂ ਨਾ ਕਰਕੇ ਰੁੱਖ ਲਗਾਉਣ ਤੇ ਪਟਾਕਿਆਂ ’ਤੇ ਪੈਸਾ ਖ਼ਰਚ ਕਰਨ ਦੀ ਬਜਾਏ ਲੋਡ਼ਵੰਦਾਂ ਦੀ ਮਦਦ ਕਰਕੇ ਆਪਣੇ ਤਿਉਹਾਰਾਂ ਨੂੰ ਯਾਦਗਾਰ ਬਣਾਉਣ। ਉਕਤ ਆਗੂਆਂ ਨੇ ਕਿਹਾ ਕਿ ਪਰਾਲੀ ਤੇ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੇ ਪਰਚੇ ਕਰਨ ਵਾਲੀ ਸਰਕਾਰ ਪਟਾਕੇ ਤੋਂ ਹੋਣ ਵਾਲੇ ਘਾਤਕ ਪ੍ਰਦੂਸ਼ਣ ਤੋਂ ਬੇਖ਼ਬਰ ਕਿਉਂ ਹੈ।